17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬੀ ਗਾਇਕ ਹਰਭਜਨ ਮਾਨ ਨੇ ਕੀਤੀ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ

ਪੰਜਾਬੀ ਗਾਇਕ ਹਰਭਜਨ ਮਾਨ ਨੇ ਕੀਤੀ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ

ਚੰਡੀਗੜ੍ਹ: ਜਦੋਂ ਹੀ ਪੰਜਾਬ ਵਿੱਚ ਨਵੀਂ ਸਰਕਾਰ ਯਾਨੀ ਆਪ ਸਰਕਾਰ ਬਣ ਗਈ ਤਾਂ ਸਿਆਸਤ ਵਰਗ, ਵੱਡੇ ਆਗੂ, ਕਿਸਾਨ ਆਦਿ ਸੀਐੱਮ ਪੰਜਾਬ ਨੂੰ ਮਿਲ ਰਹੇ ਹਨ, ਭਾਵੇਂ ਕਿ ਹਰ ਵਰਗ ਦੇ ਮਿਲਣ ਦਾ ਆਪਣਾ ਹੀ ਕਾਰਨ ਹੈ, ਇਸੇ ਤਰ੍ਹਾਂ ਹੀ ਕਲਾਕਾਰ ਅਤੇ ਅਦਾਕਾਰ ਵੀ ਪਿੱਛੇ ਨਹੀਂ ਹਨ, ਉਹ ਵੀ ਪੰਜਾਬ ਦੇ ਸੀਐਮ ਨਾਲ ਲਗਾਤਾਰ ਮੁਲਾਕਾਤਾਂ ਕਰ ਰਹੇ ਹਨ।ਤੁਹਾਨੂੰ ਦੱਸਦਈਏ ਕਿ ਪਿਛਲੇ ਦਿਨੀਂ ਹਰਨਾਜ਼ ਸੰਧੂ ਨੇ ਸੀਐੱਮ ਨਾਲ ਮੁਲਾਕਾਤ ਕੀਤੀ ਅਤੇ ਅੱਜ ਪੰਜਾਬੀ ਦੇ ਉਘੇ ਗਾਇਕ ਹਰਭਜਨ ਮਾਨ (Harbhajan Mann) ਵੱਲੋਂ ਮੁਲਾਕਾਤ ਕੀਤੀ ਗਈ। ਇਸ ਦੌਰਾਨ ਹਰਜਭਜਨ ਮਾਨ ਨਾਲ ਉਨ੍ਹਾਂ ਦਾ ਪਰਿਵਾਰ ਵੀ ਹਾਜ਼ਰ ਸੀ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀ ਹਨ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾ ਸਾਂਝੀ ਕਰਦੇ ਲਿਖਿਆ ਹੈ ਕਿ “ਅੱਜ ਛੋਟੇ ਵੀਰ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਆਪਣੇ ਪਰਿਵਾਰ ਤੇ ਆਦਰਯੋਗ ਬਾਬੂ ਸਿੰਘ ਮਾਨ ਸਮੇਤ ਖ਼ੂਬਸੂਰਤ ਪਲ ਗੁਜ਼ਾਰੇ। ਰੱਬ ਸੱਚਾ ਮੇਹਰ ਕਰੇ, ਸਾਡੇ ਸੀ ਐਮ ਸਾਹਿਬ ਦਾ ਪੰਜਾਬ ਪ੍ਰਤੀ ਹਰ ਸੁਪਨਾ ਪੂਰਾ ਹੋਵੇ। ਸੱਚੀ ਨੀਅਤ ਨਾਲ ਕੀਤੀ ਜਾ ਰਹੀ ਮਿਹਨਤ ਤੇ ਹਰ ਕੋਸ਼ਿਸ਼ ਨੂੰ ਭਾਗ ਲੱਗਣ।”

Today Now News

RELATED ARTICLES
- Advertisment -

POPULAR POSTS