ਸਿਹਤ ਵਿਭਾਗ ਨੇ ਅਜੇ ਤੱਕ ਨਾ ਹੀ ਨੌਜਵਾਨਾਂ ਨੂੰ ਲਗਾਈ ਵੈਕਸੀਅਨ ਤੇ ਨਾ ਹੀ ਕੀਤੇ ਟੈਸਟ
ਜੇਕਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਰੋਨਾ ਪੋਜਟਿਵ ਮਰੀਜ ਪਾਇਆ ਜਾਦਾ ਜੁੰਮੇਵਾਰ ਕੌਣ ਸਰਕਾਰ ਜਾਂ ਸਿਹਤ ਵਿਭਾਗ

ਮੋਗਾ (ਹੈਪੀ-ਹਰਪਾਲ) : ਜਿੱਥੇ ਕਰੋਨਾ ਮਹਾਮਾਰੀ ਦਰਮਿਆਨ ਲਗਾਏ ਲੋਕਡੋਨ ਕਾਰਣ ਹਰ ਇੱਕ ਦਾ ਕਾਰੋਬਾਰ ਬੁਰੀ ਤਰ੍ਹਾਂ ਨਾਲ ਠੱਪ ਹੋ ਚੁੱਕੇ ਹਨ ਉਥੇ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵੀ ਅੱਜ ਸਰਕਾਰਾ ਦੀਆ ਮਾੜੀਆ ਨੀਤੀਆ ਕਾਰਨ ਬੰਦ ਹੋਣ ਕਿਨਾਰੇ ਨੇ ।ਮੋਗਾ ਦੇ ਪਿੰਡ ਚੜਿੱਕ ਵਿਖੇ ਚੱਲ ਰਹੇ ਉਜਾਲਾ ਫਾਊਂਡੇਸ਼ਨ ਨਸ਼ਾ ਛੁਡਾਊ ਕੇਂਦਰ ਦੇ ਚੜਿੱਕ ਦੇ ਨਾ ਤੇ ਚੱਲ ਰਹੇ ਇਸ ਸੈਂਟਰ ਵਿੱਚੋਂ ਹਜ਼ਾਰਾਂ ਨੌਜਵਾਨ ਨਸ਼ਾ ਛੱਡ ਕੇ ਜਿੱਥੇ ਵਧੀਆ ਜੀਵਨ ਬਤੀਤ ਕਰ ਰਹੇ ਹਨ ਉਥੇ ਅੱਜ ਇਹ ਸੈਂਟਰ ਕੋਰੋਨਾ ਦੀ ਮਾਰ ਕਾਰਨ ਬੰਦ ਹੋਣ ਕਿਨਾਰੇ ਨੇ ।ਅੱਜ ਗੱਲਬਾਤ ਕਰਦਿਆਂ ਨਸ਼ਾ ਛੁਡਾਊ ਕੇਂਦਰ ਚੜਿੱਕ ਦੇ ਚੇਅਰਮੈਨ ਇੰਦਰਜੀਤ ਸਿੰਘ ਦੋਸਾਝ ਨੇ ਦੱਸਿਆ ਕਿ ਅੱਜ ਮਹਿੰਗਾਈ ਇਹਨੀ ਵਧ ਗਈ ਹੈ ਕਿ ਹਰ ਚੀਜ਼ ਮੁੱਲ ਦੀ ਹੋਣ ਕਾਰਨ ਨਸ਼ਾ ਛਡਾਊ ਕੇਂਦਰ ਚਲਾਉਣੇ ਬਹੁਤ ਔਖੇ ਹੋ ਗਏ ਹਨ ਲੌਕਡੋਨ ਲੱਗਣ ਕਾਰਨ ਹਰ ਇਕ ਦਾ ਕਾਰੋਬਾਰ ਠੱਪ ਹੋਣ ਕਾਰਨ ਨਸ਼ਾ ਛੱਡਣ ਵਾਲੇ ਨੋਜਵਾਨਾ ਦੇ ਮਾਪੇ ਵੀ ਪੂਰੀਆਂ ਫੀਸਾਂ ਭਰਨ ਤੋਂ ਅਸਮਰੱਥ ਹਨ ਜਿਸ ਕਾਰਨ ਸੈਂਟਰ ਚਾਲਕ ਕਾਫੀ ਪ੍ਰੇਸ਼ਾਨ ਹਨ ।ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਦੇਖਦਿਆਂ ਮੋਗਾ ਜ਼ਿਲ੍ਹੇ ਦੇ ਸਾਰੇ ਸੈਕਟਰਾਂ ਵਿਚ ਨਸ਼ਾ ਛੱਡਣ ਆਏ ਨੌਜਵਾਨਾਂ ਦੇ ਕੋਰੋਨਾ ਟੈਸਟਿੰਗ ਕੀਤੀ ਜਾਵੇ ਪਰ ਅਜਿਹਾ ਨਹੀ ਹੋ ਰਿਹਾ ਸਰਕਾਰ ਤੇ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਨਸਾ ਮੁੱਕਤੀ ਕੇਦਰਾ ਵਿੱਚ ਸਾਰੇ ਨੌਜਵਾਨਾਂ ਦੇ ਕਰੋਨਾ ਟੈਸਟ ਕਰਕੇ ਕਰੋਨਾ ਵੈਕਸੀਅਨ ਲਗਾਉਣੀ ਚਾਹੀਦੀ ਹੈ ਇਸ ਮੌਕੇ ਦੁਸਾਂਝ ਨੇ ਕਿਹਾ ਕਿ ਜੇਕਰ ਨਸ਼ਾ ਛਡਾਊ ਕੇਂਦਰਾਂ ਵਿਚ ਕੋਰੋਨਾ ਪੋਜਟਿਵ ਮਰੀਜ਼ ਪਾਇਆ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਸਿਹਤ ਵਿਭਾਗ ਜਾਂ ਫਿਰ ਪੰਜਾਬ ਸਰਕਾਰ ।






