17.1 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਪ੍ਰੈਸ ਨੋਟ ਰਵੀਇੰਦਰ ਸਿੰਘ

ਪ੍ਰੈਸ ਨੋਟ ਰਵੀਇੰਦਰ ਸਿੰਘ

ਸੁਖਬੀਰ ਪ੍ਰਧਾਨਣਗੀ ਤੋਂ ਅਸਤੀਫਾ ਦੇਣ-ਰਵੀਇੰਦਰ ਸਿੰਘ

ਚੰਡੀਗੜ 17 ਨਵੰਬਰ (          )        ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਸ ਰਵੀਇੰਦਰ ਸਿੰਘ ਪੰਜਾਬ ਵਿਧਾਨ ਸਭਾ ਨੇ ਵੰਸ਼ਵਾਦ  ਨੂੰ ਨਿਸ਼ਾਨੇ ਤੇ ਲਿਆ ਹੈ । ਉਨਾ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਤੁਰੰਤ ਨੈਤਿਕ ਅਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ , ਜਿਨਾ ਨੇ ਆਪਣੇ ਗੁਨਾਹ ਕਬੂਲੇ ਹਨ ਕਿ ਸਤਾ ਦੌਰਾਨ ਉਨਾ ਪਾਸੋ ਗਲਤੀਆਂ ਹੋਈਆਂ ਹਨ ।ਸਾਬਕਾ ਸਪੀਕਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਖਾਂ ਕੁਰਬਾਨੀਆਂ ਨਾਲ ਹੌਂਦ ਵਿੱਚ ਆਈ , ਜਿਸ ਚ ਪਰਿਵਾਰਵਾਦ ਦੀ ਕੋਈ ਥਾਂ ਨਹੀ ।

ਉਨਾ ਸਪੱਸ਼ਟ ਕੀਤਾ ਕਿ ਪਾਰਟੀ ਨੇ ਉਨਾ ਨੂੰ ਬੇਹੱਦ ਮਾਣ-ਸਨਮਾਨ ਦਿੱਤਾ ਪਰ ਉਹ ਕਬਜਾ ਕਰਕੇ ਹੀ ਬੈਠ ਗਏ, ਜਿਸ ਨਾਲ ਪੰਥਕ ਸਫਾਂ ਨੂੰ ਬੜੀ ਡੂੰਘੀ ਸੱਟ ਵੱਜੀ ਤੇ ਟਕਸਾਲੀ ਨੇਤਾ ਤੇ ਵਰਕਰ ਘਰਾਂ ਵਿੱਚ ਬੈਠ ਗਏ ਜੋ ਵੰਸ਼ਵਾਦ ਦੇ ਖਿਲਾਫ ਸਨ । ਇਸ ਵੇਲੇ ਕਿਸਾਨਾਂ ਤੇ ਪੰਥਕ ਸੰਗਠਨਾਂ ਨੇ ਵੰਸ਼ਵਾਦੀਆਂ ਤੋਂ ਦੂਰੀ ਬਣਾ ਲਈ ਹੈ ।  ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ 10-15 ਸਾਲ ਦੇ ਲੰਬੇ ਰਾਜ  ਚ ਬਾਦਲਾਂ ਸਿੱਖਾਂ ਤੇ ਪੰਜਾਬੀਆਂ ਦੇ ਭੱਖਦੇ ਮਸਲੇ ਵਿਸਾਰੇ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਪ੍ਰਫੁਲਤ ਕਰਨ ਲਈ ਨਰਮ ਨੀਤੀ ਅਪਨਾਈ,ਜਿਸ ਨਾਲ ਸਿੱਖ ਕੌਮ ਦਾ ਬੇਹੱਦ ਨੁਕਸਾਨ ਹੋਇਆ । ਉਨਾ ਡੇਰਾਵਾਦ ਨੂੰ ਉਭਾਰਿਆ ,ਜਿਸ ਦੇ ਸਿੱਟੇ ਵਜੋਂ ਸੌਦਾ-ਸਾਧ ਵਰਗੇ ਲੋਕਾਂ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ,ਬਾਦਲਾਂ ਦੇ ਰਾਜ ਸਮੇਂ ਕੀਤੀ ਪਰ ਉਹ ਗੁਰੂ ਖਿਲਾਫ ਭੁਗਤੇ,ਜਿੰਨਾ ਆਸਰੇ ਕੌਮ ਖੜੀ ਹੈ ।

ਸਾਬਕਾ ਸਪੀਕਰ ਦਾ ਇਹ ਵੀ ਦੋਸ਼ ਹੈ ਕਿ ਭਾਜਪਾ ,ਆਰ ਐਸ ਐਸ, ਸਿੱਖ ਵਿਰੋਧੀ ਜਮਾਤ ਹੈ ਪਰ ਵੱਡੇ ਬਾਦਲ ਸਟੇਜਾਂ ਤੋਂ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਨੂੰ ਨਹੁੰ-ਮਾਸ ਦੇ ਰਿਸ਼ਤੇ ਕਰਾਰ ਦਿੰਦੇ ਰਹੇ । ਸਤਾ ਦੇ ਗਰੂਰ ਚ ਭਾਜਪਾਈ ਕੇਂਦਰੀ ਸਰਕਾਰ ਨੇ ਜਾਣ ਬੁਝ ਕੇ ਕਿਸਾਨੀ ਅੰਦੋਲਨ ਨੂੰ ਰੋਲਿਆ ਤੇ ਪੰਜਾਬ ਦਾ 50 ਕਿਲੋਮੀਟਰ ਸਰਹੱਦੀ ਖੇਤਰ ਬੀ ਐਸ ਐਫ ਹਵਾਲੇ ਕਰ ਦਿੱਤਾ । ਸਾਬਕਾ ਸਪੀਕਰ ਨੇ ਬਾਦਲਾਂ ਖਿਲਾਫ ਸਮੂੰਹ ਪੰਥ ਦਰਦੀਆਂ ਨੂੰ ਇਕ ਸਾਂਝੇ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ । ਉਨਾ ਪੰਜਾਬ ਚ ਅਮਨ-ਚੈਨ ਬਣਾਈ ਰੱਖਣ ਲਈ, ਬਾਦਲਾਂ ਨੂੰ ਸੁਚੇਤ ਵੀ ਕੀਤਾ ਹੈ ਕਿ ਲੋਕ ਸ਼ਾਂਤੀ ਚਾਹੁੰਦੇ ਹਨ । ਰਵੀਇੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਐਲਾਨ ਦੀ ਮੋਦੀ ਸਰਕਾਰ ਦੀ ਸ਼ਲਾਘਾ ਵੀ ਕੀਤੀ ।
   

Today Now News

RELATED ARTICLES
- Advertisment -

POPULAR POSTS