ਸੈਕਸ਼ੂਅਲ ਹਰਾਸਮੈਂਟ ਆਫ ਵੂਮੈਨ ਐਟ ਵਰਕਪਲੇਸ” ਕੰਮਕਾਜ ਵਾਲੀਆਂ ਥਾਵਾਂ `ਤੇ ਔਰਤਾਂ ਨਾਲ ਹੁੰਦੀ ਛੇੜਛਾੜ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਬਣਾਈ ਕਮੇਟੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਵਲੋਂ ਔਰਤਾਂ ਦੀ ਸੁਰਖਿਆ ਦੇ ਮੱਦੇਨਜ਼ਰ ਪਹਿਲ ਕਦਮੀ ਕਰਦਿਆਂ ਕੰਮਕਾਜ ਵਾਲੀਆਂ ਥਾਵਾਂ ਤੇ ਔਰਤਾਂ ਨਾਲ ਹੁੰਦੀ ਛੇੜਛਾੜ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਕਮੇਟੀ ਦਾ ਗਠਨ "ਸੈਕਸ਼ੂਅਲ ਹਰਾਸਮੈਂਟ ਆਫ ਵੂਮੈਨ ਐਟ ਵਰਕਪਲੇਸ" ਐਕਟ 2013 ਦੇ ਚੈਪਟਰ ਤਿੰਨ ਅਧੀਨ ਸੈਕਸ਼ੂਅਲ ਹਰਾਸਮੈਂਟ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਕੀਤਾ ਗਿਆ ਹੈ ਤਾਂ ਜੋ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਦਿਆਂ ਇਸਦਾ ਖਾਤਮਾ ਕੀਤਾ ਜਾ ਸਕੇ। ਇਸ ਪਹਿਲ ਕਦਮੀ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਇਸ ਕਮੇਟੀ ਵਿੱਚ ਡਾ ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਚੇਅਰਪਰਸਨ ਅਤੇ ਰਤਿੰਦਰਪਾਲ ਕੌਰ ਸੀ.ਡੀ.ਪੀ.ਓ., ਬਰਨਾਲਾ,ਮੇਘਾ ਮਾਨ, ਡੀ.ਪੀ.ਆਰ.ਓ. ਬਰਨਾਲਾ, ਸੁਖਰਾਜ ਕੌਰ ਸਹਾਇਕ ਜਿਲਾ ਅਟਾਰਨੀ ਬਰਨਾਲਾ, ਸੀਮਾ ਗੁਪਤਾ, ਡੀ.ਐਮ.ਓ. ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਜਿਲਾ ਪੱਧਰਤੇ ਇਸ ਕਮੇਟੀ ਦਾ ਗਠਨ ਕਰਨ ਦੇ ਨਾਲ ਹੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ, ਤਪਾ,ਧਨੌਲਾ ਅਤੇ ਮਹਿਲ ਕਲਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਓਹ ਆਪ ਆਪਣੇ ਪੱਧਰ ਤੇ ਇਸ ਤਰ੍ਹਾਂ ਦੀਆਂ ਕਮੇਟੀਆਂ ਗਠਨ ਕਰਕੇ ਸੂਚਿਤ ਕਰਨ ਤਾਂ ਜੋ ਕਿਸੇ ਵੀ ਕੰਮਕਾਜ ਵਾਲੀਆਂ ਥਾਵਾਂਤੇ ਅਜਿਹੀਆਂ ਘਟਨਾਵਾਂ ਨਾ ਵਾਪਰਨ।





