17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ09-09-2016 ਨੂੰ ਸੰਗਰੁਰ ਚ *ਕੌਫੀ ਵਿਦ ਕੈਪਟਨ* ਪ੍ਰੋਗਰਾਮ ਚ ...

09-09-2016 ਨੂੰ ਸੰਗਰੁਰ ਚ *ਕੌਫੀ ਵਿਦ ਕੈਪਟਨ* ਪ੍ਰੋਗਰਾਮ ਚ ਠੇਕੇਦਾਰੀ ਸਿਸਟਮ ਖਤਮ ਕਰਨ ਦਾ ਵਾਦਾ ਪੂਰਾ ਨਾ ਕੀਤਾ

ਇਹਨਾਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਤਿੱਖੜ ਦੁਪਹਿਰੇ ਤੇ ਹੱਡ ਚੀਰਵੀਂ ਠੰਢਾ ਚ ਪਿੱਠਾਂ ਤੇ ਅਨਾਜ ਦੀਆਂ ਬੋਰੀਆਂ ਚੁੱਕਣ ਵਾਲੇ ਪੱਲੇਦਾਰਾਂ ਦੀਆਂ ਲੰਬੇ ਸਮੇ ਤੋਂ ਲਟਕਦੀਆਂ ਮੰਗਾਂ ਸੰਬੰਧੀ ਪੰਜਾਬ ਦੀਆਂ ਭਾਈਵਾਲ ਜਥੇਬੰਦੀਆਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਰਜਿਸਟਰਡ ਨੰਬਰ 37, ਐਫ.ਸੀ.ਆਈ.ਅਤੇ ਪੰਜਾਬ ਫੂਡ ਏਜੰਸੀਜ ਪੱਲੇਦਾਰ ਆਜ਼ਾਦ ਯੂਨੀਅਨ ਰਜਿਸਟਰਡ ਨੰਬਰ 108 ,ਅਤੇ ਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨ ਏਟਕ ਰਜਿਸਟਰਡ ਨੰਬਰ 28 ਦੇ ਆਗੂਆਂ ਵਲੋਂ ਸਾਂਝੇ ਤੌਰ ‘ਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ |

                                                         ਇਸ ਮੌਕੇ ਸੂਬਾ ਪ੍ਰਧਾਨ ਸ਼ਿੰਦਰਪਾਲ ਸਿੰਘ ਬੁਢਲਾਡਾ,ਨੇ ਦੱਸਿਆ ਕਿ  09-09-2016 ਨੂੰ ਸੰਗਰੁਰ  ਚ *ਕੌਫੀ  ਵਿਦ ਕੈਪਟਨ * ਪ੍ਰੋਗਰਾਮ ਚ ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਪੱਲੇਦਾਰਾਂ ਦੇ  ਹਜਾਰਾਂ ਦੇ ਇੱਕਠ ਚ  ਐਲਾਨ  ਕੀਤਾ  ਸੀ  ਕਿ  ਮੇਰੀ  ਸਰਕਾਰ  ਆਉਣ ਤੇ  ਠੇਕੇਦਾਰੀ  ਸਿਸਟਮ  ਖਤਮ  ਕਰਕੇ  ਪੱਲੇਦਾਰਾਂ  ਨੂੰ  ਸਿੱਧੀ  ਪੇਮੈਂਟ ਕੀਤੀ  ਜਾਵੇਗੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ ਤੇ ਉਹ ਪੁਰਾਣੀਆਂ ਲੈਬਰਾਂ ਜਿਹਨਾਂ ਦਾ ਈ,ਪੀ.ਐਫ ਕੱਟਿਆ ਜਾਂਦਾ ਹੈ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕੱਮ ਦਿੱਤਾ ਜਾਵੇ ਲੇਬਰ ਅਤੇ ਕਾਟਰੇਜ ਦੇ ਟੈਂਡਰਾਂ ਨੂੰ ਵੱਖਰਾ ਵੱਖਰਾ ਕੀਤਾ ਜਾਵੇ  ਜਾਂ ਸਾਨੂੰ ਪੰਜਾਬ ਮੰਡੀਕਰਨ  ਬੋਰਡ ਦੀ ਤਰਜ਼ ਤੇ ਨਾਲ ਜੋੜਦਿਆਂ 3 ਮਹੀਨਿਆਂ ਦੇ ਮਹਿੰਗਾਈ ਭੱਤੇ ਤਹਿਤ  ਮਜ਼ਦੂਰਾਂ ਨੂੰ ਸਿੱਧੀ ਪੈਮੇਂਟ ਪਾ ਕੇ  ਰਾਹਤ ਦਿੱਤੀ ਜਾਵੇ ਤਾਂ ਜੋ ਅੱਤ ਦੀ ਮਹਿੰਗਾਈ ਚ ਗੁਜ਼ਾਰਾ ਕਰ ਸਕਣ  ਆਈ ਕਾਰਡ ਜਾਰੀ ਕਰਕੇ ਸਾਫ ਪੀਣ ਵਾਲਾ ਪਾਣੀ ਸਮੇਤ ਡਾਕਟਰੀ ਸਹੂਲਤਾਂ ਮੁਹੇਇਆ ਕਾਰਵਾਈਆਂ ਜਾਵਣ, ਪੰਜਾਬ ਦੀਆਂ ਫ਼ੂਡ ਏਜੇਂਸੀਆਂ ਚ ਕੰਮ ਕਰਦੀਆਂ ਜਥੇਬੰਦੀਆਂ ਤੇ ਠੇਕੇਦਾਰਾਂ ਨੂੰ ਜੋ ਸੈਕਸ਼ਨ ਰਿਲੀਫ਼ ਦਿੱਤੀ ਗਈ ਹੈ ਉਸਦਾ ਸਾਰੀਆਂ ਜਥੇਬੰਦੀਆਂ ਵਿਰੋਧ ਕਰਦਿਆਂ ਹਨਂ ਟੈਂਡਰ  ਪਾਲਿਸੀ ਤਹਿਤ ਕੋਈ ਵੀ ਠੇਕੇਦਾਰ ਪੁਰਾਣੀ ਲੇਬਰ ਨੂੰ ਹਟਾ ਨਾ ਸਕੇ ਹਨ ਮੰਗਾਂ ਨੂੰ ਪੰਜਾਬ ਸਰਕਾਰ ਮੰਨ ਕੇ ਪੱਲੇਦਾਰਾਂ ਨੂੰ ਰਾਹਤ ਦੇਵੇ ! ਇਸ ਮੌਕੇ ਰਾਮਪਾਲ ਸਿੰਘ ਮੂਨਕ, ਜਨਰਲ ਸਕੱਤਰ ਦਰਸ਼ਨ ਸਿੰਘ ਬਰੇਟਾ, ਮੀਤ ਪ੍ਰਧਾਨ ਜਰਨੈਲ ਸਿੰਘ ਸੰਗਰੂਰ, ਸਤਪਾਲ ਸਿੰਘ ਮੂਲੋਵਾਲ, ਰਣਜੀਤ ਸਿੰਘ ਕਲਿਆਣ ਅਤੇ ਡੀਪੂ ਪ੍ਰਧਾਨ ਗੁਰਮੇਲ ਸਿੰਘ ਬਰਨਾਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਲੇਦਾਰਾਂ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ 'ਤੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਕਾਂਗਰਸ ਸਰਕਾਰ ਦੇ ਸੱਤਾ ਵਿਚ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ | ਇਸ ਮੌਕੇ ਮੱਖਣ ਸਿੰਘ ਤਪਾ, ਨਛੱਤਰ ਸਿੰਘ ਛੱਤਾ, ਅਮਰਜੀਤ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਆਜ਼ਾਦ ਪਾਸਵਨ, ਸੈਕਟਰੀ ਗੁਰਤੇਜ ਸਿੰਘ ਆਦਿ ਹਾਜ਼ਰ ਸਨ |
Today Now News

RELATED ARTICLES
- Advertisment -

POPULAR POSTS