16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਸੇਖਾ ਰੋਡ ਸੜਕ ਸੋਸ਼ਲ ਮੀਡਿਆ ਤੇ ਕਾਂਗਰਸੀ ਬਨਾਮ ਅਕਾਲੀ ਦਲ ਮੁੱਦਾ ਬਨਣ...

ਸੇਖਾ ਰੋਡ ਸੜਕ ਸੋਸ਼ਲ ਮੀਡਿਆ ਤੇ ਕਾਂਗਰਸੀ ਬਨਾਮ ਅਕਾਲੀ ਦਲ ਮੁੱਦਾ ਬਨਣ ਉਪਰੰਤ ਦੋਬਾਰਾ ਸੁਰਜੀਤ ਹੋਈ,ਦੋਹਾਂ ਪਾਸੇ ਪਿਆ ਪ੍ਰੀਮਿਕ੍ਸ

ਐਮਸੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਕਰੀਬ ਡੇਢ ਮਹੀਨੇ ਬਰੇਕਾਂ ਲੱਗੀਆਂ ਰਹੀਆਂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪਿਛਲੇ ਮਹੀਨੇ ਬਰਨਾਲਾ ਦੇ ਵਾਰਡ ਨੰਬਰ 18,19,2 ,21 ਨੂੰ ਜੋੜਦੀ ਸੇਖਾ ਰੋਡ ਸੜਕ ਜਿਹੜੀ ਕਾਂਗਰਸੀ ਬਨਾਮ ਅਕਾਲੀ ਦਲ ਮੁੱਦਾ ਬਣੀ ਰਹੀ ਜਿਸਦੇ ਵਿਕਾਸ ਨੂੰ ਸੇਖਾ ਰੋਡ ਦੇ ਐਮਸੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਕਰੀਬ ਡੇਢ ਮਹੀਨੇ ਬਰੇਕਾਂ ਲੱਗੀਆਂ ਰਹੀਆਂ ਜਿਹਦੇ ਠੰਡੇ ਬਸਤੇ ਚ ਪੈਣ ਦਾ ਕਾਰਨ ਮੀਡਿਆ ਚ ਸੜਕ ਨੂੰ ਬਰਸਾਤ ਦੇ ਮੌਸਮ ਵਿਚ ਪ੍ਰੀਮਿਕ੍ਸ ਪਾ ਕੇ ਬਣਾਉਣ ਦੀਆਂ ਵਾਇਰਲ ਹੋਈਆਂ ਖਬਰਾਂ ਸੰਬੰਧੀ ਵਾਰਡ ਨੰਬਰ 19 ਦੇ ਐਮ ਸੀ ਦੇ ਰਾਣੀ ਕੌਰ ਸੇਖਾ ਦੇ ਪਤੀ ਸਾਬਕਾ ਐਮ ਸੀ ਜਸਮੇਲ ਡਾਇਰੀ ਵਾਲੇ ਵਲੋਂ ਇਕ ਬੀਜੇਪੀ ਦੇ ਵਰਕਰ ਅਤੇ ਵਾਰਡ ਨੰਬਰ 20 ਦੇ ਐਮ ਸੀ ਨੂੰ ਕਸੂਰਵਾਰ ਠਹਿਰਾਇਆ ਸੀ ਤੇ ਇਹ ਚਲਦੀ ਖਿੱਚੋਤਾਣ ਨੂੰ ਲੈ ਕੇ ਨਗਰ ਕੌਂਸਲ ਅਧਿਕਾਰੀਆਂ ਅਤੇ ਠੇਕੇਦਾਰ ਵਲੋਂ ਕੰਮ ਬੰਦ ਕਰ ਦਿੱਤਾ ਸੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਅਹਿਮ ਜਾਣਕਾਰੀ ਤਹਿਤ ਇਸ ਐਪੀਸੋਡ ਦਾ ਸਾਰਾ ਡਰਾਮਾ ਐਮ.ਸੀਆਂ ਵਲੋਂ ਬਣਾਏ ਇਕ ਗਰੁੱਪ ਵਿਚ ਰਾਤ ਸਮੇ ਕਰਾਰੇ ਮੂਡ ਚ ਹੋਈ ਵਾਰਤਾਲਾਪ ਰਾਹੀਂ ਮੇਹਣੋ ਮੇਹਣੀ ਹੁੰਦਿਆਂ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ! ਤੇ ਇਕ ਦੂਜੇ ਦੀ ਲੀਡਰੀ ਨੂੰ ਪਰਖਦਿਆਂ ਕੰਮੈਂਟਾਂ ਰਾਹੀਂ ਗਰਮਜੋਸ਼ੀ ਦਾ ਮਾਹੌਲ ਚਲਦਾ ਰਿਹਾ ਜਿਸ ਨੂੰ ਲੈ ਕੇ ਕਈ ਐਮ.ਸੀ ਇਸ ਮਾਮਲੇ ਤੇ ਠੰਡੇ ਛਿੱਟੇ ਮਾਰਦਿਆਂ ਮਾਮਲੇ ਨੂੰ ਮਿਲ ਬਹਿ ਕੇ ਸੁਲਜਾਉਣ ਦੀ ਵਕੀਲੀ ਕਰਦੇ ਵੀ ਸੁਣੇ ਗਏ!

                                                            ਜਿਕਰਯੋਗ ਹੈ ਕਿ ਸੜਕ ਤੇ ਦੋਬਾਰਾ ਕੰਮ ਸ਼ੁਰੂ ਕਰਵਾਉਣ ਸਮੇ ਇਕ ਸਾਬਕਾ ਐਮ ਸੀ ਬਲਬੀਰ ਸਿੰਘ ਢਿੱਲੋਂ ਅਤੇ ਮੌਜੂਦਾ 18 ਨੰਬਰ ਵਾਰਡ ਦੇ ਐਮ ਸੀ ਜੀਵਨ ਕੁਮਾਰ ਖੋਏ ਵਾਲੇ ਅਤੇ ਕਾਂਗਰਸੀ ਆਗੂ  ਹਰੀਸ਼ ਕੁਮਾਰ ਨੰਨੀ ਤੇ ਸਰਕਾਰੀ  ਅਧਿਕਾਰੀਆਂ ਤੇ ਠੇਕੇਦਾਰ ਨੂੰ ਨਾਲ ਲੇ ਕੇ ਕੰਮ ਸ਼ੁਰੂ ਕਰਵਾਉਣ ਉਪਰੰਤ ਸੋਸ਼ਲ ਮੀਡਿਆ ਤੇ ਇਕ ਵੀਡੀਓ ਚ ਬੋਲਦਿਆਂ ਕੇਵਲ ਢਿੱਲੋਂ ਟੀਮ ਦੇ ਐਮ ਸੀ ਜਸਮੇਲ ਡਾਇਰੀ ਵਲੋਂ  ਕਿਹਾ ਜਾ ਰਿਹਾ ਕਿ ਕੁੱਜ ਸ਼ਰਾਰਤੀ ਅਨਸਰ ਫੋਕੀ ਸੋਹਰਤ ਤੇ ਵਾਹੋ ਵਾਹੀ ਖੱਟਣ ਲਈ ਚੱਲ ਰਹੇ ਸੇਖਾ ਰੋਡ ਦੇ ਵਿਕਾਸ ਨੂੰ ਬਰੇਕਾਂ ਲਾ ਰਹੇ ਹਨ ਜੋ ਅਤਿ ਮਾੜਾ ਰੁਝਾਨ ਹੈ ! ਜੇਕਰ  ਓਹਨਾ ਨੂੰ ਕੋਈ ਦਿੱਕਤ ਹੈ ਜਾਂ ਸੜਕ ਦੇ ਮਾਂਟਰੀਅਲ ਚ ਕੋਈ ਘਾਟ ਹੈ ਤਾਂ ਆਰ ਟੀ ਆਈ ਤਹਿਤ ਜਾਣਕਾਰੀ ਲੈ ਲੈਣ ਅਸੀਂ ਦੋਬਾਰਾ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ! ਉਹਨਾਂ ਚੱਲ ਰਹੇ ਵਿਕਾਸ ਕਾਰਜਾਂ ਸੰਬੰਧੀ ਕਿਸੇ ਠੇਕੇਦਾਰ ਤੋਂ ਚਾਹ ਦਾ ਕੱਪ ਪੈਣਾ ਹਰਾਮ ਕਹਿ ਕਿ ਸਿਰਫ ਸੇਖਾ ਰੋਡ ਦੇ ਵਿਕਾਸ ਤੇ ਲੋਕਸੇਵਾ ਦੀ ਗੱਲ ਕੀਤੀ!    
Today Now News

RELATED ARTICLES
- Advertisment -

POPULAR POSTS