ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੌਲ, ਡੀਜ਼ਲ,ਗੈਸ ਸਿਲੰਡਰ ਅਤੇ ਹੋਰ ਜਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਕੀਤਾ

ਮੋਗਾ (ਹੈਪੀ-ਹਰਪਾਲ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੌਲ, ਡੀਜ਼ਲ,ਗੈਸ ਸਿਲੰਡਰ ਅਤੇ ਹੋਰ ਜਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਵਿਰੁੱਧ ਸਮਾਜ ਸੇਵੀ ਤੇ ਕਾਂਗਰਸੀ ਆਗੂ ਸਰਬਜੀਤ ਕੌਰ ਮਾਹਲਾ ਦੀ ਅਗਵਾਈ ਵਿੱਚ ਮੋਗੇ ਦੇ ਵਾਰਡ ਨੰਬਰ 7 ਦੀਆਂ ਬੀਬੀਆਂ ਭੈਣਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਦਿਨੋ-ਦਿਨ ਵੱਧ ਰਹੀ ਮਹਿੰਗਾਈ ਲਈ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ ਉਹਨਾਂ ਕਿਹਾ ਕਿ ਇਹ ਸੜਕ ਆਮ ਲੋਕਾਂ ਦਾ ਲਹੂ ਚੂਸ ਰਹੀ ਹੈ! ਕਰੋਨਾ ਮਹਾਂਮਾਰੀ ਕਾਰਨ ਲੋਕ ਵੈਸੇ ਹੀ ਆਪਣੀਆਂ ਨੌਕਰੀਆਂ ਤੇ ਕਾਰੋਬਾਰ ਗੁਆ ਚੁੱਕੇ ਹਨ ਤੇ ਕੁਝ ਨੂੰ ਬਹੁਤ ਘੱਟ ਤਨਖਾਹ ਤੇ ਕੰਮ ਕਰਨਾ ਪੈ ਰਿਹਾ ਹੈ! ਉਹਨਾਂ ਲਈ ਆਪਣਾ ਘਰ ਤੱਕ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ! ਗਰੀਬ ਬੰਦੇ ਨੂੰ ਦਿਹਾੜੀ ਨਹੀਂ ਮਿਲ ਰਹੀ, ਉਹਨਾਂ ਦੇ ਚੁੱਲੇ ਬੁਝੇ ਪਪਾਏ ਨ! ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਤੇ ਕੇਂਦਰੀ ਟੈਕਸਾਂ ਵਿੱਚ ਵਾਧਾ ਕਰਕੇ ਲਗਾਤਾਰ ਪੈਟਰੋਲ,ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ! ਉਹਨਾਂ ਮੰਗ ਕੀਤੀ ਕਿ ਲੋਕਾਂ ਦੀ ਵਿਗੜੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਪੈਟਰੋਲ,ਡੀਜਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਤੁਰੰਤ ਕਟੌਤੀ ਕਰੇ ਤੇ ਇਹਨਾਂ ਉੱਪਰ ਲਾਏ ਜਾ ਰਹੇ ਭਾਰੀ ਟੈਕਸਾਂ ਨੂੰ ਵਾਪਿਸ ਲੈ ਕੇ ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ! ਇਸ ਸਮੇਂ ਉਹਨਾਂ ਨਾਲ ਪਰਮਜੀਤ ਕੌਰ ਬਰਾੜ,ਜਗਮੀਤ ਕੌਰ ਢਿੱਲੋਂ,ਰਾਜਦੀਪ ਕੌਰ ਭੁੱਲਰ,ਮਾਤਾ ਮਲਕੀਤ ਕੌਰ, ਮਾਤਾ ਹਰਬੰਸ ਕੌਰ,ਹਰਪ੍ਰੀਤ ਕੌਰ,ਰਾਜਵੀਰ ਕੌਰ ਤੇ ਸ:ਸੁਖਦੇਵ ਸਿੰਘ ਨੈਸਲੇ,ਗੁਰਵਿੰਦਰ ਬਰਾੜ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ!






