ਦਾਖ਼ਲਾ ਭਰਨ ਦੀਆਂ ਮਿਤੀਆਂ ’ਚ ਪਹਿਲੀ ਮਾਰਚ 2021 ਤਕ ਦਾ ਵਾਧਾ

ਮੋਹਾਲੀ : ਸਾਲ 2020-21 ਦੌਰਾਨ ਪੰਜਾਬ ਓਪਨ ਸਕੂਲ ਪ੍ਰਣਾਲੀ ਅਧੀਨ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਦਾਖ਼ਲੇ ਦੀਆਂ ਮਿਤੀਆਂ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਾਧਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਪੰਜਾਬ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ’ਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ, ਜਿਹੜੇ ਕਿਸੇ ਕਾਰਨ ਆਪਣਾ ਦਾਖ਼ਲਾ ਭਰਨ ਤੋਂ ਰਹਿ ਗਏ ਸਨ, ਉਨ੍ਹਾਂ ਲਈ ਦਾਖ਼ਲਾ ਭਰਨ ਦੀਆਂ ਮਿਤੀਆਂ ’ਚ ਪਹਿਲੀ ਮਾਰਚ 2021 ਤਕ ਦਾ ਵਾਧਾ ਕਰ ਦਿੱਤਾ ਗਿਆ ਹੈ। ਅਜਿਹੇ ਵਿਦਿਆਰਥੀ ਦਾਖ਼ਲਾ ਫ਼ੀਸ ਤੋਂ ਇਲਾਵਾ 10,000 ਰੁਪਏ ਲੇਟ ਫ਼ੀਸ ਭਰ ਕੇ ਆਨਲਾਈਨ ਵਿਧੀ ਰਾਹੀਂ ਦਾਖਲਾ ਲੈ ਸਕਣਗੇ।
ਵਿਦਿਆਰਥੀਆਂ ਨੂੰ ਦਾਖ਼ਲਾ ਲੈਣ ਦੇ ਇਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਦਾਖ਼ਲਾ-ਕਮ-ਪ੍ਰੀਖਿਆ ਫ਼ਾਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ, ਐੱਸ.ਏ.ਐੱਸ. ਨਗਰ ਵਿਖੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ।






