9 ਸਤੰਬਰ ਨੂੰ ਮਾਨਸਾ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ।
ਜਿੰਨਾ ਚਿਰ ਪੁਲਿਸ ਕਾਮਰੇਡ ਉੱਡਤ ਸਮੇਤ ਦਰਜਨਾਂ ਸਾਥੀਆਂ ਖਿਲਾਫ ਕੀਤਾ ਝੂਠਾ ਮੁਕਦਮਾ ਰੱਦ ਅਤੇ ਪੁਲਿਸ ਅਤੇ ਪ੍ਰਾਈਵੇਟ ਹਮਲਾਵਰਾ ਖਿਲਾਫ ਮਾਮਲਾ ਦਰਜ ਨਹੀ ਕਰਦੀ ਉੰਨਾ ਚਿਰ ਧਰਨਾ ਜਾਰੀ ਰਹੇਗਾ : ਭੂਪ ਚੰਦ ਚੰਨੋ ।
ਸੂਬੇ ਚ ਸਰਕਾਰ ਦਾ ਸ਼ਾਸਨ ਨਹੀ ਸਗੋ ਪੁਲਿਸ ਦਾ ਡੰਡਾ ਰਾਜ ਹੈ, ਜੋ ਕਿ ਜਮਹੂਰੀ ਢਾਂਚੇ ਲਈ ਖਤਰਨਾਕ ਵਰਤਾਰਾ ਹੈ: ਊਸ਼ਾ ਰਾਣੀ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੀ.ਪੀ.ਆਈ. (ਐਮ) ਅਤੇ ਵੱਖ-ਵੱਖ ਹਮ ਖਿਆਲੀ ਸਿਆਸੀ ਧਿਰਾਂ ਵੱਲੋਂ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਸਮੇਤ 10 ਕਮਿਊਨਿਸਟ ਆਗੂਆਂ ‘ਤੇ ਝੂਠਾ ਮੁਕੱਦਮਾ ਦਰਜ ਕਰਨ ਖਿਲਾਫ਼ ਸੀ.ਪੀ.ਐਮ. ਦਫ਼ਤਰ ਵਿਖੇ ਇਕੱਠੇ ਹੋਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਥਾਣਾ ਸਿਟੀ 2 ਦਾ ਮੁੱਖ ਗੇਟ ਘੇਰਕੇ ਰੋਸ ਧਰਨਾ ਦਿੱਤਾ । ਰੋਸ ਧਰਨੇ ਨੂੰ ਸੀ.ਪੀ.ਐਮ. ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋਂ , ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਕੌਮੀ ਪ੍ਰਧਾਨ ਬੀਬੀ ਊਸ਼ਾ ਰਾਣੀ ਨੇ ਸੰਬੋਧਨ ਕੀਤਾ । ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਕਮਿਊਨਿਸਟ ਆਗੂਆਂ ‘ਤੇ ਝੂਠਾ ਦਰਜ ਮੁਕੱਦਮਾ ਰੱਦ ਕੀਤਾ ਜਾਵੇ ਅਤੇ ਸਾਰੇ ਆਗੂਆਂ ਨੂੰ ਰਿਹਾਅ ਕੀਤਾ ਜਾਵੇ । ਪਾਰਟੀ ਦਫ਼ਤਰ ‘ਤੇ ਹਮਲਾ ਕਰਨ ਵਾਲੇ ਅਤੇ ਕਾਮਰੇਡ ਉੱਡਤ ਦੀ ਵਹਿਸ਼ੀਆਨਾ ਢੰਗ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ,ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਸਮੇਤ ਪ੍ਰਾਈਵੇਟ ਵਿਅਕਤੀਆਂ ਖਿਲਾਫ਼ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇ ।
ਆਗੂਆਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਆਪਣੇ ਟਾਊਟ ਦੇ ਇਸ਼ਾਰੇ ‘ਤੇ ਇਸ ਤਰ੍ਹਾਂ ਦੀ ਸ਼ਰਮਨਾਕ ਹਰਕਤ ਨੂੰ ਅੰਜਾਮ ਦੇਣਾ ਦਰਸਾਉਂਦਾ ਹੈ ਕਿ ਪੰਜਾਬ ਵਿੱਚ ਸਰਕਾਰ ਦਾ ਸ਼ਾਸਨ ਨਹੀਂ ਸਗੋਂ ਪੁਲਿਸ ਦਾ ਡੰਡਾ ਰਾਜ ਹੈ ਜੋ ਕਿ ਜਮਹੂਰੀ ਢਾਂਚੇ ਲਈ ਖਤਰਨਾਕ ਵਰਤਾਰਾ ਹੈ। ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ 9 ਸਤੰਬਰ ਨੂੰ ਮਾਨਸਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪਾਰਟੀ ਸਮੇਤ ਜਨਤਕ ਜਥੇਬੰਦੀਆਂ ਵੱਲੋਂ ਸਮੁੱਚੇ ਪੰਜਾਬ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾਣਗੇ ।
ਇਸ ਮੌਕੇ ਸੀ.ਪੀ.ਆਈ. (ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ , ਪਾਰਟੀ ਦੇ ਜ਼ਿਲਾ ਬਠਿੰਡਾ ਦੇ ਸਕੱਤਰ ਐਡਵੋਕੇਟ ਗੁਰਦੇਵ ਸਿੰਘ ਬਾਂਡੀ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਸੀਨੀਅਰ ਆਗੂ ਬੀਬੀ ਜਸਵਿੰਦਰ ਕੌਰ ਦਾਤੇਵਾਸ ਨੇ ਇਸ ਘਟਨਾ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਇੰਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।
ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਦਖਲ ਨਾਲ ਸੀ.ਪੀ.ਐਮ. ਦੇ ਸੀਨੀਅਰ ਆਗੂਆਂ ਦੇ ਵਫਦ ਐਸ.ਐਸ.ਪੀ. ਮਾਨਸਾ ਨੂੰ ਮਿਲਿਆ,ਜਿੰਨਾਂ ਨੇ ਭਰੋਸਾ ਦਿੱਤਾ ਕਿ ਮਾਮਲੇ ਦਾ ਢੁਕਵਾਂ ਹੱਲ ਕਰਨਗੇ। ਜਿਸ ਉਪਰੰਤ ਧਰਨੇ ਨੂੰ ਅਣਮਿੱਥੇ ਸਮੇਂ ਲਈ ਚਲਾਉਣ ਦਾ ਫੈਸਲਾ ਮੁਲਤਵੀ ਕਰ ਦਿੱਤਾ ।ਆਗੂਆਂ ਨੇ ਸਾਰੇ ਸਾਥੀਆਂ 9 ਸਤੰਬਰ ਦੇ ਪ੍ਰਦਰਸ਼ਨ ਦੀ ਜੋਰ-ਸ਼ੋਰ ਨਾਲ ਤਿਆਰੀ ਕਰਨ ਦਾ ਸੱਦਾ ਦਿੱਤਾ ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਸੂਬਾਈ ਆਗੂ ਬੀਬੀ ਅੰਮ੍ਰਿਤਪਾਲ ਕੌਰ ,ਬੀਬੀ ਰਣਜੀਤ ਕੌਰ ਬਰੇਟਾ , ਡੀ.ਵਾਈ.ਐਫ.ਆਈ. ਦੇ ਪ੍ਰਧਾਨ ਰਵਿੰਦਰ ਕੱਕੜ ਕੁਲਜੀਤਪਾਲ ਸਿੰਘ ਭੁੱਲਰ,ਲਖਵੀਰ ਲੱਕੀ, ਸੀਟੂ ਆਗੂ ਹੰਗੀ ਖਾਂ, ਨਛੱਤਰ ਸਿੰਘ ਢੈਪਈ, ਕਰਨੈਲ ਸਿੰਘ ਭੀਖੀ, ਜਗਜੀਵਨ ਸਿੰਘ ਹਸਨਪੁਰ, ਅਮਰਜੀਤ ਸਿੰਘ ਖੋਖਰ, ਬਿੱਕਰ ਸਿੰਘ ਮਾਖਾ, ਜਸਵੰਤ ਸਿੰਘ ਬੀਰੋਕੇ, ਹਰਨੇਕ ਸਿੰਘ ਖੀਵਾ, ਦਰਸ਼ਨ ਸਿੰਘ ਧਲੇਵਾਂ, ਦਰਸ਼ਨ ਪੰਧੇਰ, ਰਤਨ ਭੋਲਾ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਆਗੂ ਨਿੱਕਾ ਸਿੰਘ ਬਹਾਦਰਪੁਰ ,ਕਾਮਰੇਡ ਬਲਦੇਵ ਸਿੰਘ ਬਾਜੇਵਾਲਾ, ਹਰਦਿਆਲ ਸਿੰਘ ਭੋਲਾ , ਘਣਸ਼ਿਆਮ ਨਿੱਕੂ , ਐਸ ਐਫ ਆਈ ਦੇ ਮਾਨਵ ਮਾਨਸਾ , ਜਗਦੀਪ ਸਿੰਘ ਸਿੱਧੂ ,ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਉੱਗਰ ਸਿੰਘ , ਜਮਹੂਰੀ ਅਧਿਕਾਰ ਸਭਾ ਦੇ ਜ਼ਿਲਾ ਪ੍ਰਧਾਨ ਲੱਖਾ ਸਿੰਘ ਸਹਾਰਨਾ , ਸੁਰੇਸ ਕੁਮਾਰ ਮਾਨਸਾ , ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ , ਜਰਨੈਲ ਸਿੰਘ ,ਰਾਜ ਕੁਮਾਰ ਗਰਗ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਆਦਿ ਨੇ ਸੰਬੋਧਨ ਕੀਤਾ ।






