16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਅਨਾਜ ਮੰਡੀ ਦਾ...

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਅਨਾਜ ਮੰਡੀ ਦਾ ਕੀਤਾ ਦੌਰਾ

ਹਾੜ੍ਹੀ ਦੀ ਫ਼ਸਲ ਦੀ ਪੇਮੈਂਟ ਸਿੱਧੀ ਕਿਸਾਨਾਂ ਨੂੰ ਪਾਉਣ ਦਾ ਫ਼ੈਸਲਾ ਗਲਤ : ਧਰਮਸੋਤ

ਨਾਭਾ (ਸੁਖਚੈਨ ਲੁਬਾਣਾ) : ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਅਨਾਜ ਮੰਡੀ ਦਾ ਕੀਤਾ ਦੌਰਾ ਅਤੇ ਆੜ੍ਹਤੀ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ।ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਸਰਕਾਰ ਤੇ ਵਾਰ ਕਰਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀ ਫ਼ਸਲ ਸਮੇਂ ਕਿਸਾਨਾਂ ਨੂੰ ਸਿੱਧੀ ਪੇਮੈਂਟ ਪਾਉਣ ਦਾ ਫ਼ੈਸਲਾ ਕੀਤਾ ਇਹ ਬਿਲਕੁਲ ਗਲਤ ਹੈ। ਕੇਂਦਰ ਸਰਕਾਰ ਕਿਸਾਨਾਂ ਅਤੇ ਆਡ਼੍ਹਤੀਆਂ ਨੂੰ ਲੜਾਉਣਾ ਚਾਹੁੰਦੀ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਤੇ ਸਾਧਿਆ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਂਦਰ ਵੱਲੋਂ ਹਾੜ੍ਹੀ ਦੀ ਫਸਲ ਦੀ ਪੇਮੇਂਟ ਕਿਸਾਨਾਂ ਦੇ ਖਾਤੇ ਵਿੱਚ ਸਿੱਧੀ ਪੇਮੈਂਟ ਪਾਓਣ ਤੇ ਧਰਮਸੋਤ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੇ ਹਰਿਆਣੇ ਦੇ ਆਡ਼੍ਹਤੀਆਂ ਨੂੰ ਲੜਾਉਣਾ ਚਾਹੁੰਦੀ ਹੈ ਪਰ ਪੰਜਾਬ ਤੇ ਹਰਿਆਣੇ ਦੇ ਕਿਸਾਨ ਆੜ੍ਹਤੀਆਂ ਨਾਲ ਆਪਣਾ ਪੁਰਾਣਾ ਰਿਸ਼ਤਾ ਨਹੀਂ ਤੋੜਨਗੇ।

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵੱਲੋਂ ਦਿੱਤੇ ਬਿਆਨ ਭੀੜ ਇਕੱਠੀ ਕਰਨ ਨਾਲ ਕੋਈ ਵੀ ਕਾਨੂੰਨ ਰੱਦ ਨਹੀਂ ਹੋਵੇਗਾ, ਤੋਮਰ ਦੇ ਬਿਆਨ ਤੇ ਧਰਮਸੋਤ ਨੇ ਕਿਹਾ ਕਿ ਹੰਕਾਰ ਤਾਂ ਰਾਵਣ ਦਾ ਵੀ ਨਹੀਂ ਰਿਹਾ ਸੀ ਤੁਸੀਂ ਕਿਹੜੇ ਬਾਗ਼ ਦੀ ਮੂਲੀ ਹੋ, ਇਸ ਭੀੜ ਨੇ ਹੀ ਤੁਹਾਨੂੰ ਕੁਰਸੀਆ ਤੇ ਬਿਠਾਇਆ ਹੈ ਅਤੇ ਇਹੀ ਭੀੜ ਤੁਹਾਨੂੰ ਕੁਰਸੀ ਤੋਂ ਲਾਹ ਕੇ ਸੁੱਟ ਦੇਵੇਗੀ।

ਕੈਪਟਨ ਵੱਲੋਂ ਦਿੱਤੇ ਗਏ ਬਿਆਨ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਦੇ ਬੀਜੇਪੀ ਦੋ ਸਾਲ ਵਾਸਤੇ ਬਿਲਾਂ ਨੂੰ ਸਸਪੈਂਡ ਕਰਦੀ ਹੈ ਤਾਂ ਕਿਸਾਨਾਂ ਨੂੰ ਇਹ ਫਰਮਾਨ ਮੰਨ ਕੇ ਕੇਂਦਰ ਨਾਲ ਗੱਲਬਾਤ ਮੁਕਾਉਣਾ ਚਾਹੀਦਾ ਹੈ। ਜਿਸ ਤੇ ਧਰਮਸੋਤ ਨੇ ਕਿਹਾ ਕਿ ਐਵੇਂ ਹੀ ਮੀਡੀਆ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਹਨ ਇਹ ਅਜਿਹਾ ਕੁਝ ਵੀ ਬਿਆਨ ਕੈਪਟਨ ਸਾਹਿਬ ਨੇ ਨਹੀਂ ਦਿੱਤਾ।

ਕੇਂਦਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਤੇ ਪਲਟਵਾਰ ਕਰਦੇ ਹੋਏ ਧਰਮਸੋਤ ਨੇ ਕਿਹਾ ਕਿ ਮੋਦੀ ਗ਼ਰੀਬਾਂ ਨੂੰ ਮਾਰ ਰਹੇ ਹਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾ ਰਹੇ ਹਨ। ਗਰੀਬ ਦਿਹਾੜੀਦਾਰ ਬੰਦੇ ਨੂੰ ਆਪਣੇ ਮੋਟਰਸਾਈਕਲ ਵਿੱਚ ਤੇਲ ਪਾਉਣਾ ਔਖਾ ਹੋ ਗਿਆ ਹੈ ਮਹਿੰਗਾਈ ਇੰਨੀ ਵਧ ਗਈ ਹੈ।

ਇਸ ਮੌਕੇ ਨਾਭਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਗੁਪਤਾ ਨੇ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਤੰਜ ਕੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਸੁੱਤੀ ਪਈ ਹੈ ਅਤੇ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਉਸ ਤੋਂ ਪਹਿਲਾਂ ਸੁੱਤੀ ਪਈ ਹੈ। ਕਿਉਂਕਿ ਅਜੇ ਤਕ ਸ਼ੈੱਲਰ ਮਾਲਕਾਂ ਨੂੰ ਸਰਕਾਰ ਦੇ ਵੱਲੋਂ ਬਾਰਦਾਨਾ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਸ਼ੈਲਰ ਇੰਡਸਟਰੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 29 ਹਜ਼ਾਰ ਸ਼ੈੱਲਰ ਮਾਲਕ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ ਅਤੇ ਨਾਲ ਹੀ ਮਜ਼ਦੂਰ ਵੀ ਬਰਬਾਦ ਹੋਣਗੇ, ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਕ ਦਿਨ ਵੀ ਕੋਈ ਬਿਆਨ ਸ਼ੈੱਲਰ ਮਾਲਕਾਂ ਦੇ ਹੱਕ ਵਿੱਚ ਨਹੀਂ ਦਿੱਤਾ।

Today Now News

RELATED ARTICLES
- Advertisment -

POPULAR POSTS