16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੰਸਦ ਦੇ ਮੌਨਸੂਨ ਇਜਲਾਸ ਦੀਆਂ ਤਿਆਰੀਆਂ ਸ਼ੁਰੂ

ਸੰਸਦ ਦੇ ਮੌਨਸੂਨ ਇਜਲਾਸ ਦੀਆਂ ਤਿਆਰੀਆਂ ਸ਼ੁਰੂ

ਨਵੀਂ ਦਿੱਲੀ, (ਏਜੰਸੀ) : ਕੋਰੋਨਾ ਦੇ ਮੱਦੇਨਜ਼ਰ ਪਹਿਲੀ ਵਾਰ ਕਈ ਤਰ੍ਹਾਂ ਦੀਆਂ ਕਵਾਇਦਾਂ ਨਾਲ ਸੰਸਦ ਦੇ ਮੌਨਸੂਨ ਇਜਲਾਸ ਲਈ ਤਿਆਰੀਆਂ ਤੇਜ਼ ਹੋ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਗਸਤ ਦੇ ਆਖ਼ਰੀ ਹਫ਼ਤੇ ਜਾਂ ਸਤੰਬਰ ਦੇ ਸ਼ੁਰੂ ਵਿਚ ਮੌਨਸੂਨ ਇਜਲਾਸ ਦੀ ਸ਼ੁਰੂਆਤ ਹੋ ਸਕਦੀ ਹੈ। ਦੱਸਣਾ ਬਣਦਾ ਹੈ ਕਿ ਸੰਸਦ ਦਾ ਬਜਟ ਇਜਲਾਸ 31 ਜਨਵਰੀ ਤੋਂ ਸ਼ੁਰੂ ਹੋਇਆ ਸੀ ਤੇ 11 ਫਰਵਰੀ ਤਕ ਚੱਲਿਆ ਸੀ। ਕੁਝ ਦਿਨਾਂ ਦੀ ਛੁੱਟੀ ਤੋਂ ਬਾਅਦ ਦੋ ਮਾਰਚ ਨੂੰ ਇਜਲਾਸ ਮੁੜ ਸ਼ੁਰੂ ਹੋਇਆ ਤੇ ਇਸ ਨੇ ਤਿੰਨ ਅਪ੍ਰੈਲ ਤਕ ਚੱਲਣਾ ਸੀ। ਇਸ ਦਰਮਿਆਨ ਕੋਰੋਨਾ ਕਾਰਨ ਸੰਸਦ ਦੇ ਦੋਵਾਂ ਸੈਸ਼ਨਾਂ ਨੂੰ 23 ਮਾਰਚ ਨੂੰ ਮੁਲਤਵੀ ਕਰ ਦਿੱਤਾ ਗਿਆ। ਰਾਜ ਸਭਾ ਦੇ ਸਭਾਪਤੀ ਐੱਮ ਵੈਂਕਈਆ ਨਾਇਡੂ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਿਚਾਲੇ 17 ਜੁਲਾਈ ਨੂੰ ਹੋਈ ਮੀਟਿੰਗ ‘ਚ ਚਰਚਾ ਤੋਂ ਬਾਅਦ ਦੋਵਾਂ ਸਦਨਾਂ ਦੇ ਕਮਰਿਆਂ ਤੇ ਗੈਲਰੀਆਂ ਵੀ ਵਰਤੋਂ ਦਾ ਫ਼ੈਸਲਾ ਲਿਆ ਗਿਆ। ਨਾਇਡੂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਸੀ ਕਿ ਅਗਸਤ ਦੇ ਤੀਜੇ ਹਫ਼ਤੇ ਤਕ ਇਜਲਾਸ ਦੀ ਤਿਆਰੀ ਪੂਰੀ ਕਰ ਲਈ ਜਾਵੇ।

Today Now News

RELATED ARTICLES
- Advertisment -

POPULAR POSTS