16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਬੀਜੇਪੀ ਆਗੂਆਂ ਵਰਕਰਾਂ ਵਲੋਂ ਨਵੇਂ ਬਣਾਏ ਸਟੇਟ ਕਾਰਜਕਾਰਨੀ ਮੈਂਬਰਾਂ ਦਾ ਸਨਮਾਨ...

ਪੰਜਾਬ ਬੀਜੇਪੀ ਆਗੂਆਂ ਵਰਕਰਾਂ ਵਲੋਂ ਨਵੇਂ ਬਣਾਏ ਸਟੇਟ ਕਾਰਜਕਾਰਨੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ

ਰਾਜਨੀਤੀ ਤੋਂ ਉੱਤੇ ਇਨਸਾਨੀਅਤ ਤੇ ਭਾਈਚਾਰਕ ਸਾਂਝ ਉੱਤਮ ਹੈ : ਦਰਸ਼ਨ ਸਿੰਘ ਨੈਣੇਵਾਲ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪੰਜਾਬ ਦੇ ਕਿਸਾਨ ਭਾਈਚਾਰੇ ਦੇ ਮਸਲੇ ਹੱਲ ਕਰਵਾਉਣ ਲਈ ਸੂਬੇ ਦੀ ਸਾਰੀ ਬੀਜੇਪੀ ਕਾਰਜਕਾਰਨੀ ਲੱਗੀ ਹੋਈ ਹੈ ਜਿਸ ਦਾ ਹੱਲ ਜਲਦ ਨਿੱਕਲ ਆਵੇਗਾ ਪਰੰਤੂ ਇਸ ਮਸਲੇ ਤੇ ਰੋਟੀਆਂ ਸੇਕ ਰਹੀਆਂ ਕਾਂਗਰਸ ਆਪ ਤੇ ਅਕਾਲੀਦਲ ਪਾਰਟੀਆਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਤੋਂ ਗੁਰੇਜ ਕਰਨ ਕਿਓਂ ਕਿ ਰਾਜਨੀਤੀ ਤੋਂ ਉੱਤੇ ਇਨਸਾਨੀਅਤ ਤੇ ਭਾਈਚਾਰਕ ਸਾਂਝ ਉੱਤਮ ਹੈ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਜੇਪੀ ਦੇ ਸਟੇਟ ਕਾਰਜਕਾਰਨੀ ਆਗੂ ਦਰਸ਼ਨ ਸਿੰਘ ਨੈਣੇਵਾਲ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕੀਤਾ! ਬਰਨਾਲਾ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਬੀਜੇਪੀ ਦੇ ਆਗੂ ਵਰਕਰਾਂ ਦੀਆਂ ਅਹੁਦੇਦਾਰੀਆਂ ਮਿਲਣ ਸੰਬੰਧੀ ਜ਼ਿਲ੍ਹਾ ਬਰਨਾਲਾ ਦੇ ਯੂਥ ਆਗੂ ਸਾਬਕਾ ਬਲਾਕ ਪ੍ਰਧਾਨ ਜਸਪ੍ਰੀਤ ਹੈਪੀ ਠੀਕਰੀਵਾਲ ਤੇ ਸ਼ਹਿਰ ਬਰਨਾਲਾ ਦੇ ਬੀਜੇਪੀ ਦੇ ਆਗੂਆਂ ਵਰਕਰਾਂਦੀ ਅਗਵਾਈ ਵਿੱਚ ਪੰਜਾਬ ਬੀਜੇਪੀ ਵਲੋਂ ਬਣਾਏ ਗਏ ਨਵੇਂ ਸਟੇਟ ਕਾਰਜਕਾਰਨੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ । ਇਸ ਮੌਕੇ ਪ੍ਰਦੇਸ਼ ਮੀਤ ਪ੍ਰਧਾਨ ਸ੍ਰੀਮਤੀ ਅਰਚਨਾ ਦੱਤ , ਪ੍ਰੇਮ ਪ੍ਰੀਤਮ ਜਿੰਦਲ, ਦਰਸ਼ਨ ਸਿੰਘ ਨੈਣੇਵਾਲ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਰਘਬੀਰ ਪ੍ਰਕਾਸ਼ ਗਰਗ, ਸੋਹਣ ਮਿੱਤਲ ਦੇ ਬੇਟੇ ਦੀਪਕ ਮਿੱਤਲ, ਲਲਿਤ ਮਹਾਜਨ, ਅੰਕੁਸ਼ ਧੀਰ ਜਗਰਾਉਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਜੀਤ ਜੌਰੀ , ਬਲਵੀਰ ਸਿੰਘ ਠੀਕਰੀਵਾਲਾ , ਸੱਜਣ ਸਿੰਘ ਮਾਨ , ਜਤਿੰਦਰਪਾਲ ਸਿੰਘ ਔਲਖ, ਗੁਰਮੀਤ ਸਿੰਘ, ਭੋਲਾ ਸਿੰਘ , ਨਛੱਤਰ ਸਿੰਘ ਤੇ‌ ਹੋਰ ਵੀ ਸ਼ਹਿਰ ਦੇ ਪਤਵੰਤੇ ਤੇ ਵਰਕਰ ਵੀ ਹਾਜ਼ਰ ਸਨ।।

Today Now News

RELATED ARTICLES
- Advertisment -

POPULAR POSTS