16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਭਾਜਪਾ ਕਿਸਾਨ ਸੈੱਲ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ ਨੇ ਕਿਸਾਨਾਂ ਦੇ...

ਪੰਜਾਬ ਭਾਜਪਾ ਕਿਸਾਨ ਸੈੱਲ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ ਨੇ ਕਿਸਾਨਾਂ ਦੇ ਹਿੱਤ ਵਿੱਚ ਜਾਂਦਿਆਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ ।

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਨੇ ਕਿਹਾ ‘ਜੀ ਆਇਆਂ’ ।

ਮੋਗਾ (ਅਮਜਦ ਖਾਨ/ਹਰਪਾਲ ਸਹਾਰਨ) : ਪੰਜਾਬ ਭਾਜਪਾ ਕਿਸਾਨ ਸੈੱਲ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ ਨੇ ਕਿਸਾਨਾਂ ਦੇ ਹਿੱਤ ਵਿੱਚ ਜਾਂਦਿਆਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੇ ਸਮੂਹ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿਸਾਨ ਜਿੱਥੇ ਮੇਰੀ ਡਿਊਟੀ ਲਗਾਉਣਗੇ ਮੈਂ ਆਪਣੀ ਜ਼ਿੰਮੇਵਾਰੀ ਨਾਲ ਡਿਉਟੀ ਨਿਭਾਵਾਂਗਾ । ਕਿਉਂਕਿ ਮੈਂ ਖੁਦ ਕਿਸਾਨਾਂ ਅਤੇ ਕਿਸਾਨਾਂ ਦੇ ਦਰਦ ਨੂੰ ਸਮਝਦਾ ਹਾਂ । ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਨੇ ਕਿਹਾ ‘ਜੀ ਆਇਆਂ’ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਗਿੱਲ ਨੇ ਕਿਹਾ ਪੰਜਾਬ ਪੱਧਰੀ ਸਾਡੀਆਂ ਜੋ ਵੀ ਮੀਡੀਆ ਹੁੰਦੀਆਂ ਸਨ ਤਾਂ ਮੈਨੂੰ ਇਉਂ ਲੱਗਦਾ ਸੀ । ਉਨ੍ਹਾਂ ਮੀਟਿੰਗਾਂ ਦੌਰਾਨ ਭਾਜਪਾ ਵੱਲੋਂ ਕਿਸਾਨਾਂ ਦੇ ਹਿੱਤ ਵਿਚ ਕੋਈ ਵੀ ਗੱਲ ਨਹੀਂ ਹੁੰਦੀ ਸੀ ਭਾਵੇਂ ਮੀਟਿੰਗ ਅਟੈਂਡ ਕਰਦਾ ਸੀ ਪਰ ਕਿਸਾਨਾਂ ਦਾ ਦਰਦ ਮੇਰੇ ਦਿਲ ਵਿਚ ਰਹਿੰਦਾ ਸੀ । ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਕੋਕਰੀ ਨੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਇਕ ਵੱਡੀ ਜਿੱਤ ਹੈ । ਹੁਣ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਭਰ ਵਿੱਚ ਫੋਨ ਸਮੁੱਚੀਆਂ ਦੁਕਾਨਦਾਰਾਂ ਤੇ ਹੋਰ ਹੋਰ ਆਗੂ ਪੰਜਾਬ ਪੱਧਰ ਤੇ ਸੜਕਾਂ ਤੇ ਆਉਣ ਲਈ ਪੂਰੀ ਤਿਆਰੀ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਹੀ ਲੈਣਾ ਪਵੇ ਸੁਖਦੇਵ ਕੋਕਰੀ ਨੇ ਦੱਸਿਆ ਕਿ ਕਿਸਾਨਾਂ ਦਾ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਕੇਂਦਰ ਦੀ ਮੋਦੀ ਸਰਕਾਰ ਉਸ ਨੂੰ ਚਲਾਉਣ ਵਾਲੇ ਆਪਣੇ ਫ਼ੈਸਲਿਆਂ ਨੂੰ ਵਾਪਸ ਨਹੀਂ ਲੈਂਦੀ ।

Today Now News

RELATED ARTICLES
- Advertisment -

POPULAR POSTS