17.1 C
Chandigarh

TODAY NOW NEWS

Thursday, March 19, 2026
Homeਚੰਡੀਗੜ੍ਹਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਵਾਪਿਸ ਪੰਜਾਬ ਪਹੁੰਚਣ ’ਦੇ ਨਿੱਘਾ ਸਵਾਗਤ

ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਵਾਪਿਸ ਪੰਜਾਬ ਪਹੁੰਚਣ ’ਦੇ ਨਿੱਘਾ ਸਵਾਗਤ

ਕੈਨੇਡਾ ਦੌਰਾ ਪੂਰੀ ਤਰਾਂ ਸਫ਼ਲ ਰਿਹਾ- ਕੁਲਤਾਰ ਸਿੰਘ ਸੰਧਵਾਂ

ਚੰਡੀਗੜ, 16 ਸਤੰਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ 25 ਦਿਨਾਂ ਦੇ ਕੈਨੇਡਾ ਦੌਰੇ ਤੋਂ ਬਾਅਦ ਵਾਪਿਸ ਪੰਜਾਬ ਪਰਤ ਆਏ ਹਨ ਅਤੇ ਉਨਾਂ ਨੇ ਇਸ ਫੇਰੀ ਨੂੰ ਪੂਰੀ ਤਰਾਂ ਸਫ਼ਲ ਦੱਸਿਆ ਹੈ।

 ਅੱਜ ਏਥੇ ਪਹੁੰਚਣ ਤੋਂ ਬਾਅਦ ਸ੍ਰੀ ਸੰਧਵਾਂ ਨੇ ਦੱਸਿਆ ਕਿ ਉਨਾਂ ਨੇ ਕੈਨੇਡਾ ਦੌਰੇ ਦੌਰਾਨ ਵਿਭਿੰਨ ਉਘੀਆਂ ਸਖਸ਼ੀਅਤਾਂ ਨਾਲ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਵਿਟਾਂਦਰਾ ਕੀਤਾ ਜਿਨਾਂ ਨੇ ਪੰਜਾਬ ਨਾਲ ਹਰ ਸਹਿਯੋਗ ਕਰਨ ਦਾ ਵਾਅਦਾ ਕੀਤਾ। ਸ੍ਰੀ ਸੰਧਵਾਂ ਨੇ ਬਿ੍ਰਟਸ਼ ਕੋਲੰਬੀਆ ਦੇ ਸਪੀਕਰ ਸ੍ਰੀ ਰਾਜ ਚੌਹਾਨ ਨਾਲ ਸਿੱਖਿਆ, ਸਭਿਆਚਾਰ, ਵਿਗਿਆਨ, ਤਕਨੋਲੋਜੀ, ਖੇਤੀ ਅਤੇ ਡੇਅਰੀ ਆਦਿ ਬਾਰੇ ਵਿਚਾਰ ਵਿਟਾਂਦਰਾ ਕੀਤਾ ਸੀ ਅਤੇ ਦੋਵਾਂ ਆਗੂਆਂ ਨੇ ਵੱਖ ਵੰਢ ਖੇਤਰਾਂ ਵਿੱਚ ਵਧੇਰੇ ਆਪਸੀ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਸੀ। ਸ੍ਰੀ ਸੰਧਵਾਂ ਨੇ ਬਿ੍ਰਟਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਸ੍ਰੀ ਉੱਜਲ ਦੋਸਾਂਝ ਨਾਲ ਵੀ ਵਿਭਿੰਨ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਸੀ ਅਤੇ ਇਸ ਦੌਰਾਨ ਦੋਵਾਂ ਆਗੂਆਂ ਨੇ ਸਿਆਸੀ ਖੇਤਰ ਵਿੱਚਲੇ ਆਪਣੇ ਤਜਰਬੇ ਸਾਂਝੇ ਕੀਤੇ ਸਨ।

ਕੈਨੇਡਾ ਦੇ ਦੌਰੇ ਦੌਰਾਨ ਸ੍ਰੀ ਸੰਧਵਾਂ ਨੇ ਵੱਖ ਵੱਖ ਥਾਵਾਂ ’ਤੇ ਪੰਜਾਬੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਬਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸ੍ਰੀ ਸੰਧਵਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ (ਕਰਨਾਟਿਕ) ਦੇ ਆਪਣੇ ਹਮ-ਜਮਾਤੀਆਂ ਨਾਲ  ਕਾਲਜ ਦੇ ਦਿਨਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਕੈਨੇਡਾ ਦੇ ਦੌਰੇ ਦੌਰਾਨ ਵੱਖ ਵੱਖ ਥਾਵਾਂ ’ਤੇ ਪੰਜਾਬੀਆਂ ਅਤੇ ਕੈਨੇਡਾ ਦੀਆਂ ਉਘੀਆਂ ਸਖਸ਼ੀਅਤਾਂ ਨੇ ਸ੍ਰੀ ਸੰਧਵਾਂ ਦਾ ਨਿੱਘਾ ਸਵਾਗਤ ਕੀਤਾ ਸੀ।

ਸ੍ਰੀ ਸੰਧਵਾਂ ਦਾ ਚੰਡੀਗੜ ਪੁੱਜਣ ’ਤੇ ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮਨਦੀਪ ਮੌਂਗਾ, ਜਗਤਾਰ ਸਿੰਘ ਬਰਾੜ, ਸੁਖਪਾਲ ਕੌਰ ਢਿੱਲਵਾਂ ਅਤੇ ਵਿਧਾਨ ਸਭਾ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਪਿਛਲੀ ਸ਼ਾਮ ਦਿੱਲੀ ਏਅਰ ਪੋਰਟ ’ਤੇ ਸੁਰਿੰਦਰਪਾਲ ਅਤੇ ਰਾਮ ਲੋਕ ਖੱਟਣਾ ਵਲੋਂ ਸ੍ਰੀ ਸੰਧਵਾਂ ਨੂੰ ਜੀ ਆਇਆ ਆਖਿਆ ਸੀ।  

Today Now News

RELATED ARTICLES
- Advertisment -

POPULAR POSTS