16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਵਿਚ ਅੱਜ ਪੰਜਾਬ ਮਿੰਨੀ ਬੱਸ ਉਪਰੇਟਰ ਯੂਨੀਅਨ ਦੀ ਕੀਤੀ ਗਈ ਚੋਣ

ਤਰਨਤਾਰਨ ਵਿਚ ਅੱਜ ਪੰਜਾਬ ਮਿੰਨੀ ਬੱਸ ਉਪਰੇਟਰ ਯੂਨੀਅਨ ਦੀ ਕੀਤੀ ਗਈ ਚੋਣ

ਸੂਬਾ ਪ੍ਰਧਾਨ, ਉੱਪ ਸੂਬਾ ਪ੍ਰਧਾਨ, ਜਰਨਲ ਸਕੱਤਰ ਤੇ ਚਾਰ ਅਹੁਦੇਦਾਰਾਂ ਦੀ ਹੋਈ ਚੋਣ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਵਿਚ ਅੱਜ ਪੰਜਾਬ ਮਿੰਨੀ ਬੱਸ ਉਪਰੇਟਰ ਯੂਨੀਅਨ ਪੰਜਾਬ ਦੀ ਚੋਣ ਸਥਾਨਿਕ ਪੈਲਸ ਵਿਚ ਕੀਤੀ ਗਈ ਜਿਸ ਵਿਚ ਪੰਜਾਬ ਸਮੂਹ 7 ਹਜ਼ਾਰ ਮਿੰਨੀ ਬੱਸ ਮਾਲਕ ਸ਼ਾਮਿਲ ਹੋਏ ਇਸ ਮੌਕੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੱਬੂ ਅੰਮ੍ਰਿਤਸਰ ਤੋਂ ਬਲਵਿੰਦਰ ਸਿੰਘ ਬਹਿਲਾ ਤਰਨਤਾਰਨ ਉੱਪ ਸੂਬਾ ਪ੍ਰਧਾਨ ਪੰਜਾਬ ਅਤੇ ਗੁਰਭੇਜ ਸਿੰਘ ਬਠਿੰਡਾ ਤਰਲੋਕ ਸਿੰਘ ਬਟਾਲਾ ਨੂੰ ਜਰਨਲ ਸਕੱਤਰ ਸਮੇਤ ਚਾਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ
ਇਸ ਮੌਕੇ ਸੂਬੇ ਉੱਪ ਪ੍ਰਧਾਨ ਬਲਵਿੰਦਰ ਸਿੰਘ ਬਹਿਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਪੰਜਾਬ ਦੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਉਨ੍ਹਾਂ ਨੂੰ ਉੱਪ ਪ੍ਰਧਾਨ ਪੰਜਾਬ ਦਾ ਅਹੁਦਾ ਦਿੱਤਾ ਇਸ ਮੌਕੇ ਉਨ੍ਹਾਂ ਕਿਹਾ ਕੇਂਦਰ ਸਰਕਾਰ ਵਲੋਂ ਡੀਜ਼ਲ ਦੀਆਂ ਕੀਮਤਾਂ ਵਿਚ ਕਿਤੇ ਭਾਰੀ ਵਾਧੇ ਨਾਲ ਮਿੰਨੀ ਬੱਸ ਉਪਰੇਟਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਕਿਹਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਡੀਜ਼ਲ ਦੇ ਭਾਅ ਅਤੇ ਟੈਕਸਾਂ ਵਿਚ ਛੋਟ ਦੇਕੇ ਰਾਹਤ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ 1500 ਰੁਪਏ ਦਾ ਘਾਟਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਉਹ ਕਿਸਾਨੀ ਨਾਲ ਵੀ ਜੁੜੇ ਹਨ ਇਸ ਕਰਕੇ ਉਹ ਡੀਜ਼ਲ ਵਿਚ ਹਰ ਵਰਗ ਲਈ ਰਾਹਤ ਦੀ ਮੰਗ ਕਰਦੇ ਹਨ
ਇਸ ਮੌਕੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਨਵੇਂ ਬੱਸ ਪਰਮਿਟ ਦੇਕੇ ਸਾਡਾ ਰੋਜ਼ਗਾਰ ਖੋ ਰਹੀ ਹੈ ਉਹ ਪੁਰਾਣੇ ਪਰਮਿਟ ਬਹਾਲ ਕਰੇ ਨਹੀਂ ਤਾਂ ਉਹ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰਨਗੇ

Today Now News

RELATED ARTICLES
- Advertisment -

POPULAR POSTS