ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ 31-03-2021 ਤਕ ਕਰਨ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ

ਮੋਗਾ (ਹੈਪੀ ਢੰਡ) : ਅਜ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸ਼੍ਰੀ ਗੁਰਜੰਟ ਸਿੰਘ ਢੀਂਡਸਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਬਸ ਸਟੈਂਡ ਮੋਗਾ ਵਿਖੇ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ 28-02-21 ਤੋਂ 31-03-21 ਤਕ ਜਾਰੀ ਕਰਨ ਦੀ ਮਿਆਦ ਵਧਾਉਣ ਦਾ ਸਖਤ ਵਿਰੋਧ ਕੀਤਾ ਅਤੇ ਬਸ ਸਟੈਂਡ ਮੋਗਾ ਵਿਖੇ ਭਾਰੀ ਇਕੱਠ ਕਰਕੇ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ।ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਸਾਂਝੇ ਫਰੰਟ ਵੱਲੋਂ ਆਰੰਭੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ 8 ਮਾਰਚ ਨੂੰ ਸਾਰੇ ਜਿਲਾ ਹੈੱਡ ਕੁਆਟਰਾਂ ਤੇ ਧਰਨੇ/ਭੁੱਖ ਹੜਤਾਲਾਂ ਵਿੱਚ ਸ਼ਾਮਿਲ ਹੋ ਕੇ ਸਰਕਾਰ ਵਿਰੁੱਧ ਜੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ
ਇਸ ਮੀਟਿੰਗ ਵਿੱਚ ਸ਼੍ਰੀ ਰਛਪਾਲ ਸਿੰਘ ਮੌਜਗੜ ਸਾਬਕਾ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਕਰਮਚਾਰੀ ਦਲ ਨੂੰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸਕੱਤਰ ਜਨਰਲ ਨਾਮਜ਼ਦ ਕੀਤਾ ਗਿਆ। ਇਸ ਮੀਟਿੰਗ ਵਿੱਚ ਸੈਂਟਰ ਬਾਡੀ ਦੇ ਅਹੁਦੇਦਾਰ ਦਰਸ਼ਨ ਸਿੰਘ ਮੀਤ ਪ੍ਰਧਾਨ ਬਲਵਿੰਦਰ ਸਿੰਘ ਕੈਸ਼ੀਅਰ, ਅਵਤਾਰ ਸਿੰਘ ਬਾਘਾ ਪੁਰਾਣਾ ਸਲਾਹਕਾਰ, ਸਵਰਨ ਸਿੰਘ ਸ਼ਾਹ ਬੁੱਕਰ,ਬਸੰਤ ਸਿੰਘ ਖਾਲਸਾ, ਗੁਰਦੇਵ ਸਿੰਘ ਡਿਪੂ ਪ੍ਰਧਾਨ, ਅਮਰਜੀਤ ਸਿੰਘ ਕੈਸ਼ੀਅਰ ਪਰਸ਼ੋਤਮ ਲਾਲ, ਹਾਕਮ ਸਿੰਘ ਰਾਜਵੰਤ ਸਿੰਘ ਸੰਧੂ ਸਾਬਕਾ ਸੁਪਰਡੈਂਟ, ਅਮਰ ਸਿੰਘ ਸਾਬਕਾ ਸੁਪਰਡੈਂਟ, ਸੁਰਜੀਤ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ ਭੁੱਲਰ ਚੰਨਣ ਸਿੰਘ, ਅਮਰਜੀਤ ਸਿੰਘ ਸਿੱਧੂ, ਅਮਰ ਨਾਥ, ਬਲਦੇਵ ਸਿੰਘ, ਅਤੇ ਫਿਰੋਜ਼ਪੁਰ, ਜਗਰਾਓਂ, ਲੁਧਿਆਣਾ, ਅਮ੍ਰਿਤਸਰ, ਪੱਟੀ, ਮੋਗਾ ਦੇ ਰਿਟਾਇਰਡ ਕਰਮਚਾਰੀ ਸ਼ਾਮਿਲ ਹੋਏ ਰਛਪਾਲ ਸਿੰਘ ਸਕੱਤਰ ਜਨਰਲ






