16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਰਜਿ ਨੰਬਰ 37 ਵਲੋਂ ਪੰਜਾਬ ਦੇ...

ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਰਜਿ ਨੰਬਰ 37 ਵਲੋਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਦਿੱਤਾ ਮੰਗ ਪੱਤਰ : ਚੇਅਰਮੈਨ ਸ਼ਿੰਦਰਪਾਲ ਸਿੰਘ ਬੁਢਲਾਡਾ

ਆਪਣੀਆਂ ਹੱਕੀ ਮੰਗਾਂ ਸਬੰਧੀ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪੱਲੇਦਾਰ

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਚੇਅਰਮੈਨ ਸ਼ਿੰਦਰਪਾਲ ਸਿੰਘ ਬੁਢਲਾਡਾ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੀਆਂ ਸਾਲਾਂ ਤੋਂ ਲਟਕਦੀਆਂ ਮੰਗਾਂ ਸੰਬੰਧੀ ਗੱਲਬਾਤ ਕਰਕੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼ਿੰਦਰਪਾਲ ਸਿੰਘ ਬੁਢਲਾਡਾ ਨੇ ਕਿਹਾ ਕਿ ਉਹ ਆਪਣੀਆਂ ਹੱਕੀ ਮੰਗਾਂ ਸਬੰਧੀ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਪੰਜਾਬ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਟਾਲ-ਮਟੋਲ ਕਰ ਰਹੀ ਹੈ ਜਿਸ ਸੰਬੰਧੀ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਰਾਹੀਂ ਮੰਗ ਪੱਤਰ ਦਿੱਤਾ ਗਿਆ ! ਉਹਨਾਂ ਕਿਹਾ ਕਿ ਪੰਜਾਬ ਦੀਆਂ ਫ਼ੂਡ ਏਜੇਂਸੀਆਂ ਵਿਚ ਕੱਮ ਕਰਦੇ ਪੱਲੇਦਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਤੇ ਪੈ ਰਹੇ ਡਾਕੇ ਤਹਿਤ ਮਜ਼ਦੂਰ ਭੁੱਖਾ ਮਰਨ ਦੀ ਕਗਾਰ ਤੇ ਖੜਾ ਹੈ! ਪੰਜਾਬ ਸਰਕਾਰ ਵਲੋਂ ਲੋਡਿੰਗ ਅਨਲੋਡਿੰਗ ਦੇ ਟੈਂਡਰਾਂ ਰਾਹੀ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਹਾ ਹੈ ਕਿਉਂ ਕਿ ਮਜ਼ਦੂਰਾ ਨੂੰ ਘੱਟ ਰੇਟ ਦਿੱਤੇ ਜਾ ਰਹੇ ਹਨ, ਜਿਸ ਕਾਰਨ ਮਜ਼ਦੂਰਾਂ ਨੂੰ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਨਾ ਔਖਾ ਹੈ,. ਪੰਜਾਬ ਦੇ ਕਾਲੇ ਦੌਰ ਵਿਚ ਵੀ ਯੂਨੀਅਨ ਤੇ ਤਿਰੰਗੇ ਝੰਡੇ ਲਹਿਰਾਉਂਦੇ ਰਹੇ ਤੇ ਅੱਜ ਵੀ ਮਜ਼ਦੂਰ ਜਮਾਤ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ! ਸਾਡੀਆਂ ਮੁਖ ਮੰਗਾਂ ਵਿਚ ਸਰਕਾਰ ਟੈਂਡਰ ਪ੍ਰਣਾਲੀ ਵਿਚ ਟਰਾਂਸਪੋਰਟਰਾਂ ਲਈ 120 % ਅਬਬ ਦੀ ਜੋ ਸ਼ਰਤ ਹੈ ਦੀ ਤਰਜ ਤੇ ਮਜ਼ਦੂਰਾਂ ਨੂੰ ਵੀ 75 % ਤੋਂ 120 % ਅਬਬ ਕੀਤਾ ਜਾਵੇ ਤਾਂ ਜੋ ਲੇਬਰ ਦੇ ਰੇਟਾਂ ਚ ਵਾਦਾ ਹੋ ਸਕੇ ਟੈਂਡਰ ਪ੍ਰਣਾਲੀ ਤਹਿਤ ਲੇਬਰ ਦਾ ਟੈਂਡਰ ਮਜ਼ਦੂਰਾਂ ਨੂੰ ਹੀ ਦਿੱਤਾ ਜਾਵੇ ਈ ਪੀ ਐਫ ਦਾ ਅੱਧਾ ਹਿੱਸਾ ਸਰਕਾਰ ਭਰਨ ਦੀ ਪਾਬੰਧ ਹੋਵੇ ਤੇ ਈ ਐਸ ਆਈ ਤਹਿਤ ਗੁਦਾਮਾਂ ਵਿਚ ਹੀ ਡਿਸਪੈਂਸਰੀ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਅਤੇ ਘੱਟੋ ਘੱਟ ਇਕ ਦੱਸ ਲੱਖ ਰੁਪਏ ਦਾ ਬੀਮਾ ਪਾਲਿਸੀ ਹੋਵੇ! ਮਜ਼ਦੂਰ ਲਾਕਡਾਊਨ ਦੇ ਚੱਲਦੇ ਵੀ ਆਪਣਾ ਕੰਮ ਬੜੀ ਤਨਦੇਹੀ ਨਾਲ ਕਰ ਰਹੇ ਹਨ ! ਇਸ ਮੌਕੇ ਸਤਪਾਲ ਮੁਲੋਵਾਲੀਆ ਮਾਨਸਾ ਸੂਬਾ ਕਮੇਟੀ ਮੇਂਬਰ,ਦਰਸ਼ਨ ਸਿੰਘ ਬਰੇਟਾ ਜਨਰਲ ਸਕੱਤਰ, ਜਰਨੈਲ ਸਿੰਘ ਸਂਗਰੂਰ ਮੀਤ ਪ੍ਰਧਾਨ ਪੰਜਾਬ ਗੁਰਮੇਲ ਸਿੰਘ ਪੰਧੇਰ ਡੀਪੂ ਪ੍ਰਧਾਨ, ਮੱਖਣ ਸਿੰਘ ਪ੍ਰਧਾਨ ਤਪਾ, ਟਿੱਕਾ ਸਿੰਘ ਰਾਮਪੁਰਾ ਫੂਲ ,ਚਰਨਾਂ ਬਾਬਾ ਭੁੱਚੋ ਪ੍ਰਧਾਨ ,ਨਿਰਮਲ ਸਿੰਘ ਬੁਢਲਾਡਾ,ਹੰਸ ਸਿੰਘ ਮੌੜ ਸਿੰਦਾ ਸਿੰਘ ਸਰਦੂਲਗੜ੍ਹ ਮੰਗਾ ਸਿੰਘ ਮੁਕਤਸਰ ਸੰਦੀਪ ਸਿੰਘ ਸਮਾਣਾ ਆਦਿ ਹਾਜ਼ਰ ਸਨ .

Today Now News

RELATED ARTICLES
- Advertisment -

POPULAR POSTS