17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ26 ਜੂਨ 2021 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੁਲਕ ਭਰ ਵਿੱਚ...

26 ਜੂਨ 2021 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੁਲਕ ਭਰ ਵਿੱਚ ਕਾਲੇ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਰੋਸ ਮਾਰਚ

ਮੋਗਾ ਵਿਖੇ ਰੋਸ ਰੈਲੀ ਤੇ ਮਾਰਚ ਕਰਨ ਦਾ ਸੱਦਾ ਦਿੰਦਿਆਂ ਸਾਰੇ ਭਰਾਤਰੀ ਤਬਕਿਆਂ ਨੂੰ ਵੱਧ ਤੋਂ ਵੱਧ ਪਹੁੰਚ

ਮੋਗਾ (ਹੈਪੀ-ਹਰਪਾਲ) : 26 ਜੂਨ 1975 ਨੂੰ ਕਾਂਗਰਸ ਦੀ ਤਾਨਾਸ਼ਾਹ ਇੰਦਰਾ ਗਾਂਧੀ ਹਕੂਮਤ ਨੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਦਿਆਂ ਪੂਰੇ ਮੁਲਕ ਵਿੱਚ ਅੰਦਰੂਨੀ ਐਂਮਰਜੈਂਸੀ ਲਾਗੂ ਕਰਕੇ ਲੋਕ ਘੋਲਾਂ ਉੱਪਰ ਵੱਡਾ ਮਾਰੂ ਹਮਲਾ ਕੀਤਾ ਸੀ ।ਉਸੇ ਤਰ੍ਹਾਂ ਮੌਜੂਦਾ ਕੇਂਦਰੀ ਫਾਸ਼ੀਵਾਦੀ ਤਾਨਾਸ਼ਾਹ ਭਾਜਪਾ ਹਕੂਮਤ ਨੇ ਬੇ-ਐਲਾਨੀ ਐਮਰਜੈਂਸੀ ਲਗਾ ਕੇ ਕਰੋਨਾ ਮਹਾਂਮਾਰੀ ਦੀ ਆੜ ਹੇਠ ਤਿੰਨ ਕਾਲੇ ਖੇਤੀ ਕਾਨੂੰਨ ਗੈਰ ਜਮਹੂਰੀ ਤਰੀਕੇ ਨਾਲ਼ ਲੋਕਾਂ ਉੱਪਰ ਠੋਸ ਦਿੱਤੇ ਹਨ ਤੇ ਸ਼ਰੇਆਮ ਕਾਰਪੋਰੇਟ ਲੋਟੂ ਘਰਾਣਿਆਂ ਨੂੰ ਮਾਲਾਮਾਲ ਕਰਨ ਦੇ ਰਾਹ ਤੇਜ਼ੀ ਨਾਲ ਚੱਲ ਰਹੀ ਹੈ ।ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਹਕੂਮਤ ਦੀ ਇਸ ਧੱਕੇ ਸ਼ਾਹੀ ਖਿਲਾਫ 26ਜੂਨ ਨੂੰ ਪੂਰੇ ਭਾਰਤ ਵਿੱਚ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਹੈ ।ਮੋਗਾ ਜ਼ਿਲ੍ਹੇ ਵਿੱਚ ਬੀ ਕੇ ਯੂ (ਏਕਤਾ ਉਗਰਾਹਾਂ )ਨੇ 26 ਜੂਨ2021 ਦਿਨ ਦੇ 11 ਵਜੇ ਸਵੇਰੇ ਨੇਚਰ ਪਾਰਕ ਮੋਗਾ ਵਿਖੇ ਰੋਸ ਰੈਲੀ ਤੇ ਮਾਰਚ ਕਰਨ ਦਾ ਸੱਦਾ ਦਿੰਦਿਆਂ ਸਾਰੇ ਭਰਾਤਰੀ ਤਬਕਿਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਹੈ ।ਇਸ ਅਪੀਲ ਨੂੰ ਪ੍ਵਵਾਨ ਕਰਦਿਆਂ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਆਪਣੇ ਸਮੂਹ ਮੈਂਬਰਾਂ, ਸਹਿਯੋਗੀ ਸੱਜਣਾ ,ਸਮਾਜ ਸੇਵੀ ਸੰਸਥਾਵਾਂ ਨੂੰ 26 ਜੂਨ 2021 ਸਵੇਰੇ 11ਵਜੇ ਨੇਚਰ ਪਾਰਕ ਮੋਗਾ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕਰਦੀ ਹੈ । ਅਪੀਲ ਕਰਤਾ :- ਡਾ. ਸੁਰਜੀਤ ਬਰਾੜ ਘੋਲੀਆ ਕਨਵੀਨਰ, ਸੁਰਿੰਦਰ ਸਿੰਘ ਮੋਗਾ ਕੋ-ਕਨਵੀਨਰ ।

Today Now News

RELATED ARTICLES
- Advertisment -

POPULAR POSTS