17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ਪੁਲਿਸ ਨੇ ਕੀਤੀ 424 ਵੀਆਈਪੀਜ਼ ਦੀ ਸੁਰੱਖਿਆ ਬਹਾਲ

ਪੰਜਾਬ ਪੁਲਿਸ ਨੇ ਕੀਤੀ 424 ਵੀਆਈਪੀਜ਼ ਦੀ ਸੁਰੱਖਿਆ ਬਹਾਲ

ਚੰਡੀਗਡ਼੍ਹ : ਪੰਜਾਬ ਸਰਕਾਰ ਨੇ ਮੰਗਲਵਾਰ ਨੂੰ 424 ਵੀਵਾਈਪੀਜ਼ ਦੀ ਸੁਰੱਖਿਆ ਫਿਰ ਤੋਂ ਬਹਾਲ ਕਰ ਦਿੱਤੀ ਹੈ। ਜਿਨ੍ਹਾਂ ਦੀ ਸੁਰੱਖਿਆ ਘੱਟ ਕੀਤੀ ਗਈ ਸੀ, ਉਨ੍ਹਾਂ ਵਿਚ ਗਾਇਕ ਸਿੱਧੂ ਮੂਸੇਵਾਲਾ ਵੀ ਸੀ। ਸੁਰੱਖਿਆ ਕਟੌਤੀ ਦੇ ਅਗਲੇ ਦਿਨ ਹੀ ਉਨ੍ਹਾਂ ਦਾ ਕਤਲ ਹੋ ਗਿਆ ਸੀ। ਇਸ ਪਿੱਛੋਂ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਾਣਕਾਰੀ ਦਿੱਤੀ ਸੀ ਕਿ 424 ਲੋਕਾਂ ਦੀ ਸੁਰੱਖਿਆ ਵਿਚ ਅਸਥਾਈ ਤੌਰ ’ਤੇ ਕਟੌਤੀ ਕੀਤੀ ਗਈ ਹੈ ਕਿਉਂਕਿ ਘੱਲੂਘਾਰਾ ਦਿਵਸ ਨੂੰ ਧਿਆਨ ਵਿਚ ਰੱਖਦੇ ਹੋਏ ਫੋਰਸ ਨੂੰ ਦੂਜੀਆਂ ਥਾਵਾਂ ’ਤੇ ਡਾਇਵਰਟ ਕੀਤਾ ਜਾਵੇਗਾ। ਸੱਤ ਜੂਨ ਤੋਂ ਬਾਅਦ ਵੀਆਈਪੀ ਸੁਰੱਖਿਆ ਬਹਾਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੁਰੱਖਿਆ ਕਟੌਤੀ ਲਈ ਬਣਾਏ ਗਏ ਆਧਾਰ ਨੂੰ ਲੈ ਕੇ ਇਕ ਸੀਲਬੰਦ ਰਿਪੋਰਟ ਵੀ ਪੇਸ਼ ਕੀਤੀ ਗਈ।

Today Now News

RELATED ARTICLES
- Advertisment -

POPULAR POSTS