17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡਿਪਲੋਮਾ ਇੰਜੀਨੀਅਰਾਂ ਦਾ ਗ੍ਰੇਡ ਪੇਅ ਘਟਾਉਣ ਅਤੇ ਪੈਟਰੋਲ ਭੱਤਾ ਬੰਦ ਕਰਨ ਦੇ...

ਡਿਪਲੋਮਾ ਇੰਜੀਨੀਅਰਾਂ ਦਾ ਗ੍ਰੇਡ ਪੇਅ ਘਟਾਉਣ ਅਤੇ ਪੈਟਰੋਲ ਭੱਤਾ ਬੰਦ ਕਰਨ ਦੇ ਵਿਰੋਧ ਵਿੱਚ ਸਰਕਾਰ ਖਿਲਾਫ ਧਰਨਾ i

ਮਾਨਸਾ, 07 ਦਸੰਬਰ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਡਿਪਲੋਮਾਂ ਇੰਜੀਨੀਅਰ 6ਵੇਂ ਤਨਖਾਹ ਕਮਿਸ਼ਨ ਦੀਆ ਤਰੁੱਟੀਆਂ ਵਿਰੁੱਧ ਮੁਹਾਲੀ ਵਿਖੇ 2 ਦਸੰਬਰ ਦੀ ਰੈਲੀ ਕਰਨ ਉਪਰੰਤ 2 ਦਸੰਬਰ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹਨ। ਆਈ.ਬੀ. ਮੰਡਲ ਜਵਾਹਰਕੇ, ਮਾਨਸਾ ਵਿੱਚ ਰੱਖੇ ਜਿਲ੍ਹਾ ਪੱਧਰੀ ਧਰਨੇ ਵਿੱਚ ਇੰਜੀ. oke/P no’Vk ns/ fJzihH ;”ot f;zrbk ਨੇ ਦੱਸਿਆ ਗਿਆ ਕਿ ਜੇ.ਈ. ਨੂੰ ਪਹਿਲਾ 4800 ਗ੍ਰੇਡ ਪੇਅ ਦੇ ਹਿਸਾਬ ਨਾਲ ਤਨਖਾਹ ਮਿਲਦੀ ਸੀ। ਪ੍ਰੰਤੂ 6ਵੇਂ ਤਨਖਾਹ ਕਮਿਸ਼ਨ ਵਿੱਚ ਜੇ.ਈ. ਨੂੰ 3800 ਗ੍ਰੇਡ ਪੇਅ ਵਿੱਚ ਤਨਖਾਹ ਫਿਕਸ ਕਰ ਦਿੱਤੀ ਗਈ ਹੈ, ਇਸ ਤੋਂ ਇਲਾਵਾ ਹਰ ਇੱਕ ਜੇ.ਈ./ਏ.ਈ. ਨੂੰ 30 ਲੀਟਰ ਪੈਟਰੋਲ ਕੰਮਾਂ ਉਪਰ ਜਾਣ ਲਈ ਮਿਲਦਾ ਸੀ, ਇਹ ਭੱਤਾ ਡਬਲ ਕਰਨ ਦੀ ਮੰਗ ਕੀਤੀ ਸੀ ਪ੍ਰੰਤੂ ਇਸ ਪੇਅ ਕਮਿਸ਼ਨ ਵਿੱਚ ਇਹ ਭੱਤਾ ਕੱਟ ਦਿੱਤਾ ਗਿਆ ਹੈ। 2011 ਦੇ ਲੰਬੇ ਸੰਘਰਸ਼ ਤੋਂ ਬਾਅਦ ਜੇ.ਈ. ਨੂੰ 10-20-25 ਸਾਲਾਂ ਏ.ਸੀ.ਪੀ. ਦੇ ਤਹਿਤ 10 ਸਾਲਾਂ ਬਾਅਦ ਉਪ ਮੰਡਲ ਇੰਜੀਨੀਅਰ ਦੇ ਸਕੇਲ ਨਾਲ ਸਹਾਇਕ ਇੰਜੀਨੀਅਰ ਦਾ ਆਹੁਦਾ ਮਿਲ ਜਾਦਾ ਸੀ, ਉਹ ਵੀ ਇਸ ਪੇਅ ਕਮਿਸ਼ਨ ਵਿੱਚ ਖਤਮ ਕਰ ਦਿੱਤਾ ਗਿਆ ਹੈ। ਜਿਸ ਕਾਰਨ ਪੰਜਾਬ ਦੇ ਇੰਜੀਨੀਅਰ ਸੰਘਰਸ਼ ਦੇ ਰਾਹ ਤੇ ਹਨ। ਇਸ ਮੌਕੇ ਇੰਜੀ. ਵੇਦ ਪ੍ਰਕਾਸ਼, ਇੰਜੀ. ਰਾਮਪਾਲ, ਇੰਜੀ. ਮਨਜੀਤ ਸਿੰਘ, ਇੰਜੀ. ਚੈਰੀ ਜਿੰਦਲ, ਇੰਜੀ. ਰਜਨੀਸ਼ ਗਰਗ, ਇੰਜੀ. ਰੁਪਿੰਦਰ ਕੁਮਾਰ, ਇੰਜੀ ਗੁਰਦੀਪ ਸਿੰਘ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਸਮੂਹ ਜੂਨੀਅਰ ਇੰਜੀਨੀਅਰ ਅਤੇ ਪਦ ਉਨਤ ਉਪ ਮੰਡਲ ਇੰਜੀਨੀਅਰ Pkਮਲ ਹੋਏ।

Today Now News

RELATED ARTICLES
- Advertisment -

POPULAR POSTS