17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹUnlock-4 ਲਈ ਤਿਆਰੀਆਂ ਸ਼ੁਰੂ, ਚੰਡੀਗੜ੍ਹ ਤੋਂ ਚੋਣਵੇਂ ਰੂਟਾਂ 'ਤੇ ਸ਼ੁਰੂ ਹੋ ਸਕਦੀ...

Unlock-4 ਲਈ ਤਿਆਰੀਆਂ ਸ਼ੁਰੂ, ਚੰਡੀਗੜ੍ਹ ਤੋਂ ਚੋਣਵੇਂ ਰੂਟਾਂ ‘ਤੇ ਸ਼ੁਰੂ ਹੋ ਸਕਦੀ ਹੈ ਲਾਂਗ ਰੂਟ ਬੱਸ ਸਰਵਿਸ

ਚੰਡੀਗੜ੍ਹ : ਕੋਰੋਨਾ ਵਾਇਰਸ ਅਨਲਾਕ-3 ‘ਚ ਜਿਮ ਤੇ ਯੋਗ ਸੈਂਟਰ ਖੋਲ੍ਹਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਅਨਲਾਕ-4 ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਨਲਾਕ-4 ਪਹਿਲੀ ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ‘ਚ ਲਾਂਗ ਰੂਟ ਬੱਸ ਸਰਵਿਸ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਹਾਲਾਂਕਿ ਆਖਰੀ ਫ਼ੈਸਲਾ ਅਗਸਤ ਦੇ ਆਖਿਰ ‘ਚ ਕੋਵਿਡ-19 ਵਾਰ ਰੂਮ ਮੀਟਿੰਗ ਦੌਰਾਨ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ ‘ਚ ਹੋਵੇਗਾ। ਅਜੇ ਚੰਡੀਗੜ੍ਹ ਤੋਂ ਨਾ ਕਿਤੇ ਲਾਂਗ ਰੂਟ ਬੱਸ ਚੱਲ ਰਹੀ ਹੈ ਤੇ ਨਾ ਹੀ ਦੂਜੇ ਸੂਬਿਆਂ ਦੀ ਬੱਸਾਂ ਨੂੰ ਐਂਟਰੀ ਦਿੱਤੀ ਗਈ ਹੈ ਪਰ ਸਤੰਬਰ ਤਕ ਹਾਲਾਤ ਕੁਝ ਬੇਕਾਬੂ ਹੋਏ ਤਾਂ ਚੁਣਿੰਦਾ ਰੂਟਾਂ ‘ਤੇ ਲਾਂਗ ਰੂਟ ਬੱਸ ਸਰਵਿਸ ਸ਼ੁਰੂ ਕੀਤੀ ਜਾ ਸਕਦੀ ਹੈ।ਪੰਜਾਬ, ਹਰਿਆਣਾ ਦੀ ਯੋਜਨਾ ਤੈਅ ਬੱਸਾਂ ਦੀ ਐਂਟਰੀ ‘ਤੇ ਵਿਚਾਰ ਹੋ ਰਿਹਾ ਹੈ। ਨਾਲ ਹੀ ਪੰਜਾਬ ਤੇ ਹਰਿਆਣਾ ਦੇ ਮੁੱਖ ਰੂਟ ‘ਤੇ ਬੱਸਾਂ ਚਲਾਉਣ ‘ਤੇ ਵਿਚਾਰ ਹੋ ਰਿਹਾ ਹੈ। ਅਜੇ ਸੀਟੀਯੂ ਸਿਰਫ ਟ੍ਰਾਈਸਿਟੀ ‘ਚ ਹੀ ਬੱਸ ਸਰਵਿਸ ਦੇ ਰਿਹਾ ਹੈ। ਇਸ ਨੂੰ ਅੱਗੇ ਕਿਤੇ ਕੋਈ ਬੱਸ ਨਹੀਂ ਜਾਂਦੀ। ਹਾਲਾਂਕਿ ਪੰਜਾਬ-ਹਰਿਆਣਾ ਦੀਆਂ ਬੱਸਾਂ ਪੰਚਕੂਲਾ ਤੇ ਮੋਹਾਲੀ ਤਕ ਚੱਲ ਰਹੀਆਂ ਹਨ। ਜਿਸ ਨੂੰ ਦੇਖਦਿਆਂ ਪ੍ਰਸ਼ਾਸਨ 50 ਫੀਸਦੀ ਸਮਰੱਥਾ ਨਾਲ ਕੁਝ ਬੱਸਾਂ ਸਤੰਬਰ ਤੋਂ ਚਲਾਉਣ ‘ਤੇ ਵਿਚਾਰ ਕਰ ਰਿਹਾ ਹੈ।;

ਦੂਜੇ ਸੂਬਿਆਂ ਤਕ ਆਵਾਜਾਹੀ ‘ਚ ਪਰੇਸ਼ਾਨ

ਚੰਡੀਗੜ੍ਹ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਸਮੇਤ ਹੋਰ ਸੂਬਿਆਂ ਦੇ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਪਬਲਿਕ ਟਰਾਂਸਪੋਰਟ ਬੰਦ ਹੋਣ ਨਾਲ ਆਵਾਜਾਈ ‘ਚ ਕਾਫੀ ਪਰੇਸ਼ਾਨੀ ਹੋ ਰਹੀ ਹੈ। ਹਾਲਾਂਕਿ ਅਜੇ ਪੰਚਕੂਲਾ ਤੇ ਮੋਹਾਲੀ ਤਕ ਬੱਸ ਆਉਣ ਨਾਲ ਉਹ ਪਹਿਲਾਂ ਉੱਥੇ ਤਕ ਆਉਂਦੇ ਹਨ, ਫਿਰ ਲੋਕਲ ਬੱਸ ਤੋਂ ਚੰਡੀਗੜ੍ਹ ‘ਚ ਐਂਟਰੀ ਹੁੰਦੇ ਹਨ। ਬੱਸਾਂ ਲਈ ਘੰਟਿਆਂ ਇੰਤਜ਼ਾਰ ਕਰਨਾ ਪੈਂਦਾ ਹੈ। ਪਰੇਸ਼ਾਨੀ ਨੂੰ ਦੇਖਦਿਆਂ ਸੀਟੀਯੂ ਕੁਝ ਬੱਸਾਂ ਨੂੰ ਸਤੰਬਰ ਤੋਂ ਸ਼ੁਰੂ ਕਰਨ ਦੀ ਤਿਆਰੀ ‘ਚ ਹੈ।

Today Now News

RELATED ARTICLES
- Advertisment -

POPULAR POSTS