17.4 C
Chandigarh

TODAY NOW NEWS

Friday, March 20, 2026
HomeBREAKING NEWSR-1 meeting on July 18

R-1 meeting on July 18

ਚੰਡੀਗੜ੍ਹ, 15 ਜੁਲਾਈ 2022:ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਆਉਣ ਵਾਲੇ ਸੋਮਵਾਰ ਮਿਤੀ 18 ਜੁਲਾਈ ਨੂੰ ਮਾਲਵਾ ਖੇਤਰ -1 ਦੀ ਅਹਿਮ ਮੀਟਿੰਗ ਸਵੇਰ 10:30 ਵਜੇ ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਰੱਖੀ ਗਈ ਹੈ। ਪਾਰਟੀ ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਸ. ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆਂ ਕਿ ਪਾਰਟੀ ਵੱਲੋਂ ਸੂਬੇ ਨੂੰ ਚਾਰ ਖੇਤਰਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਮਾਲਵਾ ਖੇਤਰ -1 , ਮਾਲਵਾ ਖੇਤਰ-2 , ਦੋਆਬਾ ਅਤੇ ਮਾਝਾ ਸ਼ਾਮਿਲ ਹਨ। ਇਸ ਦੇ ਤਹਿਤ ਆਉਣ ਵਾਲੇ ਸੋਮਵਾਰ ਨੂੰ ਪਾਰਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਮਾਲਵਾ ਖੇਤਰ -1 ਦੀ ਪਲੇਠੀ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਮਾਲਵਾ ਖੇਤਰ -1 ਵਿੱਚ ਆਉਂਦੇ ਜ਼ਿਲ੍ਹੇ ਮੋਹਾਲੀ, ਸ਼੍ਰੀ ਫ਼ਤਹਿਗੜ੍ਹ ਸਾਹਿਬ, ਪਟਿਆਲਾ,ਸੰਗਰੂਰ, ਮਲੇਰਕੋਟਲਾ, ਮਾਨਸਾ, ਬਠਿੰਡਾ ਅਤੇ ਬਰਨਾਲਾ ਦੇ ਆਗੂਆਂ ਅਤੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

Today Now News

RELATED ARTICLES
- Advertisment -

POPULAR POSTS