
ਮਾਨਸਾ 25 ਅਕਤੂਬਰ/ਗੁਰਜੰਟ ਸਿੰਘ ਬਾਜੇਵਾਲੀਆ / ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਮਾਹਿੰਦਰ ਸਿੰਘ ਭੈਣੀਬਾਘਾ ਦੀ ਪ੍ਰਧਾਨਗੀ ਹੇਠ ਹੋਈ , ਮੀਟਿੰਗ ਵਿੱਚ 26 ਅਕਤੂਬਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਘਿਰਾਓ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਪ੍ਰੈਸ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਐਡਵੋਕੇਟ ਕੁਲਵਿੰਦਰ ਉੱਡਤ , ਕਿ੍ਸਨ ਚੋਹਾਨ , ਮੇਜਰ ਸਿੰਘ ਦੂਲੋਵਾਲ , ਭੱਜਨ ਸਿੰਘ ਘੁੱਮਣ , ਹਰਚਰਨ ਸਿੰਘ ਤਾਮਕੋਟ , ਬਲਵਿੰਦਰ ਖਿਆਲਾਂ ਤੇ ਸੁਖਚਰਨ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਫੋਰੀ ਤੌਰ ਤੇ ਗੁੰਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮਾ ਦਾ ਪ੍ਰਤੀ ਏਕੜ 60 ਹਜਾਰ ਮੁਆਵਜ਼ਾ ਕਿਸਾਨਾ ਲਈ ਤੇ 30 ਹਜਾਰ ਪ੍ਰਤੀ ਪਰਿਵਾਰ ਮਜਦੂਰਾਂ ਲਈ ਜਾਰੀ ਕਰੇ ,ਨਮੀ ਦਾ ਬਹਾਨਾ ਬਣਾ ਕੇ ਝੋਨਾ ਮੰਡੀਆਂ ਵਿੱਚ ਰੋਲਣਾ ਬੰਦ ਕਰੇ , ਸਾਰੇ ਝੋਨੇ ਦੀ ਫੋਰੀ ਖਰੀਦ ਕਰੇ , ਡੀ.ਏ.ਪੀ. ਦੀ ਕਾਲਾਬਜ਼ਾਰੀ ਰੋਕੀ ਜਾਵੇ ਤੇ ਨਰਮੇ ਦੀ ਗਿਰਦਾਵਰੀ ਦੀਆਂ ਰੀਪੋਰਟ ਜਨਤਕ ਕੀਤੀਆਂ ਜਾਣ ।
ਆਗੂਆਂ ਨੇ ਕਿਹਾ ਕਿ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਡੀ.ਸੀ.ਮਾਨਸਾ ਦੀ ਰਿਹਾਇਸ਼ ਤਿੰਨਕੌਣੀ ਮਾਨਸਾ ਤੇ ਪ੍ਰਦਰਸ਼ਨ ਠੀਕ 10 ਵਜੇ ਸੁਰੂ ਕਰ ਲਿਆ ਜਾਵੇਗਾ





