ਟੈਂਡਰਾਂ ਰਾਹੀ ਮਜ਼ਦੂਰਾਂ ਦਾ ਸ਼ੋਸ਼ਣ ਕਰਕੇ ਲੋਡਿੰਗ-ਅਨਲੋਡਿੰਗ ਦੇ ਘੱਟ ਰੇਟ ਦਿੱਤੇ ਜਾ ਰਹੇ ਹਨ, ਸ਼ਿੰਦਰਪਾਲ ਸਿੰਘ ਬੁਢਲਾਡਾ ।

ਬਰਨਾਲਾ (ਕਰਨਪਰੀਤ ਧੰਦਰਾਲ)- ਬਰਨਾਲਾ ਕਲੱਸਟਰ ਦੇ ਟੈਂਡਰਕਾਰਾਂ ਵੱਲੋਂ ਸਰਕਾਰ ਦੀ ਪਾਲਸੀ ਨੂੰ ਦਰਕਿਨਾਰ ਕਰਦਿਆਂ ਫਰਜੀ ਲੇਬਰ ਦੇ ਬੰਦਿਆਂ ਦੀ ਲਿਸਟ ਐਂਡਰ ਲਈ ਅੱਪਲੋਡ ਕਰਨ ਨੂੰ ਲੈ ਕੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਮਨੇਜਮੈਂਟ ਹੰਢਿਆਇਆ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ । ਸਮੁੱਚੇ ਘਟਨਾ¬ਕ੍ਰਮ ਤੇ ਬੋਲਦਿਆਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਸ਼ਿੰਦਰਪਾਲ ਸਿੰਘ ਬੁਢਲਾਡਾ ਨੇ ਕਿਹਾ ਕਿ ਮਨੇਜਮੈਂਟ ਕਮੇਟੀ ਹੰਢਿਆਇਆ ਬਣਾ ਕੇ ਬਰਨਾਲਾ ਕਲੱਸਟਰ ਦਾ ਇੱਕ ਟੈਂਡਰ ਲਿਆ ਸੀ ਜਿੋ ਵਿੱਚ ਸਾਲਾਂ ਤੋਂਕੰਮ ਕਰਦੀ ਆ ਰਹੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਨੂੰ ਦਰਕਿਨਾਰ ਕਰਦਿਆਂ ਫਰਜੀ ਲੇਬਰ ਦੇ ਬੰਦਿਆਂ ਦੀ ਲਿਸਟ ਅੱਪਲੋਡ ਕਰਕੇ ਸਰਕਾਰ ਨੂੰ ਮੋਟਾ ਚੂਨਾਂ ਲਾਹਉਂਦਿਆਂ ਮਜਦੂਰਾਂ ਦੇ ਵੀ ਅੱਖੀ ਘੱਟਾਂ ਪਾਇਆ ਹੈ। ਟੈਂਡਰਕਾਰ ਠੇਕੇਦਾਰ ਵੱਲੋਂ 12.09.2020 ਤੋਂ 13.09.2020 ਨੂੰ ਸਪੈਸਲ ਭਰਨ ਸਮੇਂ 350 ਬੰਦਿਆਂ ਦੀ ਜਾਅਲੀ ਲਿਸਟ ਸਰਕਾਰ ਕੋਲ ਪੇਸ ਕਰਕੇ ਮਹਿਜ ਕੁੱਝ ਕੁ ਦੂਰ ਦੁਰਾਡੇ ਅਨਟਰੇਂਡ ਬੰਦੇ ਇੱਕੱਠੇ ਕਰਕੇ ਕਈ ਘੰਟੇ ਦੇਰੀ ਨਾਲ ਸਪੈਸਲ ਭਰੀ ਹੈ। ਜੋ ਕਿ ਸਰਕਾਰੀ ਨਿਯਮਾਂਦੇ ਉਲਟ ਹੈ ਅਤੇ ਡੈਮਰੇਜ ਵੀ ਪਵੇਗਾ। ਕਿਊਂ ਕਿ ਸਰਕਾਰ ਦੀ ਪਾਲਿਸੀ ਦੀ ਧਾਰਾ ਟੈਕਨੀਕਲ ਯੋਗਤਾ C ਦੇ ਪੈਰ੍ਹਾ 2 ਅਤੇ 3 ਅਨੁਸਾਰ ਵਕਰਕਰਾਂ ਨੂੰ ਗਲਤ ਢੰਗਾਂ ਨਾਲ ਪੇਸ ਕਰਨ ਤੇ ਉਸ ਦਾ ਟੈਂਡਰ ਰੱਦ ਕੀਤਾ ਜਾਣਾ ਚਾਹੀਦਾ ਹੈ ਇਸੇ ਤਰਜ ਤੇ ਅਹਿਮਦਗੜ੍ਹ ਵਿਖੇ ਠੇਕੇਦਾਰ ਵੱਲੋਂ ਟੈਂਰ ਸਮੇਂ ਸਰਕਾਰ ਨੂੰ ਦਿੱਤੀ ਗਈ ਲਿਸਟ ਵਰਕਰਾਂ ਤੋਂ ਕੰਮ ਨਾਂ ਕਰਵਾਏ ਜਾਣ ਕਾਰਣ ਸਰਕਾਰ ਦੇ ਮਹਿਕਮੇ ਵੱਲੋਂਂ ਟੈਂਡਰ ਰੱਦ ਕੀਤਾ ਜਾ ਚੁੱਕਾ ਹੈ। ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੀਆਂ ਪਾਲਸੀਆਂ ਦੇ ਉਲਟ ਦਰਸਾਈ ਗਈ ਲੇਬਰ ਜਿੰਨ੍ਹਾ ਦਾ ਕੋਈ ਈ ਈ.ਪੀ ਐਫ ਨਹੀਂ ਕੱਟਦਾ ਜਦੋਂ ਕਿ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਨਾਲ ਲੰਬੇ ਸਮੇਂ ਤੋਂ ਜੁੜੇ ਹੰਢਿਆਇਆ ਦੇ ਹੀ (ਈ.ਪੀ .ਐਫ ਅਤੇ ਈ ਐਸ ਆਈ ਸੀ) ਲਾਭਕਾਰੀ ਲੇਬਰ ਵਾਲੇ ਸਰਕਾਰ ਦਾ ਢੋਆ ਢੁਆਈ ਦਾ ਕੰਮ ਕਰਦੇ ਆ ਰਹੇ ਹਨ। ਉਹ ਆਪਣੀਆਂ ਹੱਕੀ ਮੰਗਾਂ ਸਬੰਧੀ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ,ਇਸ ਸਮੁੱਚੇ ਘਟਨਾਕੰਮ ਦੀ ਰਿਪੋਰਟ ਜਿਲ੍ਹੇ ਦੇ ਡੀ ਐਫ.ਐਸ.ਈ ਨੂੰ ਸ਼ਿਕਾਇਤ ਦੇ ਰੂਪ ਵਿੱਚ ਦਿੱਤੀ ਗਈ ਹੈ। ਪਰੰਤੂ ਸਬੰਧਤ ਅਕਿਾਰੀਆਂ ਵੱਲੋਂ ਅਣਗੋਲਿਆ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਟਾਲ-ਮਟੋਲ ਕਰ ਰਹੀ ਹੈ .ਪੰਜਾਬ ਸਰਕਾਰ ਵਲੋਂ ਲੋਡਿੰਗ-ਅਨਲੋਡਿੰਗ ਫੂਡ ਗ੍ਰੇਨ ਟੈਂਡਰ ਲਏ ਜਾ ਰਹੇ ਹਨ, ਟੈਂਡਰਾਂ ਰਾਹੀ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਹਾ ਹੈ ਕਿਉਂ ਕਿ ਮਜ਼ਦੂਰਾਂ ਨੂੰ ਲੋਡਿੰਗ-ਅਨਲੋਡਿੰਗ ਦੇ ਘੱਟ ਰੇਟ ਦਿੱਤੇ ਜਾ ਰਹੇ ਹਨ, ਜਿਸ ਕਾਰਨ ਮਜ਼ਦੂਰਾਂ ਨੂੰ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਨਾ ਔਖਾ ਹੈ, ਉਨ੍ਹਾਂ ਕਿਹਾ ਕਿ ਲੋਡਿੰਗ-ਅਨਲੋਡਿੰਗ ਦੇ ਰੇਟਾਂ ਵਿੱਚ ਵਾਧਾ ਕੀਤਾ ਜਾਵੇ . ਮਜ਼ਦੂਰ ਲਾਕਡਾਊਨ ਦੇ ਚੱਲਦੇ ਵੀ ਆਪਣਾ ਕੰਮ ਬੜੀ ਤਨਦੇਹੀ ਨਾਲ ਕਰ ਰਹੇ ਹਨ . ਇਸ ਸਰਕਾਰ ਨੂੰ ਮਜ਼ਦੂਰਾਂ ਦਾ ਸਹਿਤ ਬੀਮਾ ਕਰਨਾ ਚਾਹੀਦਾ ਹੈ .ਉਨ੍ਹਾਂ ਕਿਹਾ ਕਿ ਜੇ ਟੈਂਡਰਕਾਰ ਸਰਕਾਰੀ ਨਿਯਮਾਂ ਅਤੇ ਪਾਲਿਸੀ ਤਹਿਤ ਢੋਆ ਢੁਆਈ ਦੀਆਂ ਸਰਤਾਂ ਤੇ ਪੁਰਾ ਉੱਤਰਦਾ ਹੈ ਅਤੇ ਦਿੱਤੀ ਗਈ ਲਿਸਟ ਅਨੁਸਾਰ ਸਹੀ ਹੈ ਤਾਂ ਸਾਨੂੰ ਕੋਈ ਇਤਰਾਜ ਨਹੀਂ । ਇਸ ਮੌਕੇ ਅਵਤਾਰ ਸਿੰਘ, ਸੈਕਟਰੀ ਸ਼ੰਕਰ ਪ੍ਰਸਾਦ ਯਾਦਵ, ਬਲੌਰ ਸਿੰਘ ਸਾਬਕਾ ਪ੍ਹਧਾਨ ਲਛਮਣ ਯਾਦਵ, ਡਿੱਪੂ ਪ੍ਰਧਾਨ ਜੰਗੀਰ ਸਿੰਘ, ਗੁਰਮੇਲ ਪੰਧੇਰ. ਅਨਿਲ ਕੁਮਾਰ, ਨਿਰਮਲ ਸਿੰਘ ਕੱਟੂ, ਬੀਰਬਲ ਸਿਘ ਤੇ ਰਾਜਾ ਜਖੇਪਲ ਕੰਚਨ ਯਾਦਵ ਆਦਿ ਹਾਜ਼ਰ ਸਨ ।






