
ਬਠਿੰਡਾ 28 ਜੁਲਾਈ (ਹਰਮਿੰਦਰ ਸਿੰਘ ਅਵਿਨਾਸ਼ )ਸਬ ਡਵੀਜਨ ਮੋੜ ਮੰਡੀ ਦੇ ਪਿੰਡ ਸੰਦੋਹਾ ਦੇ ਨੋਜਵਾਨ ਤੇ ਕਥਿਤ ਤੋਰ ਤੇ ਨਸੀਲੀਆਂ ਗੋਲੀਆਂ ਦੇ ਦਰਜ ਹੋਏ ਮਾਮਲੇ ਵਿੱਚ ਪਿੰਡ ਵਾਸੀਆਂ ਨੇ ਮੋੜ ਦੇ ਇੱਕ ਮੈਡੀਕਲ ਸਟੋਰ ਅੱਗੇ ਧਰਨਾ ਲਗਾ ਕੇ ਨੋਜਵਾਨ ਨੂੰ ਝੂਠਾ ਫਸਾਉਣ ਦੇ ਦੋਸ ਲਗਾਏ,ਕਥਿਤ ਦੋਸੀ ਨੋਜਵਾਨਾਂ ਦੇ ਹੱਕ ਵਿੱਚ ਆਏ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸ਼ਨ ਅਤੇ ਮੈਡੀਕਲ ਸਟੋਰ ਦੇ ਮਾਲਕ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਪੁਲਸ ਨੇ ਬੀਤੇ ਦਿਨ ਦੋ ਨੋਜਵਾਨਾਂ ਨੂੰ ਕਾਰ ਸਮੇਤ 30 ਹਜਾਰ ਨਸੀਲੀਆਂ ਗੋਲੀਆਂ ਨਾਲ ਕਾਬੂ ਕੀਤਾ ਸੀ ਜਿੰਨਾ ਖਿਲ਼ਾਫ ਤਲਵੰਡੀ ਸਾਬੋ ਪੁਲਸ ਨੇ ਮਾਮਲਾ ਦਰਜ ਕਰ ਲਿਆਂ ਸੀ।ਨਸ਼ੇ ਦੇ ਮਾਮਲੇ ਫੜੇ ਗਏ ਕਥਿਤ ਦੋਸੀ ਗੁਰਪ੍ਰੀਤ ਸ਼ਰਮਾਂ ਦੀ ਭੈਣ ਮਨਜੀਤ ਕੌਰ ਨੇ ਮੈਡੀਕਲ ਏਜੰਸੀ ਮੌੜ ਦੇ ਮਾਲਕ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਪੁੱਤਰ ਸੰਚਿਤ ਕੁਮਾਰ ਉਹਨਾਂ ਦੇ ਭਰਾ ਗੁਰਪ੍ਰੀਤ ਸਰਮਾਂ ਨੂੰ ਪਿੰਡ ਸੰਦੋਹੇ ਦੇ ਬੱਸ ਸਟੈਂਡ ਤੋਂ ਆਪਣੀ ਕਾਰ ’ਚ ਇਹ ਕਹਿ ਕੇ ਬਿਠਾ ਲਿਆ ਸੀ ਕਿ ਉਹ ਰਿਸਤੇਦਾਰਾਂ ਨੂੰ ਮਿਲ ਕੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਵਾਪਸ ਪਿੰਡ ਛੱਡ ਜਾਵੇਗਾ,ਜਿਸ ਕਾਰਨ ਉਹ ਆਪਣਾ ਮੋਟਰਸਾਇਕਲ ਸੰਦੋਹੇ ਦੇ ਬੱਸ ਸਟੈਂਡ ਤੇ ਖੜਾ ਕਰਕੇ ਕਾਰ ਵਿਚ ਬੈਠ ਗਿਆ।ਪਰ ਕਾਰ ਵਿੱਚੋ ਤਲਵੰਡੀ ਸਾਬੋ ਪੁਲਿਸ 30 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ਉਹਨਾਂ ਦੋਸ ਲਗਾਇਆਂ ਕਿ ਕਥਿਤ ਪੁਲਿਸ ਦੀ ਮਿਲੀ ਭੁਗਤ ਦੇ ਚਲਦੇ ਜੋ ਵਿਅਕਤੀ ਆਪਣੀ ਕਾਰ ’ਤੇ ਨਸ਼ੀਲੀਆਂ ਗੋਲੀਆਂ ਲਿਜਾ ਰਿਹਾ ਸੀ ਉਸ ਨੂੰ ਮੁੱਖ ਦੋਸੀ ਬਣਾਉਣ ਦੀ ਜਗਾ ਉਹਨਾਂ ਦੇ ਨਿਰਦੋਸ ਪੁੱਤਰ ਤੇ ਸਾਰਾ ਕੇਸ ਉਸ ਤੇ ਪਾ ਦਿੱਤਾ।ਗੁਰਪ੍ਰੀਤ ਸ਼ਰਮਾਂ ਦੀ ਭੈਣ ਨੇ ਦੋਸ ਲਗਾਏ ਕਿ ਗੁਰਪ੍ਰੀਤ ਤੋ ਜੇਲ ਵਿੱਚੋ ਜਮਾਨਤ ਦਾ ਬਹਾਨਾ ਲਗਾ ਕੇ ਕੁੱਝ ਕਾਗਜਾਂ ’ਤੇ ਦਸਤਖਤ ਕਰਵਾ ਲਏ ਹਨ, ਜਿਸ ਕਾਰਨ ਸਾਨੂੰ ਹੁਣ ਇਹ ਸ਼ੱਕ ਹੈ ਕਿ ਇਹਨਾਂ ਨੇ ਆਪਣੇ ਲੜਕੇ ਨੂੰ ਜੇਲ ’ਚੋ ਬਾਹਰ ਲਿਆਉਣ ਲਈ ਇਹ ਚਾਲ ਚੱਲੀ ਹੈ।ਪੀੜਤ ਪ੍ਰੀਵਾਰ ਦੇ ਹੱਕ ਵਿੱਚ ਕਿਸਾਨ ਯੂਨੀਅਨ ਵੀ ਉਤਰ ਆਈ ਹੈ ਜਿੰਨਾ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ।






