ਪ੍ਰਿਯੰਕਾ ਚੋਪੜਾ ਤੇ ਨਿੱਕ ਜੌਨਸ ਦਾ ਰਿਸ਼ਤਾ ਹਮੇਸ਼ਾ ਹੀ ਸੁਰਖ਼ੀਆਂ ‘ਚ ਬਣਿਆ ਰਹਿੰਦਾ ਹੈ। ਇਨ੍ਹਾਂ ਦੇ ਵਿਆਹ ਤੋਂ ਲੈਕੇ ਹੁਣ ਤੱਕ ਇਨ੍ਹਾਂ ਦੀ ਗੱਲ ਹੌਟ ਗੌਸਿਪ ਬਣ ਜਾਂਦੀ ਹੈ। ਹਾਲ ਹੀ ‘ਚ ਪ੍ਰਿਯੰਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਆਪਣੇ ਪਤੀ ਨਿੱਕ ਦਾ ਸਰਨੇਮ ਜੌਨਸ ਹਟਾਇਆ, ਤਾਂ ਪੂਰੀ ਦੁਨੀਆ ‘ਚ ਇਸ ‘ਤੇ ਬਹਿਸ ਛਿੜ ਗਈ। ਦੁਨੀਆ ਭਰ ‘ਚ ਚਰਚਾ ਤੇਜ਼ ਹੋ ਗਈ ਕਿ ਪ੍ਰਿਯੰਕਾ-ਨਿੱਕ ਤਲਾਕ ਲੈ ਰਹੇ ਹਨ। ਪਰ ਬਾਅਦ ਵਿੱਚ ਪ੍ਰਿਯੰਕਾ ਨੇ ਸਾਹਮਣੇ ਆ ਕੇ ਆਪਣੇ ਰਿਸ਼ਤੇ ਬਾਰੇ ਸਫ਼ਾਈ ਪੇਸ਼ ਕੀਤੀ।

ਹੁਣ ਇੱਕ ਵਾਰ ਫ਼ਿਰ ਤੋਂ ਪ੍ਰਿਯੰਕਾ ਨਿੱਕ ਹੌਟ ਗੌਸਿਪ ਦਾ ਵਿਸ਼ਾ ਬਣ ਗਏ ਹਨ। ਦਰਅਸਲ ਨੈੱਟਫ਼ਲਿਕਸ ‘ਤੇ ਜੌਨਸ ਭਰਾਵਾਂ ਦਾ ਇੱਕ ਕਾਮੇਡੀ ਸ਼ੋਅ ਸ਼ੁਰੂ ਹੋਇਆ ਹੈ, ਜਿਸ ਨੂੰ ਕੈਨਾਨ ਥੌਂਪਸਨ ਹੋਸਟ ਕਰ ਰਹੇ ਹਨ। ਇਸ ਸ਼ੋਅ ‘ਤੇ ਉਹ ਇੱਕ ਦੂਜੇ ਨੂੰ ਰੋਸਟ ਕਰਦੇ ਹਨ ਯਾਨਿ ਕਿ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਹਨ। ਇਸੇ ਸ਼ੋਅ ਵਿੱਚ ਪ੍ਰਿਯੰਕਾ ਨੂੰ ਵੀ ਸੱਦਿਆ ਗਿਆ। ਜਿੱਥੇ ਪ੍ਰਿਯੰਕਾ ਖੁੱਲ ਕੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਤੇ ਨਾਲ ਹੀ ਜੌਨਸ ਭਰਾਵਾਂ ਨੂੰ ਰੋਸਟ ਕੀਤਾ। ਇਹੀ ਨਹੀਂ ਪ੍ਰਿਯੰਕਾ ਨੇ ਆਪਣੇ ਪਤੀ ਨਿੱਕ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਨੇ ਸ਼ੋਅ ‘ਤੇ ਨਿੱਕ ਦਾ ਮਜ਼ਾਕ ਉਡਾਇਆ। ਇਸ ਦੌਰਾਨ ਨਿੱਕ ਜੌਨਸ ਵੀ ਖੁੱਲ ਕੇ ਹੱਸਦੇ ਹੋਏ ਨਜ਼ਰ ਆਏ। ਇਸ ਦੌਰਾਨ ਜਦੋਂ ਪ੍ਰਿਯੰਕਾ ਕੋਲੋਂ ਪੁੱਛਿਆ ਗਿਆ ਕਿ ਜੌਨਸ ਪਰਿਵਾਰ ‘ਚ ਸਿਰਫ਼ ਪ੍ਰਿਯੰਕਾ ਤੇ ਨਿੱਕ ਹੀ ਅਜਿਹਾ ਜੋੜਾ ਹੈ, ਜੋ ਹਾਲੇ ਤੱਕ ਮੰਮੀ ਡੈਡੀ ਨਹੀਂ ਬਣੇ ਹਨ। ਇਸ ਤੇ ਪ੍ਰਿਯੰਕਾ ਨੇ ਜੋ ਕਿਹਾ ਉਸ ਦੀ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ। ਪ੍ਰਿਯੰਕਾ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਬੱਚਾ ਐਕਸਪੈਕਟ ਕਰ ਰਹੇ ਹੋ?? ਯਾਨਿ ਕਿ ਕੀ ਤੁਸੀਂ ਪਲਾਨ ਕਰ ਰਹੇ ਹੋ? ਇਸ ਦੇ ਜਵਾਬ ਵਿੱਚ ਪ੍ਰਿਯੰਕਾ ਨੇ ਕਿਹਾ ਕਿ “ਯੈੱਸ ਵੀ ਆਰ ਐਕਸਪੈਕਟਿੰਗ”। ਜਿਸ ਦਾ ਮਤਲਬ ਹੈ ਕਿ “ਹਾਂ ਅਸੀਂ ਪਲਾਨ ਕਰ ਰਹੇ ਹਾਂ”। ਇਸ ਤੋਂ ਬਾਅਦ ਹੀ ਪ੍ਰਿਯੰਕਾ ਨੇ ਤੁਰੰਤ ਗੱਲ ਬਦਲ ਦਿੱਤੀ। ਪ੍ਰਿਯੰਕਾ ਨੇ ਕਿਹਾ ਪਰ ਇੰਨੀਂ ਜਲਦੀ, ਹਾਲੇ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਹੁਣ ਪੂਰੀ ਦੁਨੀਆ ਵਿੱਚ ਸੁਰਖ਼ੀਆਂ ਬਣ ਰਹੀਆਂ ਹਨ ਕਿ ਕੀ ਪ੍ਰਿਯੰਕਾ ਨੇ ਹਿੰਟ ਦਿੱਤਾ ਕਿ ਉਹ ਜਲਦ ਹੀ ਮੰਮੀ ਬਣਨ ਵਾਲੀ ਹੈ, ਜਾਂ ਫ਼ਿਰ ਸ਼ੋਅ ‘ਚ ਮਜ਼ਾਕ ਦੇ ਮਾਹੌਲ ਨੂੰ ਦੇਖਦਿਆਂ ਉਨ੍ਹਾਂ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ। ਖ਼ੈਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।






