17.4 C
Chandigarh

TODAY NOW NEWS

Friday, March 20, 2026
HomeBREAKING NEWSPunjab Election 2022: ਚੋਣਾਂ ਵਿਚ ਫਤਿਹ ਲਈ ਕੈਪਟਨ ਵੱਲੋਂ ਕੱਟਾ ਦਾ

Punjab Election 2022: ਚੋਣਾਂ ਵਿਚ ਫਤਿਹ ਲਈ ਕੈਪਟਨ ਵੱਲੋਂ ਕੱਟਾ ਦਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਇਕ ਦਿਨ ਬਾਕੀ ਹੈ। ਪਾਰਟੀਆਂ ਪ੍ਰਚਾਰ ਵਿੱਚ ਆਪਣੀ ਪੂਰੀ ਵਾਹ ਲਾ ਰਹੀਆਂ ਹਨ। ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦਾਨ-ਪੁੰਨ ਦੇ ਰਸਤੇ ਉਤੇ ਵੀ ਤੁਰ ਪਏ ਹਨ।

ਉਨ੍ਹਾਂ ਨੇ ਆਪਣੀ ਪਟਿਆਲਾ ਰਿਹਾਇਸ਼ ਨਿਊ ਮੋਤੀ ਮਹਿਲ ਵਿਖੇ ਪੰਡਿਤ ਦੀ ਮੌਜੂਦਗੀ ਵਿਚ ਇਕ ਕਾਲਾ ਕੱਟਾ ਦਾਨ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਕਾਲਾ ਕੱਟਾ ਦਾਨ ਕਰਨ ’ਤੇ ਮਾਂ ਕਾਲੀ ਖੁਸ਼ ਹੁੰਦੀ ਹੈ ਤੇ ਉਸ ਦੀ ਰਹਿਮਤ ਦੀ ਵਰਖਾ ਹੁੰਦੀ ਹੈ। ਇਸ ਦੇ ਨਾਲ ਹੀ ਸ਼ਨੀ ਦੇਵ ਵੀ ਸ਼ਾਂਤ ਹੁੰਦਾ ਹੈ। ਚੰਗੇ ਕੰਮਾਂ ਵਿਚ ਰੁਕਾਵਟ ਦੂਰ ਹੁੰਦੀ ਹੈ।ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ, ਭਾਜਪਾ ਤੇ ਢੀਂਡਸਾ ਗੱਠਜੋੜ ਵੱਲੋਂ ਚੋਣ ਲੜ ਰਹੇ ਕੈਪਟਨ ਅਮਰਿੰਦਰ ਨੂੰ ਪਟਿਆਲਾ ਸੀਟ ਤੋਂ ਸਖ਼ਤ ਚੁਣੌਤੀ ਮਿਲ ਰਹੀ ਹੈ। ਵਾਇਰਲ ਹੋਈ ਵੀਡੀਓ ਵਿੱਚ ਪਟਿਆਲਾ ਦੇ ਨਿਊ ਮੋਤੀ ਮਹਿਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਾਹਮਣ ਬੁਲਾਏ ਹੋਏ ਹਨ ਤੇ ਉਨ੍ਹਾਂ ਤੋਂ ਪੂਜਾ ਕਰਵਾਈ ਗਈ ਹੈ।

Today Now News

RELATED ARTICLES
- Advertisment -

POPULAR POSTS