17.4 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਰਣਧੀਰ ਸਿੰਘ ਫੱਗੂਵਾਲਾ ਨੂੰ ਪ੍ਰਧਾਨ ਚੁਣਿਆ

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਰਣਧੀਰ ਸਿੰਘ ਫੱਗੂਵਾਲਾ ਨੂੰ ਪ੍ਰਧਾਨ ਚੁਣਿਆ

ਬਰਨਾਲਾ 6 ਅਗਸਤ (ਕਰਨਪ੍ਰੀਤ ਧੰਦਰਾਲ ) :ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਰਣਧੀਰ ਸਿੰਘ ਫੱਗੂਵਾਲਾ ਨੂੰ ਅਗਲੇ 2 ਵਰਿਆਂ ਲਈ ਪ੍ਰਧਾਨ ਚੁਣ ਲਿਆ ਹੈ। ਰਾਏਕੋਟ ਨਜ਼ਦੀਕ ਮੰਡੇਰ ਪੈਲਸ ਵਿੱਚ ਹੋਏ ਪੀਪੀਏ ਦੇ ਡੈਲੀਗੇਟ ਇਜ਼ਲਾਸ ਵਿੱਚ ਆਲ ਇੰਡੀਆ ਫੋਟੋਗ੍ਰਾਫਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਰਣਧੀਰ ਸਿੰਘ ਦਾ ਨਾਮ ਪ੍ਰਧਾਨਗੀ ਪਦ ਲਈ ਪੇਸ਼ ਕੀਤਾ, ਜਿਸ ਤੋਂ ਬਾਅਦ ਹਾਜ਼ਰ ਡੈਲੀਗੈਟਾਂ ਨੇ ਸਰਬਸੰਮਤੀ ਨਾਲ ਰਣਧੀਰ ਸਿੰਘ ਫੱਗੂਵਾਲਾ ਦੇ ਨਾਮ ’ਤੇ ਸਹਿਮਤੀ ਦਿੱਤੀ। ਇਸ ਮੌਕੇ ਗੁਰਨਾਮ ਸਿੰਘ ਨੇ ਪੀਪੀਏ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਪੀਪੀਏ ਦੀ ਮੌਜੂਦਾ ਟੀਮ ਦਾ ਸਹਿਯੋਗ ਲਈ ਧੰਨਵਾਦ ਕੀਤਾ । ਰਣਧੀਰ ਸਿੰਘ ਨੇ ਆਪਣੀ ਚੋਣ ’ਤੇ ਸਮੁੱਚੇ ਡੈਲੀਗੇਟਸ਼ ਦਾ ਧੰਨਵਾਦ ਕਰਦੇ ਹੋਏ ਫੋਟੋਗ੍ਰਾਫਰਾਂ ਦੀ ਭਲਾਈ ਅਤੇ ਨਵੀਂ ਤਕਨੀਕ ਦੀ ਜਾਣਕਾਰੀ ਸੰਬੰਧੀ ਗੁਰਨਾਮ ਸਿੰਘ ਵੱਲੋਂ ਸ਼ੁਰੂ ਕੀਤੇ ਉਪਰਾਲੇ ਜਾਰੀ ਰੱਖਣ ਦਾ ਵਿਸ਼ਵਾਸ ਦਿੱਤਾ। ਪੀਪੀਏ ਦੇ ਇਸ ਸਮਾਗਮ ਦਾ ਵਿਸ਼ੇਸ਼ ਪੱਖ ਇਹ ਵੀ ਰਿਹਾ ਕਿ ਆਲ ਇੰਡੀਆ ਫੋਟੋਗ੍ਰਾਫਿਕ ਫੈਡਰੇਸ਼ਨ ਦੀ ਸਮੁੱਚੀ ਟੀਮ ਨੇ ਵੀ ਸ਼ਮੂਲੀਅਤ ਕੀਤੀ, ਜਿਨਾਂ ਦਾ ਪੀਪੀਏ ਦੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ੍ਰੀ ਆਰ ਕੇ ਪ੍ਰਦੀਪ, ਗੁਰਚਰਨ ਸਿੰਘ ਪ੍ਰੀਤ, ਪੀਪੀਏ ਦੇ ਜਿਲ੍ਹਾ ਪ੍ਰਧਾਨ ਰਣਜੀਤ ਜੋਧਪੁਰੀਆਂ ਵਿਜੈ ਕੁਮਾਰ ਚੀਮਾ ਆਦਿ ਸੂਬਾ ਭਰ ਤੋਂ ਪੁੱਜੇ ਡੇਲੀਗੇਟ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS