ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਮੁੜ ਅਫ਼ਗਾਨੀ ਸ਼ਰਨਾਰਥੀਆਂ ਲਈ ਬਣੇ ਰੱਬੀ ਫ਼ਰੀਸ਼ਤਾ

ਫਿਰੋਜ਼ਪੁਰ,21 ਜੁਲਾਈ (ਹਰਜਿੰਦਰ ਸਿੰਘ ਕਤਨਾ) : ਪੂਰੀ ਦੁਨੀਆਂ ਅੰਦਰ ‘ਰੱਬੀ ਫਰਿਸ਼ਤੇ’ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਆਪਣੀ ਨੇਕ ਕਮਾਈ ਵਿੱਚੋਂ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿੱਚ ਰਹਿ ਰਹੇ ਰਫ਼ੀਊਜ਼ੀ ਅਫ਼ਗਾਨੀਸਤਾਨੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਮੌਕੇ ਰਾਸ਼ਨ ਮੁਹੱਈਆ ਕਰਵਾਇਆ ਗਿਆ। ਤੁਹਾਨੂੰ ਦੱਸਦਈਏ ਕਿ ਅਫ਼ਗਾਨਿਸਤਾਨ ਦੇ ਅੰਬੈਸਡਰ ਫਾਰਿਡ ਮਾਮੁੰਦਜ਼ੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੂੰ ਗੁਹਾਰ ਲਗਾਈ ਸੀ ਕਿ ਉਹ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿੱਚ ਰਹਿ ਰਹੇ ਰਫ਼ੀਊਜ਼ੀ ਅਫ਼ਗਾਨੀਸਤਾਨੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਮੌਕੇ ਰਾਸ਼ਨ ਮੁਹੱਈਆ ਕਰਵਾਉਣ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਫ਼ਗਾਨਿਸਤਾਨ ਦੀ ਅਬੈਂਸੀ ਦਾ ਮਾਣ ਕਰਦੇ ਹੋਇਆ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿੱਚ ਰਹਿ ਰਹੇ ਰਫ਼ੀਊਜ਼ੀ ਅਫ਼ਗਾਨੀਸਤਾਨੀਆਂ ਨੂੰ ਰਾਸ਼ਨ ਦੀ 20 ਟਨ ਦੀ ਪਹਿਲੀ ਖੇਪ ਈਦ-ਉਲ-ਫੀਤਰ ‘ਤੇ ਮੁਹੱਈਆ ਕਰਵਾਈ ਗਈ ਹੈ। ਇਸਦੇ ਨਾਲ ਹੀ, 40 ਟਨ ਦੀ ਦੂਸਰੀ ਖੇਪ ਅੱਜ ਈਦ-ਉਲ-ਅਦਾ ਦੇ ਪਵਿੱਤਰ ਤਿਉਹਾਰ ਮੌਕੇ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ‘ਚ ਵੱਸੇ ਸ਼ਰਨਾਰਥੀਆਂ ਨੂੰ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਤੀਸਰੀ ਖੇਪ ਕਮੇਟੀ ਦੀ ਹਦਾਇਤਾਂ ਅਨੁਸਾਰ ਅਫ਼ਗਾਨੀ ਸ਼ਰਨਾਰਥੀਆਂ ਨੂੰ ਜਲਦ ਹੀ ਮੁਹੱਈਆ ਕਰਵਾਈ ਜਾਵੇਗੀ।








