17.1 C
Chandigarh

TODAY NOW NEWS

Friday, March 20, 2026
HomeBREAKING NEWSਨਿੱਜੀ ਹਸਪਤਾਲ ਦੇ ਬਾਹਰ ਦਿੱਤਾ ਧਰਨਾ

ਨਿੱਜੀ ਹਸਪਤਾਲ ਦੇ ਬਾਹਰ ਦਿੱਤਾ ਧਰਨਾ

ਪਟਿਆਲਾ (Raj Rani) ਅਰਬਨ ਅਸਟੇਟ ਸਥਿਤ ਇਕ ਨਿੱਜੀ ਹਸਪਤਾਲ ‘ਚ ਆਪੇ੍ਸ਼ਨ ਦੌਰਾਨ 34 ਸਾਲਾ ਅੌਰਤ ਸੁਨੀਤਾ ਰਾਣੀ ਦੀ ਮੌਤ ਦੇ ਮਾਮਲੇ ‘ਚ ਕਾਰਵਾਈ ਨਾ ਹੋਣ ਤੋਂ ਭੜਕੇ ਪਰਿਵਾਰ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਿਵਾਰ ਨੇ ਨਿੱਜੀ ਹਸਪਤਾਲ ਪ੍ਰਬੰਧਕਾਂ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਰਿਵਾਰ ਨੇ ਦੋਸ਼ ਲਾਏ ਕਿ ਹਸਪਤਾਲ ‘ਚ ਸਿਰਫ਼ ਪੱਥਰੀ ਦਾ ਆਪੇ੍ਸ਼ਨ ਕਰਾਉਣ ਲਈ ਆਏ ਸਨ ਪਰ ਡਾਕਟਰਾਂ ਦੀ ਲਾਪਰਵਾਹੀ ਨਾਲ ਉਨਾਂ੍ਹ ਦੀ ਲੜਕੀ ਦੀ ਮੌਤ ਹੋਈ ਹੈ। ਉਨਾਂ੍ਹ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਹਸਪਤਾਲ ਪ੍ਰਬੰਧਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਜਾਣਕਾਰੀ ਅਨੁਸਾਰ ਪੰਜਾਬ ਕਿਸਾਨ ਯੂਨੀਅਨ ਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਨਿੱਜੀ ਹਸਪਤਾਲ ਅੱਗੇ ਚਿਤਾਵਨੀ ਧਰਨਾ ਲਾਇਆ। ਇਸ ਮੌਕੇ ਪਤੀ ਸੰਜੀਵ ਕੁਮਾਰ ਨੇ ਦੋਸ਼ ਲਾਏ ਕਿ ਉਸ ਦੀ ਪਤਨੀ ਸੁਨੀਤਾ ਰਾਣੀ ਦੇ ਪਿੱਤੇ ‘ਚ ਪਥਰੀ ਸੀ, ਜਿਸ ਦੀ ਇਨਫੈਕਸ਼ਨ ਨਾਲ ਲਗਾਤਾਰ ਦਰਦ ਰਹਿੰਦਾ ਸੀ। ਅਸੀਂ ਉਸ ਨੂੰ ਲੈ ਕੇ ਹਸਪਾਤਲ ਆਏ ਸਨ। ਡਾਕਟਰ ਨੇ ਇਲਾਜ ਸ਼ੁਰੂ ਕੀਤਾ ਤੇ ਕਿਹਾ ਕਿ ਆਪੇ੍ਸ਼ਨ ਕਰਨਾ ਪਵੇਗਾ। ਉਸ ਦੀ ਪਤਨੀ ਨੂੰ 15 ਦਸੰਬਰ 2021 ਨੂੰ ਖਾਲੀ ਪੇਟ ਆਉਣ ਲਈ ਕਿਹਾ ਤੇ ਉਸੇ ਵਕਤ ਸਾਰੇ ਟੈਸਟ ਕੀਤੇ ਜੋ ਡਾਕਟਰ ਮੁਤਾਬਿਕ ਨਾਰਮਲ ਸਨ ਤੇ ਪੱਥਰੀ ਦੇ ਦਰਦ ਤੋਂ ਬਿਨਾਂ ਸੁਨੀਤਾ ਰਾਣੀ ਨੂੰ ਹੋਰ ਕੋਈ ਤਕਲੀਫ ਵੀ ਨਹੀ ਸੀ। ਡਾਕਟਰ ਉਸ ਦੇ ਆਪ੍ਰਰੇਸ਼ਨ ਨੂੰ ਕਹਿੰਦੇ ਸਨ ਕਿ 20 ਮਿੰਟ ‘ਚ ਆਪੇ੍ਸ਼ਨ ਹੋ ਜਾਵੇਗਾ ਪਰ ਦੋ ਘੰਟੇ ਚੱਲੇ ਆਪੇ੍ਸ਼ਨ ਤੋਂ ਬਾਅਦ ਡਾਕਟਰਾਂ ਨੇ ਅੰਦਰ ਬੁਲਾਇਆ ਤੇ ਦਿਲ ਦੀ ਧੜਕਣ ਘੱਟ ਚੱਲਣਾ ਦੱਸ ਕੇ ਹੋਰ ਹਸਪਤਾਲ ‘ਚ ਰੈਫ਼ਰ ਕਰਨ ਲਈ ਦਬਾਅ ਬਣਾਉਣ ਲੱਗੇ। ਇਸ ਕਾਰਨ ਮਜਬੂਰਨ ਉਨਾਂ੍ਹ ਨੂੰ ਉਸ ਸਮੇਂ ਉਥੋਂ ਰੈਫ਼ਰ ਹੋਣਾਂ ਪਿਆ ਤੇ ਜਿਥੇ ਇਕ ਦਿਨ ਬਾਅਦ ਜ਼ੇਰੇ ਇਲਾਜ ਉਸ ਦੀ ਪਤਨੀ ਨੇ ਦਮ ਤੋੜ ਦਿੱਤਾ। ਉਨਾਂ੍ਹ ਨੇ ਮੰਗ ਕੀਤੀ ਕਿ ਹਸਪਤਾਲ ਪ੍ਰਬੰਧਕਾਂ ਤੇ ਡਾਕਟਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਸਮਰਥਨ ਕਰ ਰਹੀਆਂ ਜਥੇਬੰਦੀਆਂ ਨੇ ਪੀੜਤ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ। ਉਨਾਂ੍ਹ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਨਾਂ੍ਹ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਨਾਂ੍ਹ ਵੱਲੋਂ ਜ਼ੋਰਦਾਰ ਸੰਘਰਸ਼ ਵਿੱਿਢਆ ਜਾਵੇਗਾ।

Today Now News

RELATED ARTICLES
- Advertisment -

POPULAR POSTS