ਬੀਤੇ ਕੁਝ ਦਿਨ ਪਹਿਲਾਂ ਵੀ ਭਿੱਖੀਵਿੰਡ ਚੌਕ ਜਾਮ ਕਰ ਅੰਗਹੀਣ ਵਿਅਕਤੀਆਂ ਨੇ ਲਾਇਆ ਸੀ ਧਰਨਾ
ਪ੍ਰੰਤੂ ਬੀਡੀਓ ਭਿੱਖੀਵਿੰਡ ਵੱਲੋਂ ਵਿਸ਼ਵਾਸ ਦਿਵਾਉਣ ਤੋਂ ਬਾਅਦ ਵੀ ਨਹੀਂ ਮਿਲਿਆ ਹੱਕ
ਅੰਗਹੀਣ ਵਿਅਕਤੀਆਂ ਨੇ ਬਲਾਕ ਭਿੱਖੀਵਿੰਡ ਵਿਖੇ ਧਰਨਾ ਲਗਾ ਪੰਜਾਬ ਸਰਕਾਰ ਅਤੇ ਬੀ.ਡੀ.ਓ ਭਿੱਖੀਵਿੰਡ ਖਿਲਾਫ਼ ਕੀਤੀ ਨਾਅਰੇਬਾਜ਼ੀ

ਤਰਨਤਾਰਨ (ਰਿੰਪਲ ਗੋਲਣ) : ਬੀਤੇ ਦਿਨੀ ਅੰਗਹੀਣ ਵਿਅਕਤੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭਿੱਖੀਵਿੰਡ ਚੌਕ ਜਾਮ ਕਰ ਧਰਨਾ ਲਗਾਇਆ ਗਿਆ ਸੀ । ਜਿਸ ਵਿੱਚ ਅੰਗਹੀਣ ਵਿਅਕਤੀਆਂ ਵੱਲੋਂ ਬੀਤੇ ਤਿੰਨ ਸਾਲਾਂ ਤੋਂ ਸਰਕਾਰ ਵੱਲੋਂ ਅਲਾਟ ਕੀਤੇ ਗਏ ਪੰਜ ਮਰਲੇ ਦੇ ਪਲਾਟ ਜਿਸ ਵਿੱਚ ਕਮਰਾ ਲੈਟਰਿੰਗ ਬਾਥਰੂਮ ਬਣਾਉਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ । ਜਿਸ ਦੀ ਇਨਕੁਆਰੀ ਵੀ ਪੂਰੀ ਹੋ ਚੁੱਕੀ ਹੈ ਲੇਕਿਨ ਬਲਾਕ ਭਿੱਖੀਵਿੰਡ ਦੇ ਬੀ.ਡੀ.ਓ ਵੱਲੋਂ ਤਿੰਨਾਂ ਸਾਲਾਂ ਤੋਂ ਬਲਾਕ ਭਿੱਖੀਵਿੰਡ ਦੇ ਬੀ.ਡੀ.ਓ ਵੱਲੋਂ ਅੰਗਹੀਣ ਵਿਅਕਤੀਆਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਅੰਗਹੀਣ ਵਿਅਕਤੀਆਂ ਵੱਲੋਂ ਬਲਾਕ ਭਿੱਖੀਵਿੰਡ ਦੇ ਬੀਡੀਓ ਸਾਹਿਬ ਦੀ ਕੁੰਭਕਰਨੀ ਨੀਂਦ ਨੂੰ ਖੋਲ੍ਹਣ ਲਈ ਭਿੱਖੀਵਿੰਡ ਚੌਕ “ਚ ਧਰਨਾ ਲਗਾਇਆ ਗਿਆ ਸੀ ਅਤੇ ਧਰਨਾ ਲੱਗਣ ਤੋਂ ਬਾਅਦ ਹਰਕਤ ਵਿੱਚ ਆਏ ਬਲਾਕ ਭਿੱਖੀਵਿੰਡ ਦੇ ਬੀ.ਡੀ.ਓ ਰਾਮ ਤਸਵੀਰ ਸਿੰਘ ਨੇ ਦੇ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਅੰਗਹੀਣ ਵਿਅਕਤੀਆਂ ਵੱਲੋਂ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ ਸੀ । ਹਾਲਾਂ ਕਿ ਬੀ.ਡੀ.ਓ ਭਿੱਖੀਵਿੰਡ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਅਲਾਟ ਹੋਏ ਪੰਜ ਮਰਲੇ ਦੇ ਪਲਾਟ ਨੂੰ ਜਲਦ ਹੀ ਤਿਆਰ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ । ਲੇਕਿਨ ਜਦੋਂ ਅੱਜ ਬਲਾਕ ਭਿੱਖੀਵਿੰਡ ਵਿਖੇ ਅੰਗਹੀਣ ਵਿਅਕਤੀ ਪਹੁੰਚਦੇ ਨੇ ਤਾਂ ਬੀ.ਡੀ.ਓ ਉੱਥੇ ਨਹੀਂ ਪਾਏ ਜਾਂਦੇ ਜਿਸ ਤੋਂ ਬਾਅਦ ਜੋ ਅੰਗਹੀਣ ਵਿਅਕਤੀਆਂ ਵੱਲੋਂ ਬੀ.ਡੀ.ਓ ਨੂੰ ਫੋਨ ਕੀਤਾ ਜਾਂਦਾ ਹੈ ਅੱਗੋਂ ਬੀਡੀਓ ਸਾਹਿਬ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਦੀ ਬਦਲੀ ਹੋ ਚੁੱਕੀ ਹੈ ਅਤੇ ਜਦੋਂ ਪੁਰਾਣੇ ਬੀ.ਡੀ.ਓ ਦੀ ਜਗ੍ਹਾ ਨਵੇਂ ਵੀਡੀਓ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਫੋਨ ਵੀ ਸਵਿੱਚ ਆਫ ਹੋਣਾ ਹੈ ਜਿਸ ਤੋਂ ਬਾਅਦ ਅੰਗਹੀਣ ਵਿਅਕਤੀਆਂ ਵੱਲੋਂ ਬਲਾਕ ਭਿੱਖੀਵਿੰਡ ਵਿੱਚ ਹੀ ਧਰਨਾ ਲਗਾ ਕੇ ਬੀ.ਡੀ.ਓ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾਂਦੀ ਹੈ । ਜ਼ਿਕਰਯੋਗ ਹੈ ਕਿ ਜਦੋਂ ਅੰਗਹੀਣ ਵਿਅਕਤੀ ਬਲਾਕ ਭਿੱਖੀਵਿੰਡ ਦੇ ਦਫਤਰ ਵਿਖੇ ਪਹੁੰਚਦੇ ਨੇ ਤਾਂ ਉਥੇ ਕੁਝ ਕੁ ਹੀ ਮੁਲਾਜ਼ਮਾਂ ਪਾਏ ਜਾਂਦੇ ਨੇ ।






