ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਰੋਸ਼ ਮਾਰਚ ਕਰਦਿਆਂ ਲੋਕਾਂ ਨੂੰ ਦੁਕਾਨਾਂ ਖੋਲ੍ਹਣ ਨੂੰ ਕੀਤਾ ਜਾ ਰਿਹਾ ਪ੍ਰੇਰਿਤ

ਤਰਨਤਾਰਨ (ਖੇਮਕਰਨ) (ਰਿੰਪਲ ਗੋਲਣ) : ਸੰਯੁਕਤ ਮੋਰਚਾ ਦਿੱਲੀ ਦੀ ਕਾਲ ਨੂੰ ਲਾਗੂ ਕਰਦਿਆ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ ਕੇਦਰ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਲੋਕਾ ਨੂੰ ਕਰੋਨਾ ਦੇ ਨਾਮ ਤੇ ਡਰਾ ਧਮਕਾ ਕੇ ਦੁਕਾਨਦਾਰਾ ਦੀ ਦੁਕਾਨਾ ਬੰਦ ਕਰਵਾਉਣ ਦੇ ਵਿਰੋਧ ਵਿੱਚ ਖਾਲੜਾ ਤੇ ਭਿੱਖੀਵਿੰਡ ਚੌਕਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਸੂਬਾ ਸੰਗਠਨ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਕਈ ਵਾਰ ਵਾਰ ਕੋਸ਼ਿਸਾ ਕਰ ਚੁੱਕੀ ਤੇ ਹੁਣ ਕਰੋਨਾ ਮਹਾਮਾਰੀ ਨੂੰ ਅਧਾਰ ਬਣਾ ਕੇ ਲੋਕਾ ਨੂੰ ਡਰਾਇਆ ਧਮਕਿਆ ਜਾ ਰਿਹਾ ਜਿਸ ਨਾਲ ਦੁਕਾਨਦਾਰ ਤੇ ਦਿਹਾੜੀਦਾਰ ਗਰੀਬਾ ਲਈ ਭੁੱਖਮਰੀ ਜਿਹੇ ਹਾਲਾਤ ਪੈਦਾ ਹੋ ਗਏ ਹਨ। ਉਹਨਾ ਨੇ ਮੰਗ ਕੀਤੀ ਕਿ ਬਜਾਏ ਲੋਕਾ ਨੂੰ ਬਰਬਾਦੀ ਤੇ ਭੁੱਖਮਰੀ ਦੇ ਰਾਹ ਤੋਰਨ ਦੇ ਜੇ ਕਰੋਨਾ ਨਾਮ ਦੀ ਕੋਈ ਮਹਾਮਾਰੀ ਹੈ ਤੇ ਕੇਂਦਰ ਤੇ ਪੰਜਾਬ ਸਰਕਾਰ ਇਸਦਾ ਵਿਗਿਆਨਕ ਹੱਲ ਲੱਭੇ ਤੇ ਦੁਕਾਨਦਾਰਾ ਨੂੰ ਦੁਕਾਨਾ ਖੋਲਣ ਦਿੱਤੀਆ ਜਾਣ ਜਿਸ ਨਾਲ ਗਰੀਬ ਨੂੰ ਵੀ ਕੰਮ ਮਿਲੇ ਤਾ ਜੋ ਉਹ ਵੀ ਦੁਕਾਨਦਾਰਾ ਦੇ ਨਾਲ ਆਪਣਾ ਜੂਨ ਗੁਜਾਰਾ ਕਰ ਸਕਣ।






