17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ

ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ

ਕਿਹਾ ਪਰਿਵਾਰ ਨੂੰ ਨਹੀਂ ਮਿਲੀ ਪੂਰਨ ਸੁਰੱਖਿਆ ਅਤੇ ਨਾ ਹੀ ਕਾਤਲਾਂ ਨੂੰ ਪੁਲੀਸ ਪਕੜ ਪਾਈ
ਇਨਸਾਫ ਨਾ ਮਿਲਿਆ ਤਾਂ ਸ਼ੌਰਿਯਾ ਚੱਕਰ ਵੀ ਵਾਪਿਸ ਕੀਤੇ ਜਾਣ ਦੀ ਕਹੀ ਗੱਲ

ਤਰਨਤਾਰਨ (ਜਸਬੀਰ ਸਿੰਘ) : ਸ਼ੋਰੀਆਂ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਜਿੰਨ੍ਹਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਉਸ ਮਾਮਲੇ ਵਿਚ ਪੁਲੀਸ ਅਜੇ ਵੀ ਮੁੱਖ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫ਼ਲ ਨਹੀਂ ਹੋ ਸਕੀ ਪੁਲੀਸ ਵੱਲੋਂ ਸਿਰਫ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਜਦ ਮੁੱਖ ਸਾਜਿਸ਼ ਕਰਤਾ ਅੱਜ ਵੀ ਪੁਲੀਸ ਦੀ ਪਕੜ ਤੋਂ ਬਾਹਰ ਹਨ ਜਿਸਨੂੰ ਲੈਕੇ ਪਰਿਵਾਰ ਨੇ ਅੱਜ ਭਿੱਖੀਵਿੰਡ ਵਿੱਖੇ ਪ੍ਰੈਸ ਕਾਨਫਰੰਸ ਕਰ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਵੀ ਪੂਰਨ ਸੁਰੱਖਿਆ ਨਹੀਂ ਮਿਲੀ ਤਰਨਤਾਰਨ ਪੁਲੀਸ ਪ੍ਰਸ਼ਾਸਨ ਵੱਲੋਂ 3 ਸੁਰੱਖਿਆ ਗਾਰਡ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਨ੍ਹਾਂ 3 ਸੁਰੱਖਿਆ ਮੁਲਾਜ਼ਮਾਂ ਵਿਚੋਂ ਉਨ੍ਹਾਂ ਨੂੰ ਸਿਰਫ ਇੱਕ ਹੀ ਸੁਰੱਖਿਆ ਮੁਲਾਜ਼ਮ ਸਹੀ ਦਿੱਤਾ ਗਿਆ ਹੈ ਜਿਸ ਉੱਪਰ ਸਾਰੇ ਪਰਿਵਾਰ ਦੀ ਸੁਰੱਖਿਆ ਦੀ ਜਿੰਮੇਵਾਰੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਈਕੋਰਟ ਵਿਚ ਕੇਸ ਚੱਲ ਰਿਹਾ ਹੈ ਉਸਦੀ 8 ਦਸੰਬਰ ਤਰੀਕ ਪਈ ਜੇਕਰ ਉਸ ਤਰੀਕ ਤੱਕ ਉਨ੍ਹਾਂ ਨੂੰ ਕੋਈ ਸੁਰੱਖਿਆ ਨਾ ਮਿਲੀ ਜਾਂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਸਾਜਿਸ਼ ਕਰਤਾ ਨੂੰ ਪੁਲੀਸ ਕਾਬੂ ਨਹੀਂ ਕਰਦੀ ਤਾਂ ਉਹ ਆਪਣੇ ਸ਼ੋਰੀਆਂ ਚੱਕਰ ਰਾਸ਼ਟਰਪਤੀ ਨੂੰ ਵਾਪਿਸ ਭੇਜ ਦੇਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਨੂੰ ਲਾਇਸੈਂਸੀ ਹਥਿਆਰ ਦਿੱਤੇ ਜਾਣ ਦੀ ਅਰਜ਼ੀ ਵੀ ਪੁਲੀਸ ਪ੍ਰਸ਼ਾਸਨ ਨੂੰ ਅਪਲਾਈ ਕੀਤੀ ਗਈ ਪਰ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਅਸਲਾ ਲਾਇਸੈਂਸ ਵੀ ਨਹੀਂ ਦਿੱਤੇ ਜਾ ਰਹੇ ਜਿਸ ਨਾਲ ਉਹ ਖੁਦ ਆਪਣੀ ਸੁਰੱਖਿਆ ਕਰ ਸਕਣ

Today Now News

RELATED ARTICLES
- Advertisment -

POPULAR POSTS