17.1 C
Chandigarh

TODAY NOW NEWS

Thursday, March 19, 2026
HomeBREAKING NEWSਸੋਨੂੰ ਸੂਦ ਖਿਲਾਫ਼ ਚੋਣ ਕਮਿਸ਼ਨ ਵਲੋਂ ਵੱਡੀ ਕਾਰਵਾਈ; ਗੱਡੀ ਜ਼ਬਤ

ਸੋਨੂੰ ਸੂਦ ਖਿਲਾਫ਼ ਚੋਣ ਕਮਿਸ਼ਨ ਵਲੋਂ ਵੱਡੀ ਕਾਰਵਾਈ; ਗੱਡੀ ਜ਼ਬਤ

ਮੋਗਾ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਅੱਜ ਚੱਲ ਰਹੀ ਵੋਟਿੰਗ ਦੌਰਾਨ ਅਦਾਕਾਰ ਸੋਨੂੰ ਸੂਦ (Sonu Sood) ਨੂੰ ਪੁਲਿਸ ਪ੍ਰਸ਼ਾਸਨ ਨੇ ਐਤਵਾਰ ਨੂੰ ਮੋਗਾ ਦੇ ਇੱਕ ਪੋਲਿੰਗ ਬੂਥ (Punjab Election 2022) ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ।

ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਇੱਥੋਂ ਚੋਣ ਲੜ ਰਹੀ ਹੈ। ਇਸ ‘ਤੇ ਸੋਨੂੰ ਸੂਦ ਨੇ ਕਿਹਾ, ‘ਸਾਨੂੰ ਕਈ ਪੋਲਿੰਗ ਬੂਥਾਂ ‘ਤੇ ਵਿਰੋਧੀ ਧਿਰ ਵੱਲੋਂ ਧਮਕੀ ਭਰੇ ਕਾਲਾਂ ਦੀ ਸੂਚਨਾ ਮਿਲੀ ਸੀ। ਇਹ ਕਾਲਾਂ ਖਾਸ ਕਰਕੇ ਅਕਾਲੀ ਦਲ ਦੇ ਲੋਕਾਂ ਦੀਆਂ ਸਨ।

ਕਈ ਬੂਥਾਂ ‘ਤੇ ਪੈਸੇ ਵੰਡੇ ਜਾ ਰਹੇ ਹਨ। ਅਜਿਹੇ ਵਿੱਚ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉੱਥੇ ਜਾ ਕੇ ਜਾਂਚ ਕਰੀਏ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਈਏ। ਇਸੇ ਲਈ ਅਸੀਂ ਉੱਥੇ ਗਏ। ਸੂਬੇ ਵਿੱਚ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ।

ਦੱਸ ਦਈਏ ਕਿ ਸੋਨੂੰ ਸੂਦ ਵੱਲੋਂ ਬੂਥਾਂ ਉੱਤੇ ਜਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਉਤੇ ਆਬਜ਼ਰਵਰ ਦੀ ਹਦਾਇਤ ਉੱਤੇ ਪੁਲਿਸ ਨੇ ਕਾਲੇ ਰੰਗ ਦੀ ਇੰਡੈਵਰ ਨੂੰ ਕਬਜ਼ੇ ’ਚ ਲਿਆ ਹੈ। ਇਹ ਕਾਰਵਾਈ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਸ਼ਿਕਾਇਤ ਉੱਤੇ ਕੀਤੀ ਗਈ ਹੈ।

Today Now News

RELATED ARTICLES
- Advertisment -

POPULAR POSTS