17.4 C
Chandigarh

TODAY NOW NEWS

Friday, March 20, 2026
HomeBREAKING NEWSPUBG ਦੇ ਸ਼ੌਕੀਨ ਮੁੰਡੇ ਨੇ ਕੀਤਾ ਮਾਂ ਸਣੇ 3 ਭੈਣ ਭਰਾਵਾਂ ਦਾ...

PUBG ਦੇ ਸ਼ੌਕੀਨ ਮੁੰਡੇ ਨੇ ਕੀਤਾ ਮਾਂ ਸਣੇ 3 ਭੈਣ ਭਰਾਵਾਂ ਦਾ ਕਤਲ

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਆਨਲਾਈਨ ਗੇਮ ‘ਪਬਜੀ’ ਦੇ ਪ੍ਰਭਾਵ ਹੇਠ 14 ਸਾਲਾ ਮੁੰਡੇ ਨੇ ਆਪਣੀ ਮਾਂ ਅਤੇ 3 ਭਰਾ-ਭੈਣਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਰਾਜਧਾਨੀ ਲਾਹੌਰ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ ਲਾਹੌਰ ਦੇ ਕਾਹਨਾ ਇਲਾਕੇ ਵਿਚ 45 ਸਾਲਾ ਸਿਹਤ ਕਰਮਚਾਰੀ ਨਾਹਿਦ ਮੁਬਾਰਕ, ਉਨ੍ਹਾਂ ਦੇ 22 ਸਾਲਾ ਪੁੱਤਰ ਤੈਮੂਰ ਅਤੇ 17 ਅਤੇ 11 ਸਾਲ ਦੀਆਂ 2 ਧੀਆਂ ਦੀਆਂ ਲਾਸ਼ਾਂ ਮਿਲੀਆਂ ਸਨ।

ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਨਾਹਿਦ ਮੁਬਾਰਕ ਦਾ 14 ਸਾਲਾ ਪੁੱਤਰ ਸੁਰੱਖਿਅਤ ਸੀ ਅਤੇ ਉਹ ਹੀ ਕਥਿਤ ਕਾਤਲ ਨਿਕਲਿਆ।

ਬਿਆਨ ਅਨੁਸਾਰ, ‘ਮੁੰਡਾ PUBG (ਪਲੇਅਰ ਅਣਨੋਨਜ਼ ਬੈਟਲਗ੍ਰਾਉਂਡਸ) ਦਾ ਆਦੀ ਹੈ ਅਤੇ ਉਸ ਨੇ ਕਬੂਲ ਕੀਤਾ ਕਿ ਉਸ ਨੇ ਗੇਮ ਦੇ ਪ੍ਰਭਾਵ ਵਿਚ ਆਪਣੀ ਮਾਂ ਅਤੇ ਭਰਾ-ਭੈਣਾਂ ਦਾ ਕਤਲ ਕੀਤਾ ਹੈ। ਦਿਨ ਵਿਚ ਲੰਬੇ ਸਮੇਂ ਤੱਕ ਔਨਲਾਈਨ ਗੇਮ ਖੇਡਣ ਕਾਰਨ ਉਸ ਨੂੰ ਕੁਝ ਮਨੋਵਿਗਿਆਨਕ ਸਮੱਸਿਆਵਾਂ ਪੈਦਾ ਹੋ ਗਈਆਂ ਹਨ।’ ਪੁਲਸ ਨੇ ਦੱਸਿਆ ਕਿ ਨਾਹਿਦ ਮੁਬਾਰਕ ਦਾ ਤਲਾਕ ਹੋ ਚੁੱਕਾ ਸੀ ਅਤੇ ਉਹ ਅਕਸਰ ਆਪਣੇ ਬੇਟੇ ਨੂੰ ਪੜ੍ਹਾਈ ‘ਤੇ ਧਿਆਨ ਨਾ ਦੇਣ ਅਤੇ ਦਿਨ ਭਰ ‘ਪਬਜੀ’ ਖੇਡਣ ਲਈ ਝਿੜਕਦੀ ਸੀ। ਬਿਆਨ ਵਿਚ ਕਿਹਾ ਗਿਆ ਹੈ, ‘ਨਾਹਿਦ ਨੇ ਘਟਨਾ ਵਾਲੇ ਦਿਨ ਮੁੰਡੇ ਨੂੰ ਝਿੜਕਿਆ ਸੀ। ਬਾਅਦ ਵਿਚ, ਮੁੰਡੇ ਨੇ ਅਲਮਾਰੀ ਵਿਚੋਂ ਆਪਣੀ ਮਾਂ ਦੀ ਪਿਸਤੌਲ ਕੱਢੀ ਅਤੇ ਉਨ੍ਹਾਂ ਨੂੰ ਅਤੇ ਆਪਣੇ ਤਿੰਨ ਹੋਰ ਭਰਾ-ਭੈਣਾਂ ਨੂੰ ਗੋਲੀ ਮਾਰ ਦਿੱਤੀ।’

ਬਿਆਨ ਦੇ ਅਨੁਸਾਰ, ‘ਅਗਲੀ ਸਵੇਰ ਮੁੰਡੇ ਨੇ ਰੌਲਾ ਪਾਇਆ ਅਤੇ ਗੁਆਂਢੀਆਂ ਨੇ ਪੁਲਸ ਨੂੰ ਬੁਲਾਇਆ। ਉਸ ਸਮੇਂ ਮੁੰਡੇ ਨੇ ਪੁਲਸ ਨੂੰ ਦੱਸਿਆ ਕਿ ਉਹ ਘਰ ਦੀ ਉਪਰਲੀ ਮੰਜ਼ਿਲ ‘ਤੇ ਸੀ ਅਤੇ ਉਸ ਨੂੰ ਨਹੀਂ ਪਤਾ ਕਿ ਉਸ ਦੇ ਪਰਿਵਾਰ ਦਾ ਕਤਲ ਕਿਵੇਂ ਹੋਇਆ। ਪੁਲਸ ਨੇ ਦੱਸਿਆ ਕਿ ਨਾਹਿਦ ਮੁਬਾਰਕ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪਿਸਤੌਲ ਖਰੀਦੀ ਸੀ ਅਤੇ ਉਨ੍ਹਾਂ ਕੋਲ ਉਸ ਦਾ ਲਾਇਸੈਂਸ ਵੀ ਸੀ। ਪੁਲਸ ਨੇ ਦੱਸਿਆ ਕਿ ਪਿਸਤੌਲ ਅਜੇ ਉਸ ਨਾਲੇ ਵਿਚੋਂ ਕੱਡੀ ਨਹੀਂ ਗਈ ਹੈ, ਜਿੱਥੇ ਮੁੰਡੇ ਨੇ ਉਸ ਨੂੰ ਸੁੱਟਿਆ ਸੀ। ਉਨ੍ਹਾਂ ਦੱਸਿਆ ਕਿ ਸ਼ੱਕੀ ਦੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਕਰ ਲਏ ਗਏ ਹਨ।

‘ਡਾਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਲਾਹੌਰ ‘ਚ ਔਨਲਾਈਨ ਗੇਮ ਨਾਲ ਜੁੜਿਆ ਇਹ ਚੌਥਾ ਅਪਰਾਧ ਹੈ। ਪਹਿਲਾ ਮਾਮਲਾ 2020 ਵਿਚ ਆਇਆ ਸੀ, ਉਦੋਂ ਰਾਜਧਾਨੀ ਦੇ ਤਤਕਾਲੀ ਪੁਲਸ ਅਧਿਕਾਰੀ ਜ਼ੁਲਫਿਕਾਰ ਹਮੀਦ ਨੇ ਲੋਕਾਂ ਦੀਆਂ ਜਾਨਾਂ, ਸਮਾਂ ਅਤੇ ਲੱਖਾਂ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਇਸ ਗੇਮ ‘ਤੇ ਪਾਬੰਦੀ ਲਗਾਉਣ ਦੀ ਸਿਫਾਰਸ਼ ਕੀਤੀ ਸੀ।

Today Now News

RELATED ARTICLES
- Advertisment -

POPULAR POSTS