16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭਿ੍ਸਟਾਚਾਰ ਦੇ ਖਿਲਾਫ਼ ਬਿਜਲੀ ਬੋਰਡ ਮਾਨਸਾ ਦੇ ਦਫਤਰ ਅੱਗੇ ਰੋਸ ਪਰਦਰਸ਼ਨ ਧਰਨਾ...

ਭਿ੍ਸਟਾਚਾਰ ਦੇ ਖਿਲਾਫ਼ ਬਿਜਲੀ ਬੋਰਡ ਮਾਨਸਾ ਦੇ ਦਫਤਰ ਅੱਗੇ ਰੋਸ ਪਰਦਰਸ਼ਨ ਧਰਨਾ ਦੂਸਰੇ ਦਿਨ ਵੀ ਜਾਰੀ

ਪੰਜਾਬ ਵਿੱਚ ਕਦੇ ਵੀ ਕਿਸੇ ਨਾਲ ਵੀ ਧੱਕਾ ਬਰਦਾਸ਼ਤ ਨਹੀਂ ਕਰਾਂਗੇ : ਸ.ਮਹਿੰਦਰਪਾਲ ਸਿੰਘ ਦਾਨਗੜ੍ਹ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੀੜਤ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਦੇ ਹੱਕ ਵਿੱਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਤੇ ਸੰਘਰਸ਼ੀ ਧਿਰਾਂ ਨੇ ਲੋਕ ਇਨਸਾਫ਼ ਪਾਰਟੀ ਨਾਲ ਮਿਲਕੇ ਬਿਜਲੀ ਬੋਰਡ ਮਾਨਸਾ ਦੇ ਦਫਤਰ ਅੱਗੇ ਰੋਸ ਪਰਦਰਸ਼ਨ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰੱਖਿਆ। ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਜੇਕਰ ਪੁਲਿਸ ਪਰਸਾਸਨ ਤੇ ਬਿਜਲੀ ਮਹਿਕਮਾ ਭਿ੍ਸਟਾਚਾਰ ਦੇ ਦੋਸ਼ੀ ਜੇ ਈ ਕੁਲਦੀਪ ਸਿੰਘ ਧਾਲੀਵਾਲ ਉਤੇ ਕੋਈ ਨਹੀਂ ਕਰਦਾ ਤਾਂ ਪੀੜਤ ਮਿਸਤਰੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ੫ੰਜਾਬ ਪੱਧਰ ਤੇ ਆਵਾਜ਼ ਉਠਾਈ ਜਾਵੇਗੀ ਕਿਉਂਕਿ ਅਸੀਂ ਰਿਸਵਤਖੋਰਾ ਦੇ ਖਿਲਾਫ਼ ਹਾਂ। ਪੰਜਾਬ ਵਿੱਚ ਕਦੇ ਵੀ ਕਿਸੇ ਨਾਲ ਵੀ ਧੱਕਾ ਬਰਦਾਸ਼ਤ ਨਹੀਂ ਕਰਾਂਗੇ।

ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅਸੀਂ ਹਰ ਉਸ ਇਨਸਾਨ ਦੀ ਮੱਦਦ ਲਈ ਹਾਜ਼ਰ ਹਾਂ ਜਿਨ੍ਹਾਂ ਦੀ ਲੁੱਟ ਕੁਝ ਕੁ ਰਿਸਵਤਖੋਰ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ। ਪੰਜਾਬ ਨੂੰ ਬਚਾਉਣ ਲਈ ਰਿਸਵਤਖੋਰਾ ਦੇ ਖਿਲਾਫ਼ ਇੱਕ ਵੱਡਾ ਲੋਕ ਘੋਲ ਵਿਢਣ ਦੀ ਲੋੜ ਹੈ ਤਾਂ ਜੋ ਰਿਸਵਤਖੋਰਾ ਨੂੰ ਨੱਥ ਪਾਈ ਜਾ ਸਕੇ ਅਤੇ ਪੰਜਾਬ ਨੂੰ ਭਿ੍ਸਟਾਚਾਰ ਮੁਕਤ ਕਰਵਾਇਆ ਜਾ ਸਕੇ। ਰਿਸਵਤ ਲੈਣ ਦਾ ਸਭ ਤੋਂ ਵੱਡਾ ਸਬੂਤ ਦੋਸ਼ੀ ਜੇ ਈ ਕੁਲਦੀਪ ਸਿੰਘ ਧਾਲੀਵਾਲ ਦੁਆਰਾ ਲਈ ਗਈ ਰਿਸਵਤ ਵਿੱਚੋਂ 60,000/ ਰੁਪਏ ਬਿਜਲੀ ਮਹਿਕਮੇ ਦੇ ਜੇ ਈ ਸੁਰਿੰਦਰਪਾਲ ਸਰਮਾ, ਜੇ ਈ ਕਾਕਾ ਸਿੰਘ, ਜੇ ਈ ਸਰਬਜੀਤ ਸਿੰਘ ਤੇ ਲਾਭ ਸਿੰਘ ਯੂਰੀਆ ਸੱਦਾ ਸਿੰਘ ਵਾਲਾ ਰਾਹੀਂ ਪੀੜਤ ਮਿਸਤਰੀ ਹਰਪ੍ਰੀਤ ਸਿੰਘ ਨੂੰ ਉਸ ਦੀ ਵਰਕਸ਼ਾਪ ਉਤੇ ਜਾਕੇ ਵਾਪਸ ਕਰਨਾ ਹੈ। ਜੋ ਕਿ ਪੀੜਤ ਮਿਸਤਰੀ ਹਰਪ੍ਰੀਤ ਸਿੰਘ ਦੇ ਸੀ ਸੀ ਟੀ ਵੀ ਕੈਮਰੇ ਵਿੱਚ ਮੌਜੂਦ ਹੈ।
ਧਰਨਾਕਾਰੀਆ ਨੂੰ ਪੀੜਤ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੀ ਲੁੱਟ ਕਿਸ ਤਰੀਕੇ ਨਾਲ ਡਰਾ ਧਮਕਾ ਕਿ ਬਿਜਲੀ ਬੋਰਡ ਦੇ ਜੇ ਈ ਕੁਲਦੀਪ ਸਿੰਘ ਧਾਲੀਵਾਲ ਨੇ 2 ਲੱਖ 13 ਹਜ਼ਾਰ ਰੁਪਏ ਵਿੱਚ ਕੀਤੀ ਹੈ। ਪੀੜਤ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਨੇ ਇਹ ਵੀ ਦੱਸਿਆ ਕਿ ਇਸੀ ਰੰਜਸ ਦੇ ਚਲਦਿਆਂ ਬਿਜਲੀ ਬੋਰਡ ਨੇ ਉਸ ਦੀ ਵਰਕਸ਼ਾਪ ਤੇ ਪਾਵਰ ਫੈਕਟਰ ਸਰਚਾਰਜ ਵੀ ਲਾ ਦਿੱਤਾ ਜੋ ਕਿ ਬਿਜਲੀ ਬਿੱਲ ਤੋਂ ਬਿਨਾਂ 8500/ ਰੁਪਏ ਪ੍ਰਤੀ ਮਹਿਨਾ ਬਾਧੂ ਬੋਝ ਪਾਇਆਂ ਗਿਆ ਹੈ। ਜਦੋਂ ਕਿ ਖੋਖਰ ਰੋਡ ਮਾਨਸਾ ਦੀਆਂ ਬਾਕੀ ਵਰਕਸ਼ਾਪਾਂ ਉਤੇ ਨਹੀਂ ਲੱਗਿਆ। ਪੀੜਤ ਮਿਸਤਰੀ ਹਰਪ੍ਰੀਤ ਸਿੰਘ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਜਲਦੀ ਤੋਂ ਜਲਦੀ ਦੋਸ਼ੀ ਉਤੇ ਕਾਰਵਾਈ ਕਰਕੇ ਮੈਨੂੰ ਇਨਸਾਫ਼ ਦਿਵਾਇਆ ਜਾਵੇ। ਅੰਤ ਵਿੱਚ ਰਾਏਪੁਰ ਨੇ ਰੋਸ ਪਰਦਰਸ਼ਨ ਧਰਨੇ ਵਿੱਚ ਆਏ ਸੰਘਰਸੀ ਧਰਨਾਕਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਸਪੈਕਟਰ ਜਗਦੀਸ਼ ਕੁਮਾਰ ਐਸ ਐਚ ਓ ਸਿਟੀ 2 ਨੇ ਵਿਸਵਾਸ ਦੁਆਇਆ ਕਿ ਪੀੜਤ ਮਿਸਤਰੀ ਹਰਪ੍ਰੀਤ ਸਿੰਘ ਦੀ ਦੁਆਰਾ ਇਨਕੁਆਰੀ ਮਾਰਕ ਕੀਤੀ ਜਾਵੇਗੀ ਅਤੇ ਇਨਸਾਫ਼ ਦੁਆਇਆ ਜਾਵੇਗਾ। ਐਸ ਐਚ ਓ ਦੇ ਵਿਸ਼ਵਾਸ ਦਿਵਾਉਣ ਤੇ ਅੱਜ ਧਰਨਾ ਸਮਾਪਤ ਕੀਤਾ ਗਿਆ। ਧਰਨਾ ਪਰਦਰਸ਼ਨ ਸਮਾਪਤ ਕਰਨ ਤੋਂ ਬਾਦ ਪੀੜਤ ਮਿਸਤਰੀ ਹਰਪ੍ਰੀਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਏ ਡੀ ਸੀ ਸੁਖਪ੍ਰੀਤ ਸਿੰਘ ਸਿੱਧੂ ਨੂੰ ਦਿੱਤਾ ਗਿਆ ਤੇ ਇਨਸਾਫ਼ ਦੀ ਮੰਗ ਕੀਤੀ ਗਈ। ਧਰਨੇ ਵਿੱਚ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਤੋ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ, ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਮਾਸਟਰ ਕਲਾਧਾਰੀ ਸਰਮਾ, ਬਲਦੇਵ ਸਿੰਘ ਕਾਲੀਆਂ, ਕੇਸੋ ਰਾਮ ਬਰੇਟਾ, ਤਰਸੇਮ ਸਿੰਘ ਗੁਰਨੇ ਕਲਾ, ਕੈਪਟਨ ਜੋਗਿੰਦਰ ਸਿੰਘ ਔਤਾਂਵਾਲੀ, ਰਮਨਦੀਪ ਸਿੰਘ ਖੋਖਰ ਕਲਾ, ਬਿਟੂ ਖੋਖਰ, ਗੁਰਦੀਪ ਸਿੰਘ ਖੋਖਰ, ਗਰਜੀਤ ਸਿੰਘ, ਯਾਦੀ ਸਿੰਘ ਨੰਗਲ, ਹਰਵਿੰਦਰ ਕੁਮਾਰ ਬੋੜਾਵਾਲ ਤੇ ਸੰਘਰਸੀ ਸਾਥੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS