16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ...

ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜੱਥਾ ਲਿਜਾਇਆ ਗਿਆ

ਕਿਸਾਨ ਜੱਥੇਬੰਦੀਆ ਸਮੇਤ ਪੂਰੇ ਦੇਸ਼ ਦੇ ਲੋਕ ਇਸ ਜਨ ਅੰਦੋਲਨ ਚ ਅਪਣਾ ਹਿੱਸਾ ਪਾਇਆ ਹੈ

ਮੋਗਾ (ਅਮਜਦ ਖਾਨ) : ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਜੀਤ ਬੁੱਕਣ ਵਾਲਾ,ਗੁਰਵਿੰਦਰ ਗੁੱਦੜ ਢੰਡੀ ਅਤੇ ਜਿਲ੍ਹਾ ਆਗੂ ਅਸ਼ੀਸ਼ ਮੰਗਲਾ ਨੇ ਦੱਸਿਆ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਰੰਟ ਨੇ ਤੇ ਸਰਕਾਰ ਇਸ ਤੱਥ ਨੂੰ ਨਕਾਰ ਰਹੀ ਹੈ ਕੇ ਮੌਤ ਦੇ ਵਾਰੰਟ ਕਦੇ ਸੋਧੇ ਨਹੀਂ ਜਾਂਦੇ ਸਗੋਂ ਵਾਪਸ ਕਰਵਾਏ ਜਾਂਦੇ ਹਨ।ਇਸਲਈ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਪਹਿਲੇ ਦਿਨ ਤੋ ਕਿਸਾਨ ਸੰਘਰਸ਼ ਦੇ ਪੱਖ ਵਿਚ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ।25 ਨਵੰਬਰ ਨੂੰ ਦਿੱਲੀ ਵੱਲ ਚਾਲੇ ਪਾਏ ਗਏ ਸਨ ਤੇ ਇੱਕ ਵਾਰ ਫਿਰ ਕਿਸਾਨੀ ਨਾਲ ਅਪਣੀ ਏਕਤਾ ਦੀ ਸਾਂਝ ਨੂੰ ਪ੍ਰਪੱਕ ਕਰਦਿਆਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ।ਓਹਨਾ ਕਿਹਾ ਕਿ ਕਿਸਾਨ ਜੱਥੇਬੰਦੀਆ ਸਮੇਤ ਪੂਰੇ ਦੇਸ਼ ਦੇ ਲੋਕ ਇਸ ਜਨ ਅੰਦੋਲਨ ਚ ਅਪਣਾ ਹਿੱਸਾ ਪਾਇਆ ਹੈ ਅਤੇ ਇਹ ਅੰਦੋਲਨ ਕਾਨੂੰਨ ਰੱਦ ਕਰਾਉਣ ਤੱਕ ਲੜਿਆ ਜਾਊਗਾ।ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੀ ਅਪਣਾ ਵਧਵਾਂ ਰੋਲ ਦਿੰਦੀ ਰਹੂਗੀ।ਓਹਨਾ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਭੜਕਾਊ ਸਥਿਤੀ ਤੋ ਚੌਕੰਨੇ ਰਹਿਣ ਲਈ ਵੀ ਕਿਹਾ।
ਇਸ ਮੌਕੇ ਜਗਤਾਰ ਸਿੰਘ,ਲਖਵੀਰ ਸਿੰਘ,ਕੁਲਵੰਤ ਕੌਰ,ਵਿਕਰਮ ਸਿੰਘ,ਨਵਜੋਤ ਸਿੰਘ,ਬੰਤ ਸਿੰਘ ,ਅਰਮਾਨ ਸਿੰਘ, ਤਰਨ ਵੀਰ,ਹਰਮਨਜੀਤ ਕੌਰ ਜੱਥੇ ਚ ਨਾਲ ਸਨ।

Today Now News

RELATED ARTICLES
- Advertisment -

POPULAR POSTS