17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ"ਪੰਜਾਬ ਸਰਕਾਰ ਆਡ਼੍ਹਤੀਆਂ ਦੇ 131 ਕਰੋਡ਼ ਤੁਰੰਤ ਜਾਰੀ ਕਰੇ" ਧੀਰਜ ਦੱਧਾਹੂਰ

“ਪੰਜਾਬ ਸਰਕਾਰ ਆਡ਼੍ਹਤੀਆਂ ਦੇ 131 ਕਰੋਡ਼ ਤੁਰੰਤ ਜਾਰੀ ਕਰੇ” ਧੀਰਜ ਦੱਧਾਹੂਰ

ਕੇਂਦਰ ਸਰਕਾਰ ਨੇ ਆਡ਼੍ਹਤੀਆਂ ਦੇ ਪਿਛਲੇ ਸੀਜ਼ਨ ਕਣਕ ਦੀ ਆਡ਼੍ਹਤ ਦੇਣ ਦੇ ਆਰਡਰ ਜਾਰੀ ਕਰ ਦਿੱਤੇ ਹਨ ।

ਬਰਨਾਲਾ (ਕਰਨਪਰੀਤ ਧੰਦਰਾਲ) : ਕੇਂਦਰ ਸਰਕਾਰ ਨੇ ਆਡ਼੍ਹਤੀਆਂ ਦੇ ਪਿਛਲੇ ਸੀਜ਼ਨ ਕਣਕ ਦੀ ਆਡ਼੍ਹਤ ਦੇਣ ਦੇ ਆਰਡਰ ਜਾਰੀ ਕਰ ਦਿੱਤੇ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਆਡ਼੍ਹਤੀਆ ਸੈਲ ਦੇ ਸੂਬਾ ਪ੍ਰਧਾਨ ਧੀਰਜ ਕੁਮਾਰ ਦੱਧਾਹੂਰ ਨੇ ਦੱਸਿਆ ਕਿ ਭਾਰਤੀਆ ਖਾਦ ਨਿਗਮ ਵਲੋਂ ਕਣਕ ਸੀਜ਼ਨ ਦੀ ਆਡ਼੍ਹਤ ਜਾਰੀ ਕਰਨ ਦਾ ਆਰਡਰ ਕਰ ਦਿੱਤਾ ਗਿਆ ਹੈ ਅਤੇ ਪਿਛਲੇ ਸਾਲ ਦਾ ਜੋ ਕੋਈ ਵੀ ਬਕਾਇਆ ਸੀ, ਉਹ ਵੀ ਪੰਜਾਬ ਸਰਕਾਰ ਨੂੰ ਜਾਰੀ ਕਰ ਦਿੱਤਾ ਹੈ । ਇਸ ਲਈ ਹੁਣ ਪੰਜਾਬ ਸਰਕਾਰ ਵੀ ਆਡ਼੍ਹਤੀਆਂ ਨੂੰ ਪਿਛਲੇ ਸਾਲ ਦਾ 131 ਕਰੋਡ਼ ਤੁਰੰਤ ਜਾਰੀ ਕਰੇ । ਸ੍ਰੀ ਦੱਧਾਹੂਰ ਨੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ੍ਰੀ ਅਸ਼ਵਨੀ ਸ਼ਰਮਾ ਵਲੋਂ ਪੰਜਾਬ ਵਿਚ ਸ੍ਰੀ ਮਦਨ ਮੋਹਨ ਮਿੱਤਲ ਦੀ ਅਗਵਾਈ ਵਿਚ ਇਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ । ਜਿਨ੍ਹਾਂ ਵਲੋਂ ਕੇਂਦਰ ਸਰਕਾਰ ਨਾਲ ਗੱਲ ਕਰ ਕੇ ਆਡ਼੍ਹਤੀਆਂ ਦੀ ਆਡ਼੍ਹਤ ਜਾਰੀ ਕਰਵਾਈ ਗਈ ਹੈ ।

Today Now News

RELATED ARTICLES
- Advertisment -

POPULAR POSTS