ਸਰਕਾਰੀ ਬੱਸਾਂ ਚੱਕਾ ਜਾਮ ਕਰ ਬਸ ਸਟੈਂਡ ਤੇ ਧਰਨੇ ਜਾਰੀ : ਸਰਕਾਰ ਦੇ ਵਿਰੁੱਧ ਕੀਤੀ ਨਾਅਰੇਬਾਜ਼ੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਰੋਡਵੇਜ਼ ਅਤੇ ਪਨਬਸ ਕੰਟ੍ਰੈਕਟ ਤੇ ਭਰਤੀ ਕਰਮਚਾਰੀਆਂ ਵਲੋਂ ਅੱਜ ਸਵੇਰ ਤੋਂ ਹੀ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅਡਾ ਵਿਖੇ ਪਨਬੱਸ ਦਾ ਚੱਕਾ ਜਾਮ ਕਰ ਕੇ ਤਿਨ ਦਿਨਾਂ ਦੀ ਹੜਤਾਲ ਬੈਠੇ ।ਸ੍ਰੀ ਮੁਕਤਸਰ ਸਾਹਿਬ ਦੇ ਬਸ ਅਡੇ ਨੂੰ ਪੂਰਨ ਤੌਰ ਤੇ ਬੰਦ ਕਰ ਆਪਣਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜੀ ਕੀਤੀ ਗਈ | ਇਹਨਾਂ ਕਰਮਚਾਰੀਆਂ ਵਲੋਂ ਪਿਛਲੇ ਲੰਬੇ ਸਮੇ ਤੋਂ ਮੁਖ ਮੰਗ ਕੰਟ੍ਰੈਕਟ ਤੇ ਰੱਖੇ ਕਰਮਚਾਰੀਆਂ ਨੂੰ ਸਰਕਾਰ ਵਲੋਂ ਰੈਗੂਲਰ ਕੀਤਾ ਜਾਵੇ ਇਸ ਲਈ ਸੰਗਰਸ਼ ਕੀਤਾ ਜਾ ਰਿਹਾ ਹੈ ਅਤੇ ਹੁਣ ਅੱਜ ਵੀ ਇਸੇ ਹੀ ਮੰਗ ਨੂੰ ਲੈਕੇ ਪੰਜਾਬ ਭਰ ਦੇ ਸਰਕਾਰੀ ਡੀਪੂ ਚ ਬਸਾ ਦਾ ਚੱਕਾ ਜਾਮ ਕਰ ਬਸ ਅੱਡਿਆਂ ਤੇ ਧਰਨੇ ਦਿਤੇ ਜਾ ਰਹੇ ਹਨ ਅਤੇ ਪਨਬਸ ਕਰਮਚਾਰੀਆਂ ਵਲੋਂ ਐਲਾਨ ਕੀਤਾ ਗਿਆ ਹੈ ਕਿ ਕੱਲ 29 ਜੂਨ ਨੂੰ ਪਟਿਆਲਾ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ | ।
ਅੱਜ ਪਨਬੱਸ ਅਤੇ ਪੀਆਰਟੀਸੀ ਕੰਟ੍ਰੈਕਟ ਤੇ ਭਰਤੀ ਮੁਲਾਜਮਾ ਵਲੋਂ ਚੱਕਾ ਜਾਮ ਕਰ ਹੜਤਾਲ ਤੇ ਜਾਣ ਦੇ ਐਲਾਨ ਦੇ ਤਹਿਤ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਅਤੇ ਕੰਟ੍ਰੈਕਟ ਤੇ ਭਰਤੀ ਇਹਨਾਂ ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਪਨਬਸ ਦੇ 18 ਡੀਪੂ ਅਤੇ 9 ਪੀ ਆਰ ਟੀ ਸੀ ਦੇ ਡਿੱਪੂ ਮੁਕੰਮਲ ਤੌਰ ਤੇ ਤਿਨ ਦਿਨ ਦੀ ਹੜਤਾਲ ਰਹੇ ਹਨ ਅਤੇ ਬੱਸਾ ਦਾ ਚੱਕਾ ਜਾਮ ਕਰਕੇ ਉਥੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦਿਤਾ ਜਾ ਰਿਹਾ ਹੈ ਅਤੇ ਸਰਕਾਰ ਦਾ ਜੰਮਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਇਹਨਾਂ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਦੀ ਲੰਬੇ ਸਮੇ ਤੋਂ ਮੁਖ ਮੰਗ ਹੈ ਕਿ ਜੋ ਵਰਕਰ ਸਾਲ 2007 ਦੇ ਸਮੇਂ ਤੋਂ ਠੇਕੇ ਤੇ ਪਨਬਸ ਵਿਚ ਕੰਮ ਕਰ ਰਹੇ ਹਨ ਅਤੇ ਇਹਨਾਂ ਨੂੰ ਬਹੁਤ ਘੱਟ ਤਨਖਾਹ ਦਿਤੀ ਜਾਂਦੀ ਹੈ ਅਤੇ ਇਹਨਾਂ ਸਾਰੇ ਕੰਟ੍ਰੈਕਟ ਤੇ ਭਰਤੀ ਕਮੀਆਂ ਨੂੰ ਸਰਕਾਰ ਵਲੋਂ ਪੰਜਾਬ ਰੋਡਵਜੇ ਚ ਰੈਗੂਲਰ ਕੀਤਾ ਜਾਵੇ । ਇਸ ਦੇ ਨਾਲ ਹੀ ਇਹਨਾਂ ਕਰਮਚਾਰੀਆਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਬਸ ਸਟੈਂਡ ਬੰਦ ਕੀਤੇ ਗਏ ਹਨ ਅਤੇ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਅਤੇ ਪੂਰਾ ਦਿਨ ਆਪਣੀ ਮੰਗ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।





