16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਦੀ ਚੋਣ ਗੁਪਤ ਮਤਦਾਨ ਰਾਹੀਂ ਹੋਈ...

ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਦੀ ਚੋਣ ਗੁਪਤ ਮਤਦਾਨ ਰਾਹੀਂ ਹੋਈ ਸੰਪਨ ।

ਚੋਣ ਲੋਕਤਾਂਤਰਿਕ ਪ੍ਰਕ੍ਰਿਆ ਤਹਿਤ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ- ਵਿਜੇ ਧੀਰ।

ਮੋਗਾ (ਹਰਪਾਲ ਸਹਾਰਨ) : ਇੰਟਕ ਨਾਲ ਸਬੰਧਤ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਦੀ ਚੋਣ ਅਗਲੇ ਦੋ ਸਾਲਾਂ ਲਈ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਪਤ ਮਤਦਾਨ ਰਾਹੀਂ ਕਰਵਾਈ ਗਈ ਹੈ। ਪ੍ਰਧਾਨ ਦੇ ਅਹੁਦੇ ਲਈ ਦੋ ਉਮੀਦਵਾਰ ਲਵਦੀਪ ਸਿੰਘ ਅਤੇ ਨਰਿੰਦਰ ਸਿੰਘ ਬਲਖੰਡੀ ਚੋਣ ਮੈਦਾਨ ਵਿੱਚ ਸਨ। ਇਹ ਚੋਣ ਕਰਵਾਉਣ ਲਈ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ ਨੂੰ ਮੁੱਖ ਚੋਣ ਅਧਿਕਾਰੀ ਅਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੂੰ ਸਹਾਇਕ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਜਿਨ੍ਹਾਂ ਦੀ ਨਿਗਰਾਨੀ ਵਿਚ ਵੋਟਰਾਂ ਵੱਲੋਂ ਗੁਪਤ ਮਤਦਾਨ ਕੀਤਾ ਗਿਆ। ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਵੋਟਾਂ ਦੀ ਗਿਣਤੀ ਉਪਰੰਤ ਉਮੀਦਵਾਰ ਲਵਦੀਪ ਸਿੰਘ ਨੂੰ ਚੋਣ ਵਿੱਚ ਜੇਤੂ ਹੋਣ ਤੇ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ ਅਤੇ ਜੇਤੂ ਉਮੀਦਵਾਰ ਨੂੰ ਪ੍ਰਧਾਨ ਚੁਣੇ ਜਾਣ ਦਾ ਸਰਟੀਫਿਕੇਟ ਸੋਂਪਿਆ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 465 ਵੋਟਾਂ ਸਨ ਜਿਨ੍ਹਾਂ ਵਿਚੋਂ 457 ਵੋਟਾਂ ਪੋਲ ਹੋਈਆਂ ਸਨ। 7 ਵੋਟਾਂ ਕੈਂਸਲ ਹੋਈਆਂ। ਉਮੀਦਵਾਰ ਲਵਦੀਪ ਸਿੰਘ ਨੂੰ 245 ਵੋਟਾਂ ਪਾਈਆਂ ਅਤੇ ਉਮੀਦਵਾਰ ਨਰਿੰਦਰ ਸਿੰਘ 205 ਬਲਖੰਡੀ ਨੂੰ ਵੋਟਾਂ ਪਾਈਆਂ ਤੇ 40 ਵੋਟਾਂ ਦੇ ਫਰਕ ਨਾਲ ਉਮੀਦਵਾਰ ਲਵਦੀਪ ਸਿੰਘ ਯੂਨੀਅਨ ਪ੍ਰਧਾਨ ਦੀ ਚੋਣ ਜਿੱਤ ਗਏ। ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਇਸ ਮੌਕੇ ਕਿਹਾ ਕਿ ਇਹ ਚੋਣ ਬਹੁਤ ਅਹਿਮ ਹੈ ਕਿਉਂਕਿ ਸਾਲ 2007 ਵਿੱਚ ਹੋਂਦ ਵਿੱਚ ਆਉਣ ਤੇ ਹੁਣ ਤੱਕ ਪਹਿਲੀ ਵਾਰ ਪ੍ਰਧਾਨ ਦੀ ਚੋਣ ਗੁਪਤ ਮਤਦਾਨ ਰਾਹੀਂ ਹੋਈ ਹੈ। ਉਨ੍ਹਾਂ ਕਿਹਾ ਦੂਸਰਾ ਇਹ ਚੋਣ ਪਹਿਲਾਂ ਬੀਤੇ 3 ਨਵੰਬਰ ਨੂੰ ਹੋਣੀ ਸੀ ਪਰੰਤੂ ਕੋਰੋਨਾ ਦੇ ਵਧਦੇ ਕੇਸਾਂ ਕਾਰਨ ਡਿਪਟੀ ਕਮਿਸ਼ਨਰ ਨੇ ਚੋਣ ਕਰਵਾਉਣ ਦੀ ਮੰਜੂਰੀ ਨਹੀਂ ਦਿੱਤੀ ਸੀ। ਹੁਣ 5 ਨਵੰਬਰ ਨੂੰ ਡਿਪਟੀ ਕਮਿਸ਼ਨਰ ਨੇ ਬਦਲਦੇ ਹਾਲਾਤਾਂ ਵਿੱਚ ਅਪਣੇ ਪੱਤਰ ਨੰਬਰ 1274/ ਐਮ ਏ/ ਐਮ ਸੀ-2 ਮਿਤੀ 5 ਨਵੰਬਰ 2020 ਰਾਹੀਂ ਇਹ ਚੋਣ ਕਰਵਾਉਣ ਦੀ ਮੰਜੂਰੀ ਦਿੱਤੀ ਸੀ। ਧੀਰ ਨੇ ਦੱਸਿਆ ਕਿ ਵੋਟਾਂ ਅੱਜ ਸਵੇਰੇ 7.00 ਵਜੇ ਤੋਂ ਸ਼ਾਮ 4.00 ਵਜੇ ਤੱਕ ਪਾਈਆਂ ਗਈਆਂ ਅਤੇ ਵੋਟਾਂ ਪਾਉਣ ਸਮੇਂ ਕੋਰੋਨਾ ਸਾਵਧਾਨੀਆਂ ਮਾਸਕ ਪਹਿਨਣ ਅਤੇ ਅਤੇ ਹਰ ਵਿਅਕਤੀ ਦੀ ਥਰਮਲ ਸਕੈਨਿੰਗ ਕਰਨਾ, ਸੈਨੀਟਾਈਜਰ ਦੀ ਵਰਤੋਂ ਕਰਨਾ ਅਤੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਯਕੀਨੀਂ ਬਣਾਇਆ ਗਿਆ ਸੀ। ਧੀਰ ਨੇ ਕਿਹਾ ਕਿ ਚੋਣ ਲੋਕਤਾਂਤਰਿਕ ਪ੍ਰਕ੍ਰਿਆ ਤਹਿਤ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ। ਇਹ ਚੋਣ ਨਤੀਜਾ ਐਲਾਨ ਕੀਤੇ ਜਾਣ ਸਮੇਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਮੁੱਖ ਚੋਣ ਅਫਸਰ ਦਵਿੰਦਰ ਸਿੰਘ ਜੋੜਾਂ, ਸਹਾਇਕ ਚੋਣ ਅਫਸਰ ਪ੍ਰਵੀਨ ਕੁਮਾਰ ਸ਼ਰਮਾ, ਨੈਸਲੇ ਇੰਪਲਾਈਜ ਯੂਨੀਅਨ ਪ੍ਰਧਾਨ ਦਲਜੀਤ ਸਿੰਘ ਰਵੀ, ਸੀਨੀਅਰ ਆਗੂ ਰਾਜਵੰਤ ਸਿੰਘ ਮਾਹਲਾ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਯੂਨੀਅਨ ਵਰਕਰਾਂ ਨੇ ਚੁਣੇ ਗਏ ਪ੍ਰਧਾਨ ਸਿੰਘ ਨੂੰ ਫੁੱਲ ਮਾਲਾਵਾਂ ਪਹਿਣਾ ਕੇ ਉਸ ਦਾ ਸਵਾਗਤ ਕੀਤਾ ਅਤੇ ਖੁਸ਼ੀ ਮਨਾਈ।

Today Now News

RELATED ARTICLES
- Advertisment -

POPULAR POSTS