
ਚੰਡੀਗੜ੍ਹ, 26 ਅਗਸਤ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਹੋਰ 1500 ਕਰੋੜ ਰੁਪਏ ਦੇ ਗੱਫੇ ਦਾ ਐਲਾਨ ਕੀਤਾ ਹੈ। ਜਿਸ ਨਾਲ ਕਰਮਚਾਰੀ ਵੇਤਨ/ਪੈਨਸ਼ਨ ਵਿਚ 15 ਫ਼ੀਸਦੀ ਦੇ ਘੱਟੋ-ਘੱਟ ਵਾਧੇ ਦੇ ਨਾਲ ਕਰਮਚਾਰੀ ਵੇਤਨ/ਪੈਨਸ਼ਨ ‘ਚ ਔਸਤ ਵਾਧਾ 1.05 ਲੱਖ ਸਾਲਾਨਾ ਹੋਵੇਗਾ। ਮੁੱਖ ਮੰਤਰੀ ਨੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮੁਲਾਜ਼ਮਾਂ ਦੀਆਂ ਉਚਿੱਤ ਸ਼ਿਕਾਇਤਾਂ ਨੂੰ ਹੱਲ ਕੀਤਾ ਜਾਵੇ ਪ੍ਰੰਤੂ ਫਿਰ ਵੀ ਵਿਰੋਧ ਜਾਰੀ ਰਹਿੰਦਾ ਤਾਂ ਸਖ਼ਤ ਕਦਮ ਚੁੱਕੇ ਜਾਣ ਲਈ ਕਿਹਾ ਗਿਆ ਹੈ।






