ਐਸ. ਐਮ.ਓ ਨੇ ਕੀਤੀ ਸਿਹਤ ਕਾਮਿਆਂ ਨਾਲ ਮੀਟਿੰਗ , ਕੀਤੇ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਹੁਕਮ
ਸੰਦੌੜ 12 ਮਈ ( ਭੁਪਿੰਦਰ ਗਿੱਲ) ਸਿਵਲ ਸਰਜਨ ਮਾਲੇਰਕੋਟਲਾ ਡਾ. ਮੁਕੇਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਐਮ. ਐਸ. ਭਸੀਨ ਵੱਲੋਂ ਜਿਲ੍ਹਾ ਐਪੀਡੈਮੇਲੋਜਿਸਟ ਡਾ. ਮੁਨੀਰ ਮੁਹੰਮਦ ਦੀ ਦੇਖ ਰੇਖ ਹੇਠ ਚੱਲ ਰਹੇ ਐਨ. ਵੀ. ਬੀ. ਡੀ. ਸੀ. ਪੀ ਪ੍ਰੋਗਰਾਮ ਤਹਿਤ ਬਲਾਕ ਪੰਜਗਰਾਈਆਂ ਦੇ ਸਮੂਹ ਬਹੁਮੰਤਵੀ ਸਿਹਤ ਕਾਮਿਆਂ ਅਤੇ ਹੈਲਥ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੀਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਡਾ.ਭਸੀਨ ਨੇ ਦੱਸਿਆ ਕਿ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ ਵਿੱਚ ਸਿਹਤ ਕਾਮਿਆਂ ਵੱਲੋਂ 29 ਸਿਹਤ ਕੇਂਦਰਾਂ ਦੇ ਸਾਰੇ ਪਿੰਡਾਂ ਵਿੱਚ ਮਲੇਰੀਆ ਤੇ ਡੇਂਗੂ ਗਤੀਵਿਧੀਆਂ ਜੰਗੀ ਪੱਧਰ ਤੇ ਜਾਰੀ ਹਨ ਅਤੇ ਲੋਕਾਂ ਦੇ ਬਚਾਅ ਲਈ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ ਉਹਨਾਂ ਕਿਹਾ ਕਿ ਸਿਹਤ ਕਾਮੇ ਰੋਜ਼ਾਨਾਂ ਵੱਖ ਵੱਖ ਪਿੰਡਾਂ ਦੇ ਵਿੱਚ ਜਿੱਥੇ ਘਰਾਂ ਵਿੱਚ ਕੂਲਰਾਂ, ਫਰਿਜਾਂ, ਹੌਦੀਆਂ ਅਤੇ ਹੋਰ ਵਾਧੂ ਬਰਤਨਾਂ ਦੇ ਵਿੱਚ ਖੜੇ ਪਾਣੀ ਤੇ ਲਾਰਵੇ ਦੇ ਪੈਦਾ ਹੋਣ ਦਾ ਨਰੀਖਣ ਕਰ ਰਹੇ ਹਨ ਅਤੇ ਲੋਕਾਂ ਨੂੰ ਮੱਛਰ ਤੋਂ ਬਚਾਅ ਤੇ ਸਾਵਧਾਨੀਆਂ ਬਾਰੇ ਜਾਗਰੂਕ ਕਰ ਰਹੀਆਂ ਹਨ ਇਸ ਮੌਕੇ ਐਸ.ਆਈ. ਗੁਲਜ਼ਾਰ ਖਾਂ, ਸਤਿੰਦਰ ਸਿੰਘ ਬਮਾਲ, ਹਰਭਜਨ ਸਿੰਘ, ਹਰਮਿੰਦਰ ਸਿੰਘ, ਰਾਜੇਸ਼ ਰਿਖੀ, ਅੰਮ੍ਰਿਤਪਾਲ ਸਿੰਘ, ਜਸਪਿੰਦਰ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ, ਮੋਹਨ ਸਿੰਘ, ਗੁਰਬੀਰ ਸਿੰਘ, ਇੰਦਰਜੀਤ ਸਿੰਘ, ਦਲੀਪ ਸਿੰਘ, ਮੁਹੰਮਦ ਇਲਿਆਸ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਚਮਕੌਰ ਸਿੰਘ, ਦਲਜੀਤ ਸਿੰਘ, ਨਿਰਭੈ ਸਿੰਘ, ਗੁਰਮੇਲ ਸਿੰਘ, ਅਮਨਦੀਪ ਸਿੰਘ, ਜਸਵੀਰ ਸਿੰਘ ਮਹੋਲੀ, ਮਨਦੀਪ ਸਿੰਘ ਧਲੇਰ ਆਦਿ ਕਈ ਕਰਮਚਾਰੀ ਹਾਜ਼ਰ ਸਨ ।





