16.8 C
Chandigarh

TODAY NOW NEWS

Friday, March 20, 2026
HomeBREAKING NEWSਕਾਗਰਸੀ ਲੀਡਰ ਸੁਨੀਲ ਜਾਖੜ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਪੰਜਾਬ ਸਰਕਾਰ :...

ਕਾਗਰਸੀ ਲੀਡਰ ਸੁਨੀਲ ਜਾਖੜ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਪੰਜਾਬ ਸਰਕਾਰ : ਐਡਵੋਕੇਟ ਉੱਡਤ

ਮਾਨਸਾ 6 ਅਪ੍ਰੈਲ ਗੁਰਜੰਟ ਸਿੰਘ ਬਾਜੇਵਾਲੀਆ/ ਸੀਪੀਆਈ ਐਮ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਾਗਰਸੀ ਲੀਡਰ ਸੁਨੀਲ ਜਾਖੜ ਵੱਲੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਹਾਣੇ ਦਲਿਤ ਭਾਈਚਾਰੇ ਦੇ ਵਿਰੁੱਧ ਕੀਤੀ ਭੱਦੀ ਟਿੱਪਣੀ ਦੀ ਸਖਤ ਸਬਦਾ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋ ਜਾਖੜ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ , ਉਨ੍ਹਾ ਕਿਹਾ ਕਿ ਦਲਿਤ ਸਮਾਜ ਖਿਲਾਫ ਕੀਤੀ ਭੱਦੀ ਟਿੱਪਣੀ ਤੋ ਸੁਨੀਲ ਜਾਖੜ ਦੀ ਮਨੂੰਵਾਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ ਤੇ ਦੱਸਦਾ ਹੈ ਕਿ ਉਹ ਦਲਿਤ ਭਾਈਚਾਰੇ ਨੂੰ ਕਿੰਨੀ ਨਫਰਤ ਕਰਦੇ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਜਾਖੜ ਵੱਲੋ ਟੀਵੀ ਚੈਨਲ ਤੇ ਬੋਲੇ ਜਾਤੀਵਾਦ ਸਬਦਾ ਲਈ ਉਨ੍ਹਾਂ ਖਿਲਾਫ ਕਾਰਵਾਈ ਕਰੇ ਤਾ ਕੋਈ ਵੀ ਸਮਾਜ ਦੇ ਇੱਕ ਵੱਡੇ ਤੱਬਕੇ ਲਈ ਇੱਦਾ ਦੀ ਗੈਰਸੱਭਿਅਕ ਭਾਸਾ ਦੀ ਵਰਤੋ ਨਾ ਕਰ ਸਕੇ , ਭਾਵੇ ਉਹ ਕਿੰਨਾ ਵੀ ਵੱਡੇ ਅਹੁਦੇ ਤੇ ਹੋਵੇ ਜਾ ਰਿਹਾ ਹੋਵੇ ।

Today Now News

RELATED ARTICLES
- Advertisment -

POPULAR POSTS