17.4 C
Chandigarh

TODAY NOW NEWS

Friday, March 20, 2026
HomeBREAKING NEWSਸਾਫ਼ ਸੁਥਰੀ ਗਾਇਕੀ ਦੇ ਪੇਸ਼ਕਾਰ ਪੰਜਾਬੀ ਗਾਇਕ ਜਗਜੀਤ ਸਿੰਘ ਜ਼ੀਰਵੀ ਨਹੀਂ ਰਹੇ

ਸਾਫ਼ ਸੁਥਰੀ ਗਾਇਕੀ ਦੇ ਪੇਸ਼ਕਾਰ ਪੰਜਾਬੀ ਗਾਇਕ ਜਗਜੀਤ ਸਿੰਘ ਜ਼ੀਰਵੀ ਨਹੀਂ ਰਹੇ

ਆਕਾਸ਼ਵਾਣੀ, ਦੂਰਦਰਸ਼ਨ ਤੇ ਰਿਕਾਰਡਜ਼ ਰਾਹੀਂ ਜ਼ੀਰਵੀ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਸ ਵੇਲੇ ਸਦਮਾ ਲੱਗਾ ਜਦੋ ਸਾਫ਼ ਸੁਥਰੀ ਗਾਇਕੀ ਦੇ ਪੇਸ਼ਕਾਰ ਜਗਜੀਤ ਸਿੰਘ ਜ਼ੀਰਵੀ ਦਾ ਜ਼ੀਰਾ ਵਿਖੇ ਦੇਹਾਂਤ ਹੋ ਗਿਆ ਹੈ। 1935 ਚ ਜਨਮੇ ਜਗਜੀਤ ਜ਼ੀਰਵੀ ਨੇ ਲੰਮਾ ਸਮਾਂ ਸੁੱਚੇ ਸੁਥਰੇ ਗੀਤਾਂ ਨੂੰ ਸਮਰਪਿਤ ਭਾਵਨਾ ਨਾਲ ਗਾਇਆ। ਆਕਾਸ਼ਵਾਣੀ, ਦੂਰਦਰਸ਼ਨ ਤੇ ਰਿਕਾਰਡਜ਼ ਰਾਹੀਂ ਜ਼ੀਰਵੀ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਕੁਝ ਸਮਾਂ ਆਪਣੇ ਬੱਚਿਆਂ ਕੋਲ ਟੋਰੰਟੋ ਰਹਿ ਕੇ ਹੁਣ ਜ਼ੀਰਾ ਚ ਹੀ ਰਹਿੰਦੇ ਸਨ। ਪੰਜਾਬੀ ਗਾਇਕਾਵਾਂ ਸੁਰਿੰਦਰ ਕੌਰ, ਕੁਮਾਰੀ ਰੰਜਨਾ, ਰਾਜਿੰਦਰ ਰਾਜਨ ਨਾਲ ਵੀ ਉਨ੍ਹਾਂ ਦੇ ਦੋਗਾਣੇ ਰਿਕਾਰਡ ਹੋਏ। ਸ਼ਿਵ ਕੁਮਾਰ, ਸ ਸ ਮੀਸ਼ਾ, ਸੁਰਜੀਤ ਪਾਤਰ ਤੇ ਕਈ ਹੋਰ ਨਵੇਂ ਲੇਖਕਾਂ ਦਾ ਕਲਾਮ ਵੀ ਉਨ੍ਹਾਂ ਰਿਕਾਰਡ ਕਰਵਾਇਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਸ: ਜਗਜੀਤ ਸਿੰਘ ਜ਼ੀਰਵੀ ਦੇ ਦੇਹਾਂਤ ‘ਤੇ ਡੂੰਘਾ ਅਫਸੋਸ ਪ੍ਰਗਟਾਉਂਦਿਆਂ ਕਿਹਾ ਹੈ ਕਿ ਜ਼ੀਰਵੀ ਜੀ ਨੇ ਸਾਲ 2002 ਚ ਟੋਰੰਟੋ ਵਿਖੇ ਇਕਬਾਲ ਮਾਹਲ ਦੀ ਅਗਵਾਈ ‘ਚ ਰੱਖੇ ਮੇਰੇ ਸਨਮਾਨ ਸਮਾਗਮ ‘ਚ ਮੇਰੀਆਂ ਗ਼ਜ਼ਲਾਂ ਗਾ ਕੇ ਮਾਹੌਲ ਨਾਲ ਮੇਰੀ ਸੁਰੀਲੀ ਵਾਕਫੀਅਤ ਕਰਵਾਈ ਸੀ।

Today Now News

RELATED ARTICLES
- Advertisment -

POPULAR POSTS