
ਅਮਰੀਕਾ ਜੁਲਾਈ (ਬਿਓਰੋ ) ਇੱਕ ਹੋਰ ਪੰਜਾਦੀ ਪੁੱਤਰ ਸਰਦਾਰ ਸ਼ਾਹਬਾਜ਼ ਸਿੰਘ ਜਿਸ ਨੇ ਸਿੱਖੀ ਸਰੂਪ ਵਿੱਚ ਯੂਨਾਈਟਿਡ ਸਟੇਟਸ ਆਰਮੀ (ਅਮਰੀਕਾ)ਨੂੰ ਜੁਆਇਨ ਕੀਤਾ ਹੈ। ਜਿਸ ਪਿੱਛੇ ਉਸ ਦੀ ਸਖ਼ਤ ਮਿਹਨਤ ਅਤੇ ਅਤੇ ਸਾਹਬਾਜ ਸਿੰਘ ਦੇ ਮਾਤਾ ਪਿਤਾ ਦੀ ਦੀ ਬਹੁਤ ਵੱਡੀ ਤਪੱਸਿਆ ਹੈ।ਜਿਹਨਾਂ ਨੇ ਬਚਪਨ ਤੋਂ ਪੁੱਤਰ ਸ਼ਾਹਬਾਜ਼ ਸਿੰਘ ਨੂੰ ਅੰਮ੍ਰਿਤ ਵੇਲੇ ਅਤੇ ਨਿੱਤਨੇਮ ਨਾਲ ਜੋੜ ਕੇ ਰੱਖਿਆ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਲਈ ਪ੍ਰਪੱਕ ਕੀਤਾ। ਪੁੱਤਰ ਸ਼ਾਹਬਾਜ਼ ਸਿੰਘ ਦੀ ਇਸ ਵੱਡੀ ਪ੍ਰਾਪਤੀ ਲਈ ਸਾਰਾ ਸਿੱਖ ਜਗਤ ਮਾਣ ਮਹਿਸੂਸ ਕਰ ਰਿਹਾ ਹੈ,ਗੁਰੂ ਸਾਹਿਬ ਜੀ ਅੱਗੇ ਇਹੋ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਸ਼ਾਹਬਾਜ਼ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਨ ਤੇ ਇਹ ਹੋਰ ਵੱਢੀਆਂ ਪ੍ਰਾਪਤੀਆਂ ਕਰਕੇ ਸਿੱਖ ਕੌਮ ਦਾ ਨਾਮ ਰੌਸ਼ਨ ਕਰੇ।






