ਪੰਜਾਬ ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਵਲੋਂ ਕਾਰਜਕਾਰੀ ਇੰਜੀਨੀਅਰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਅੜੀਅਲ ਵਤੀਰੇ ਦੀ ਜ਼ੋਰਦਾਰ ਨਿਖੇਧੀ

ਮਾਨਸਾ 29 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ) ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸਬੰਧੀ ਜਲ ਸਪਲਾਈ ਤਾਲਮੇਲ ਸਘੰਰਸ ਕਮੇਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਲੋਂ ਇੱਕ ਸਾਲ ਤੋਂ ਸਘੰਰਸ਼ ਚਲ ਰਿਹਾ ਹੈ। ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਰਜਿ ਪੰਜਾਬ ਕਾਰਜਕਾਰੀ ਇੰਜੀਨੀਅਰ ਸ੍ਰੀ ਫ਼ਤਹਿਗੜ੍ਹ ਸਾਹਿਬ ਵਲੋਂ ਫ਼ੀਲਡ ਕਰਮਚਾਰੀਆਂ ਦੀਆਂ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਿਕ ਹੱਕੀ ਮੰਗਾਂ ਮੰਨਣ ਦੀ ਵਜਾਏ ਸਘੰਰਸ਼ ਕਰ ਰਹੇ ਜਥੇਬੰਦਕ ਆਗੂਆਂ ਨਾਲ ਅਪਣਾਏ ਗੈਰ ਸੰਵਿਧਾਨਕ ਵਤੀਰਾ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਕਾਰਜਕਾਰੀ ਇੰਜੀਨੀਅਰ ਸ੍ਰੀ ਫ਼ਤਹਿਗੜ੍ਹ ਸਾਹਿਬ ਵਲੋਂ ਵਿਭਾਗੀ ਨਿਯਮਾਂ ਅਤੇ ਸਰਕਾਰ ਦੇ ਰੂਲਾਂ ਦੀ ਪ੍ਰਵਾਹ ਨਾ ਕਰਦੇ ਹੋਏ ਤਾਨਾਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਪੰਜਾਬ ਕਾਰਜਕਾਰੀ ਇੰਜੀਨੀਅਰ ਦੇ ਅਜਿਹੇ ਵਤੀਰੇ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ ਅਤੇ ਜਲ ਸਪਲਾਈ ਤਾਲਮੇਲ ਸਘੰਰਸ਼ ਕਮੇਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ 8 ਸਤੰਬਰ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਕਰਦੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਸਤਪਾਲ ਭੈਣੀ,ਜਨਰਲ ਸਕੱਤਰ ਬਲਰਾਜ ਮੋੜ੍ਹ,ਵਿੱਤ ਸਕੱਤਰ ਜਗਦੇਵ ਘੁਰਕਣੀ,ਹਰਜੀਤ ਵਾਲੀਆ, ਬਲਜੀਤ ਬਡਰੁੱਖਾ ,ਮਹਿੰਮਾ ਸਿੰਘ ਧਨੋਲਾ, ਜਸਵਿੰਦਰ ਸਿੰਘ ਸਫ਼ਰੀ ਮੁਕਤਸਰ ਸਾਹਿਬ,ਗੁਰਚਰਨ ਸਿੰਘ ਆਕੋਈ ਸਾਹਿਬ, ਜੋਗਿੰਦਰ ਸਮਾਘ,ਅਮ੍ਰਿਤਪਾਲ ਮਾੜੀ,ਪ੍ਰੈਸ ਸਕੱਤਰ ਅਸ਼ੋਕ ਸ਼ਰਮਾ,ਬਾਬੂ ਸਿੰਘ ਫਤਿਹਪੁਰ, ਆਦਿ ਵਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਕਾਰਜਕਾਰੀ ਇੰਜੀਨੀਅਰ ਵਲੋਂ ਚਲ ਰਹੇ ਸਘੰਰਸ਼ ਵਿੱਚ ਆਗੂਆਂ ਦੀ ਤਨਖਾਹ ਕਟੌਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੱਸਿਆ ਕਿ 8 ਸਤੰਬਰ ਦੇ ਦਿੱਤੇ ਧਰਨੇ ਵਿੱਚ ਸ਼ਾਮਲ ਹੋ ਇਸ ਕਾਰਜਕਾਰੀ ਇੰਜੀਨੀਅਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।





