ਵਿਸ਼ੇਸ਼ ਤੋਰ ਤੇ ਪੰਜਾਬ ਨੈਸ਼ਨਲ ਬੈਕ ਦੇ ਮੁੱਖ ਪ੍ਰਬੰਧਕ ਦੀਪਕ ਗੁਪਤਾ ਸੰਗਰੂਰ ਅਤੇ ਸੀਨੀਅਰ ਮੈਨੇਜਰ ਸਿਦਾਰਥ ਕੁਮਾਰ ਨੇ ਸ਼ਮੂਲੀਅਤ ਕੀਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਰਦੂਲਗੜ੍ਹ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਕ ਵੱਲੋ ਲੋਨ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੋਰ ਤੇ ਪੰਜਾਬ ਨੈਸ਼ਨਲ ਬੈਕ ਦੇ ਮੁੱਖ ਪ੍ਰਬੰਧਕ ਦੀਪਕ ਗੁਪਤਾ ਸੰਗਰੂਰ ਅਤੇ ਸੀਨੀਅਰ ਮੈਨੇਜਰ ਸਿਦਾਰਥ ਕੁਮਾਰ ਨੇ ਸ਼ਮੂਲੀਅਤ ਕੀਤੀ।ਉਥੇ ਲੋਨ ਮੇਲੇ ਵਿਚ ਸ਼ਹਿਰ ਅਤੇ ਪਿੰਡਾ ਵਿਚੋ ਪਹੁੰਚੇ ਹੋਏ ਲੋਕਾ ਨੂੰ ਸੰਬੋਧਨ ਕਰਦਿਆ ਮੁੱਖ ਪ੍ਰਬੰਧਕ ਦੀਪਕ ਗੁਪਤਾ ਅਤੇ ਸੀਨੀਅਰ ਮੈਨੇਜਰ ਸਿਦਾਰਥ ਕੁਮਾਰ ਨੇ ਬੈਕ ਦੀਆ ਸਕੀਮਾ ਤੋ ਜਾਣੂ ਕਰਵਾਉਦਿਆ ਬੈਕ ਨਾਲ ਜੁੜਨ ਲਈ ਪ੍ਰੇਰਿਆ। ਅਤੇ ਬੈਕ ਦੀਆ ਸਕੀਮਾ ਜਿਸ ਵਿਚ ਹਾਊਸ ਲੋਨ , ਵਪਾਰਕ ਲੋਨ , ਕਿਸਾਨਾ ਲਈ ਸਕੀਮਾ ਤੋ ਇਲਾਵਾ , ਛੋਟੇ ਦੁਕਾਨਦਾਰ ਲਈ ਬੈਕ ਲੋਨ ਅਤੇ ਸੇਵਿੰਗ ਖਾਤੇ , ਐਫ.ਡੀ ਤੇ ਹੋਰ ਬੈਕ ਸਕੀਮਾ ਦੀ ਜਾਣਕਾਰੀ ਦਿੱਤੀ । ਲੋਨ ਮੇਲੇ ਦੋਰਾਨ ਬੈਕ ਅਧਿਕਾਰੀਆ ਵੱਲੋ ਮੋਕੇ ਤੇ 43 ਵਿਆਕਤੀਆ ਦੇ ਲੋਨ ਮਨਜੂਰ ਕਰਕੇ ਸੈਕਸ਼ਨ ਪੱਤਰ ਦਿੱਤੇ ਗਏ। ਇਸ ਮੋਕੇ ਬੈਕ ਮੈਨੇਜਰ ਅਮਿਤ ਨਾਗਪਾਲ , ਮੈਨੇਜਰ ਵਰੂਨ ਕੁਮਾਰ , ਮੈਨੇਜਰ ਤਨੁਜ ਠੁਕਰਾਲ , ਅੰਸ਼ੁਲ ਕੁਮਾਰ ਸਹਾਇਕ ਮੈਨੇਜਰ ਨੇ ਪਹੁੰਚੇ ਮਹਿਮਾਨਾ ਤੇ ਬੈਕ ਗ੍ਰਾਹਕਾ ਦਾ ਧੰਨਵਾਦ ਕੀਤਾ ।



