16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਕੀਤਾ ਉਤਸ਼ਾਹਿਤ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਕੀਤਾ ਉਤਸ਼ਾਹਿਤ

ਮਾਨਸਾ, 26 ਅਕਤੂਬਰ:(ਗੁਰਜੰਟ ਸਿੰਘ ਬਾਜੇਵਾਲੀਆ) ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਦੀ ਦੂਰਅੰਦੇਸ਼ੀ ਸੋਚ ਸਦਕਾ ਜ਼ਿਲ੍ਹਾ ਪ੍ਰਸਾਸ਼ਨ ਜ਼ਿਲ੍ਹੇ ਵਿੱਚ ਉਦਯੋਗ ਅਤੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦੇ ਨਵੇਂ ਵਿਚਾਰਾਂ ਦਾ ਹਮੇਸ਼ਾਂ ਸਵਾਗਤ ਕਰੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਆਨਲਾਈਨ ਸੈਸ਼ਨ ਵਿੱਚ ਸ਼ਾਮਲ ਹੋਣ ਸਮੇਂ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕਪੱਖੀ ਪਹਿਲਕਦਮੀਆਂ ਨੇ ਪੰਜਾਬ ਨੂੰ ਉਦਯੋਗਿਕ ਵਿਕਾਸ ਪੱਖੋਂ ਉੱਭਰਦਾ ਸੂਬਾ ਬਣਾਇਆ ਹੈ ਅਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਦਿੱਤੀਆ ਜਾਣ ਵਾਲੀਆ ਸੁਵਿਧਾਵਾਂ ਨੂੰ ਜ਼ਿਲ੍ਹੇ ਅੰਦਰ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਇਸ ਮੌਕੇ ਮਾਨਸਾ ਦੇ ਉਦਯੋਗਪਤੀਆਂ, ਉੱਦਮੀਆਂ ਅਤੇ ਨਿਵੇਸ਼ਕਾਂ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2021 ਦੇ ਵਰਚੁਅਲ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਦਯੋਗ ਵਿਭਾਗ ਦਾ ਧੰਨਵਾਦ ਕੀਤਾ।

  ਪਹਿਲੇ ਦਿਨ ਦੇ ਸੈਸ਼ਨ ਦੀ ਸਮਾਪਤੀ ਉਪਰੰਤ ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ, ਉੱਦਮੀਆਂ ਅਤੇ ਨਿਵੇਸ਼ਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਨਵੇਂ ਉੱਦਮਾਂ ਦੀ ਸਥਾਪਨਾ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

        ਇਸ ਮੌਕੇ ਸੁਤੰਤਰ ਸਿੰਘ ਫੰਕਸ਼ਨਲ ਮੈਨੇਜ਼ਰ, ਅਮਰਜੀਤ ਸਿੰਘ ਵਾਲੀਆ ਪ੍ਰਸਾਰ ਅਫ਼ਸਰ, ਕੁਲਵਿੰਦਰ ਸਿੰਘ, ਅਸ਼ਵਨੀ ਕੌਰਪਾਲ ਤੋਂ ਇਲਾਵਾ ਰੂਪ ਸਿੰਘ, ਦਰਸ਼ਨ ਸਿੰਘ ਦਿਉਸ਼ੀ, ਅਵਤਾਰ ਸਿੰਘ ਕਲਸੀ, ਵਿਜੇ ਕੁਮਾਰ ਪ੍ਰਧਾਨ ਕਾਟਨ ਐਸੋਸੀਏਸ਼ਨ, ਸ਼ਾਮ ਲਾਲ ਗੋਇਲ ਸਤਲੁਜ ਸਪਿੰਨਟੈਕਸ, ਅੰਗਰੇਜ ਮਿੱਤਲ, ਅਨਿੱਲ ਕੁਮਾਰ ਬੁਢਲਾਡਾ, ਬਖ਼ਸ਼ੀਸ਼ ਸਿੰਘ ਪਾਲ ਐਗਰੋ ਤੋਂ ਇਲਾਵਾ ਹੋਰ ਵੀ ਇੰਡਸਟਰੀਅਲਿਸਟ ਮੌਜੂਦ ਸਨ।
Today Now News

RELATED ARTICLES
- Advertisment -

POPULAR POSTS