ਪਿੰਡ ਖਿਆਲਾਂ ਦੀ ਇਕਾਈ ਵੱਲੋਂ ਇੱਕਠੇ ਹੋਏ ਕਿਸਾਨਾ ਨਾਲ ਪਿੰਡ ਪ੍ਰਧਾਨ ਛਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਮੀਟਿੰਗ

ਮਾਨਸਾ ( ਗੁਰਜੰਟ ਸਿੰਘ ਬਾਜੇਵਾਲੀਆ ) : ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦਾ ਪ੍ਰਚਾਰ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ ਭਾਵੇਂ ਕੋਰੋਨਾ ਇਕ ਆਮ ਫਲੂ ਦੀ ਬੀਮਾਰੀ ਹੈ ! ਪਰ ਮਹਾਂਮਾਰੀ ਨਹੀਂ ਪਰ ਸਰਕਾਰ ਜਾਣ ਬੁੱਝ ਕੇ ਹਰ ਇੱਕ ਮੌਤ ਨੂੰ ਕੋਰੋਨਾ ਖਾਤੇ ਵਿੱਚ ਪਾਇਆ ਜਾ ਰਿਹਾ ਹੈ ਕੋਰੋਨਾ ਦੀ ਆੜ ਵਿੱਚ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਹਰ ਸੜਕ ਤੇ ਪੁਲੀਸ ਨਾਕੇ ਲਾ ਕੇ ਕਰੋਨਾ ਟੈਸਟ ਕਰਾ ਰਹੀ ਹੈ ਭਾਵੇਂ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੋਵਿਡ19 ਤੋ ਬਚਣ ਲਈ ਇਆਤ ਵਰਤ ਰਹੇ ਹਨ ਪਰ ਮਾਨਸਾ ਪੁਲਿਸ ਖਿਆਲਾਂ ਸਰਕਾਰੀ ਹਸਪਤਾਲ ਅੱਗੇ ਨਾਕਾ ਲਾ ਕੇ ਜਬਰੀ ਟੈਸਟ ਕਰਉਣ ਲਈ ਰੋਕਿਆ ਜਾ ਰਿਹਾ ਇਸ ਮਸਲੇ ਨੂੰ ਦੇਖਦੇ ਪਿੰਡ ਖਿਆਲਾਂ ਦੀ ਇਕਾਈ ਵੱਲੋਂ ਇੱਕਠੇ ਹੋਏ ਕਿਸਾਨਾ ਨਾਲ ਪਿੰਡ ਪ੍ਰਧਾਨ ਛਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਮੀਟਿੰਗ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ! ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾ ਹੀ ਕਿਹਾ ਗਿਆ ਹੈ ਕਿ ਜਬਰੀ ਕਰੋਨਾ ਦੇ ਟੈਸਟ ਨਹੀਂ ਬਰਦਾਸ਼ਤ ਹੋਣਗੇ ਜੇਕਰ ਮਾਨਸਾ ਪੁਲਿਸ ਨੇ ਧੱਕਾ ਕਰਨਾ ਬੰਦ ਨਹੀਂ ਕੀਤਾ ਤਾ ਕਿਸਾਨਾ ਮਜ਼ਦੂਰਾਂ ਨੂੰ ਮਜ਼ਬੂਰੀ ਵੱਸ ਸੜਕਾਂ ਉਪਰ ਆਉਣਾ ਪਵੇਗਾ ਇਸ ਮੌਕੇ ਬਲਾਕ ਸਕੱਤਰ ਮੱਖਣ ਸਿੰਘ ਭੈਣੀਬਾਘਾ ਵਰਿਆਮ ਸਿੰਘ ਰੂਪ ਸਿੰਘ ਬਿੱਦਰ ਸਿੰਘ ਜੰਟਾ ਸਿੰਘ ਸ਼ੇਵਕ ਸਿੰਘ ਸਿਕੰਦਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ





