16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਸਰਕਾਰ ਵਲੋਂ ਪਿੰਡ ਲੰਬੀਢਾਬ ਵਿਖੇ 38 ਲੱਖ ਦੇ ਪਾਣੀ ਨਿਕਾਸੀ ਪ੍ਰਾਜੈਕਟ...

ਪੰਜਾਬ ਸਰਕਾਰ ਵਲੋਂ ਪਿੰਡ ਲੰਬੀਢਾਬ ਵਿਖੇ 38 ਲੱਖ ਦੇ ਪਾਣੀ ਨਿਕਾਸੀ ਪ੍ਰਾਜੈਕਟ ਦਾ ਉਦਘਾਟਨ

ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਨੇ ਬੂੜਾ ਗੁੱਜਰ ਡਰੇਨ ’ਤੇ ਪਿੰਡ ਲੰਬੀਢਾਬ ਨੇੜੇ ਟੱਕ ਲਾ ਕੀਤਾ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ- ਹਰ ਸਾਲ ਬਾਰਿਸ਼ ਦੇ ਮੌਸਮ ਵਿਚ ਫ਼ਸਲਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਪਾਸ ਕੀਤੇ 38 ਲੱਖ ਰੁਪਏ ਦੇ ਪ੍ਰਾਜੈਕਟ ਦੀ ਸ਼ੁਰੂਆਤ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਨੇ ਸ੍ਰੀ ਮੁਕਤਸਰ ਸਾਹਿਬ ਦੀ ਬੂੜਾ ਗੁੱਜਰ ਡਰੇਨ ’ਤੇ ਪਿੰਡ ਲੰਬੀਢਾਬ ਨੇੜੇ ਟੱਕ ਲਾ ਕੇ ਕੀਤੀ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਅੰਮਿ੍ਰਤਪਾਲ ਸਿੰਘ ਫ਼ੱਤਣਵਾਲਾ ਅਤੇ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ  ਸਨ। ਸ੍ਰੀਮਤੀ ਬਰਾੜ ਅਤੇ ਸ: ਫ਼ੱਤਣਵਾਲਾ ਨੇ ਦੱਸਿਆ ਕਿ ਇਸ ਸੇਮਨਾਲੇ ’ਤੇ ਵੱਡਾ ਪੁਲ ਬਣਨ ਨਾਲ ਪਾਣੀ ਦੀ ਨਿਕਾਸੀ ਅਤੇ ਰੁਕਾਵਟ ਦੂਰ ਹੋਵੇਗੀ ਅਤੇ 7 ਪਿੰਡਾਂ ਲੰਬੀਢਾਬ, ਸਦਰਵਾਲਾ, ਚੱਕ ਬਧਾਈ, ਫ਼ੱਤਣਵਾਲਾ, ਸੋਹਣੇਵਾਲਾ, ਅਕਾਲਗੜ੍ਹ ਅਤੇ ਚੱਕ ਅਟਾਰੀ ਨੂੰ ਹੜ੍ਹ ਦੇ ਪਾਣੀ ਦੇ ਨੁਕਸਾਨ ਤੋਂ ਬਚਾਅ ਹੋਵੇਗਾ। ਇਸ ਮੌਕੇ ਡਰੇਨਜ਼ ਵਿਭਾਗ ਦੇ ਐੱਸ.ਈ. ਦਲੀਪ ਸਿੰਘ ਨੇ ਦੱਸਿਆ ਕਿ ਇਸ ਸਾਈਫ਼ਨ ਦੀ ਸਮਰੱਥਾ 215 ਕਿਊਸਕ ਸੀ, ਜਦਕਿ ਬਰਸਾਤ ਸਮੇਂ 400 ਕਿਊਸਕ ਪਾਣੀ ਪਾਸ ਹੁੰਦਾ ਸੀ, ਪਰ ਇੱਥੇ ਪੁਲ ’ਤੇ ਡਾਫ਼ (ਅੜਿੱਕਾ) ਲੱਗਣ ਕਾਰਨ ਪਾਣੀ ਆਸਪਾਸ ਖੇਤਾਂ ਵਿਚ ਫ਼ੈਲ ਕੇ ਕਈ ਪਿੰਡਾਂ ਦੀਆਂ ਫ਼ਸਲਾਂ ਨੂੰ ਨਸ਼ਟ ਕਰ ਦਿੰਦਾ ਸੀ। ਹੁਣ ਇਸ ਦੀ ਸਮਰੱਥਾ ਵਧਣ ਨਾਲ ਇਲਾਕੇ ਦੇ ਪਿੰਡ ਬਰਸਾਤੀ ਪਾਣੀ ਦੀ ਮਾਰ ਤੋਂ ਬਚ ਸਕਣਗੇ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਰੋਡ ’ਤੇ ਹੜ੍ਹ ਦੀ ਸਮੱਸਿਆ ਵੀ ਪੈਦਾ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਈਫ਼ਨ ਦੇ ਪੁਲ ਨੂੰ ਚੌੜਾ ਕਰਨ ਦਾ ਕੰਮ 30 ਅਪੈ੍ਰੈਲ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਚੌਂਤਰਾ ਮਾਈਨਰ ਵੀ ਚਾਲੂ ਹੋ ਜਾਵੇਗਾ। ਇਸ ਮੌਕੇ ਇਲਾਕੇ ਦੇ ਸਰਪੰਚ-ਪੰਚ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS